Health Tips: ''ਲੱਤਾਂ'' ''ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਮਿਲੇਗੀ ਰਾਹਤ

Wednesday, Mar 27, 2024 - 05:44 PM (IST)

Health Tips: ''ਲੱਤਾਂ'' ''ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਮਿਲੇਗੀ ਰਾਹਤ

ਜਲੰਧਰ (ਬਿਊਰੋ) - ਲੱਤਾਂ ਸਾਡੇ ਸਰੀਰ ਦਾ ਮੁੱਖ ਅੰਗ ਹੁੰਦੀਆਂ ਹਨ ਪਰ ਇਨ੍ਹਾਂ ਲੱਤਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਪੈਰਾਂ ਵਿੱਚ ਦਰਦ ਜਾਂ ਕਮਜ਼ੋਰੀ ਦੀ ਸਮੱਸਿਆ ਆ ਜਾਂਦੀ ਹੈ, ਤਾਂ ਇਨਸਾਨ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਸਪੇਸ਼ੀਆਂ ਵਿੱਚ ਮੋਚ, ਖਿਚਾਅ, ਪੋਸ਼ਣ ਦੀ ਘਾਟ, ਥਕਾਨ, ਲੰਬੇ ਸਮੇਂ ਤਕ ਖੜ੍ਹੇ ਰਹਿਣਾ, ਨਸਾਂ ਵਿੱਚ ਪਾਣੀ ਦੀ ਘਾਟ, ਹੱਡੀ ਟੁੱਟਣ ਦੀ ਵਜ੍ਹਾ ਨਾਲ ਪੈਰਾਂ ਅਤੇ ਲੱਤਾਂ ਵਿੱਚ ਦਰਦ ਹੋ ਸਕਦਾ ਹੈ। ਇਸ ਕਮਜ਼ੋਰੀ ਅਤੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਕਈ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਇਸ ਨਾਲ ਸਾਡੀਆਂ ਲੱਤਾਂ ਦਾ ਦਰਦ ਦੂਰ ਹੋ ਜਾਵੇਗਾ। ਇਸੇ ਲਈ ਅੱਜ ਅਸੀਂ ਤੁਹਾਨੂੰ ਨੁਸਖ਼ੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਲੱਤਾਂ ਦੇ ਦਰਦ ਨੂੰ ਬਹੁਤ ਜਲਦ ਦੂਰ ਕੀਤਾ ਜਾ ਸਕਦਾ ਹੈ।

ਪੈਦਲ ਚੱਲੋ
ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਪੈਦਲ ਚੱਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਾਡੇ ਸਰੀਰ ਵਿੱਚ ਖੂਨ ਦਾ ਵਹਾਅ ਵਧਦਾ ਹੈ ਅਤੇ ਸਾਡੀ ਜੋੜ ਮਜ਼ਬੂਤ ਹੁੰਦੇ ਹਨ। ਇਸ ਲਈ ਆਪਣੀ ਰੁਟੀਨ ਵਿੱਚ ਐਕਸਰਸਾਈਜ਼, ਸਾਈਕਲਿੰਗ ਅਤੇ ਸੈਰ ਕਰੋ।

PunjabKesari

ਪੌਸ਼ਟਿਕ ਆਹਾਰ ਲਓ
ਜੇਕਰ ਤੁਹਾਡੀਆਂ ਲੱਤਾਂ ਕਮਜ਼ੋਰ ਹੋ ਗਈਆਂ ਹਨ ਅਤੇ ਤੁਸੀਂ ਇਸ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਆਹਾਰ 'ਚ ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਵਾਲੀਆਂ ਚੀਜ਼ਾਂ ਸ਼ਾਮਲ ਕਰੋ। ਤੁਸੀਂ ਡ੍ਰਾਈ ਫਰੂਟਸ, ਆਲੂ, ਮੇਥੀ, ਕਿਸ਼ਮਿਸ਼, ਟਮਾਟਰ ਲੈ ਸਕਦੇ ਹੋ। ਪ੍ਰੋਟੀਨ ਲਈ ਅੰਡਾ ਦਹੀਂ ਲਓ। ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਪਾਲਕ, ਦਾਲ ਦਾ ਸੇਵਨ ਕਰੋ। 

ਬਰਫ਼ ਨਾਲ ਸੇਕ ਦੇਣਾ
ਜੇਕਰ ਤੁਹਾਡੀਆਂ ਲੱਤਾਂ 'ਚ ਦਰਦ ਹੋ ਰਿਹਾ ਹੈ ਤਾਂ ਬਰਫ਼ ਦੀ ਵਰਤੋਂ ਕਰੋ। ਬਰਫ਼ ਨੂੰ 15-20 ਮਿੰਟ ਤੱਕ ਲੱਤਾਂ 'ਤੇ ਮਲਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਆਈਸ ਪੈਕ ਦੀ ਥਾਂ 'ਤੇ ਬਰਫ਼ ਨੂੰ ਤੋਲੀਏ ਵਿਚ ਪਾ ਕੇ ਵੀ ਤੁਸੀਂ ਵਰਤੋਂ ਕਰ ਸਕਦੇ ਹੋ। ਇਸ ਨਾਲ ਸੋਜ ਦੂਰ ਹੋ ਜਾਵੇਗੀ। 

PunjabKesari

ਮਸਾਜ ਕਰੋ
ਮਸਾਜ ਕਰਨ ਨਾਲ ਮਾਸਪੇਸ਼ੀਆਂ ਵਿੱਚ ਦਰਦ ਹੋਣ ਵਾਲੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਮਾਸ਼ਪੇਸ਼ੀਆਂ ਦੇ ਦਰਦ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਘੱਟ ਤੋਂ ਘੱਟ 10 ਮਿੰਟ ਲੱਤਾਂ ਦੀ ਮਸਾਜ ਕਰੋ। ਇਸ ਨਾਲ ਖੂਨ ਦੇ ਵਹਾਅ ਵਿੱਚ ਸੁਧਾਰ ਆਵੇਗਾ ਤੇ ਮਾਸਪੇਸ਼ੀਆਂ ਮਜ਼ਬੂਤ ਹੋ ਜਾਣਗੀਆਂ। ਮਸਾਜ ਲਈ ਨਾਰੀਅਲ ਦਾ ਤੇਲ, ਜੈਤੂਨ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਲਗਾ ਸਕਦੇ ਹੋ ।

ਵਿਟਾਮਿਨ-ਡੀ ਵਾਲੀਆਂ ਚੀਜ਼ਾਂ
ਜਿਨ੍ਹਾਂ ਲੋਕਾਂ ਦੇ ਸਰੀਰ 'ਚ ਵਿਟਾਮਿਨ-ਡੀ ਦੀ ਘਾਟ ਹੁੰਦੀ ਹੈ, ਉਨ੍ਹਾਂ ਦੀਆਂ ਲੱਤਾਂ, ਕਮਰ, ਸਰੀਰ ਅਤੇ ਜੋੜਾਂ ਵਿੱਚ ਦਰਦ ਜਿਹੇ ਲੱਛਣ ਦਿਖਣ ਲੱਗਦੇ ਹਨ। ਇਸ ਤੋਂ ਇਲਾਵਾ ਕੈਲਸ਼ੀਅਮ, ਫਾਸਫੋਰਸ ਵੀ ਤੰਤਰਿਕਾ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਤੱਤ ਹਨ। ਜੇਕਰ ਤੁਹਾਡੀਆਂ ਵੀ ਲੱਤਾਂ ਵਿੱਚ ਵਿਟਾਮਿਨ-ਡੀ ਦੀ ਘਾਟ ਕਾਰਨ ਦਰਦ ਹੁੰਦਾ ਹੈ, ਤਾਂ ਦਸ ਮਿੰਟ ਧੁੱਪ ਵਿੱਚ ਜ਼ਰੂਰ ਬੈਠੋ।  

PunjabKesari

ਪੋਟਾਸ਼ੀਅਮ ਵਾਲੀਆਂ ਚੀਜ਼ਾਂ
ਸਰੀਰ ਵਿਚ ਖੂਨ ਦੀ ਘਾਟ ਹੋ ਜਾਣ 'ਤੇ ਲੱਤਾਂ ਵਿੱਚ ਦਰਦ ਹੁੰਦਾ ਹੈ। ਪੋਟਾਸ਼ੀਅਮ ਸਾਡੇ ਸਰੀਰ ਦਾ ਜ਼ਰੂਰੀ ਪੋਸ਼ਕ ਤੱਤ ਹੈ। ਜੇਕਰ ਤੁਹਾਡੇ ਸਰੀਰ ਵਿਚ ਖੂਨ ਦੀ ਘਾਟ ਕਾਰਨ ਲੱਤਾਂ ਵਿੱਚ ਦਰਦ ਹੁੰਦਾ ਹੈ, ਤਾਂ ਆਪਣੇ ਆਹਾਰ 'ਚ ਕੇਲਾ, ਟਮਾਟਰ, ਸ਼ਕਰਕੰਦੀ, ਆਲੂ ਵੱਧ ਤੋਂ ਵੱਧ ਸ਼ਾਮਲ ਕਰੋ।

ਸੇਕ ਕਰੋ
ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕੰਮ ਕਰਨ ਤੋਂ ਬਾਅਦ ਲੱਤਾਂ ਵਿੱਚ ਦਰਦ ਹੋ ਰਿਹਾ ਹੈ, ਤਾਂ ਇਸ ਲਈ ਗਰਮ ਪਾਣੀ ਦਾ ਸੇਕ ਕਰ ਸਕਦੇ ਹੋ। ਇਸ ਨਾਲ ਲੱਤਾਂ ਦਾ ਦਰਦ ਅਤੇ ਸੋਜ ਘੱਟ ਹੋ ਜਾਵੇਗੀ ।

PunjabKesari


author

rajwinder kaur

Content Editor

Related News