Health Tips: ਨਹੁੰਆਂ ਦੇ ਆਲੇ-ਦੁਆਲੇ ਦੀ ਉਖੜਨ ਵਾਲੀ ਚਮੜੀ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

Friday, Feb 09, 2024 - 03:10 PM (IST)

Health Tips: ਨਹੁੰਆਂ ਦੇ ਆਲੇ-ਦੁਆਲੇ ਦੀ ਉਖੜਨ ਵਾਲੀ ਚਮੜੀ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

ਜਲੰਧਰ - ਬਦਲਦੇ ਮੌਸਮ ਨਾਲ ਅਸਲ ਸਿਹਤ ਜਾਂ ਚਮੜੀ ਹੀ ਨਹੀਂ ਸਗੋਂ ਨਹੁੰਆਂ 'ਤੇ ਵੀ ਪੈਂਦਾ ਵਿਖਾਈ ਦਿੰਦਾ ਹੈ। ਜਦੋਂ ਮੌਸਮ ਬਦਲਦਾ ਹੈ ਤਾਂ ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਬਹੁਤ ਦਰਦ ਹੁੰਦਾ ਹੈ। ਨਹੁੰਆਂ ਦੇ ਆਲੇ ਦੁਆਲੇ ਦੀ ਇਸ ਚਮੜੀ ਨੂੰ ਕਟਿਕਲ ਕਿਹਾ ਜਾਂਦਾ ਹੈ। ਕੁਝ ਲੋਕ ਇਸ ਚਮੜੀ ਨੂੰ ਆਪਣੇ ਹੱਥਾਂ ਨਾਲ ਖਿੱਚ ਲੈਂਦੇ ਹਨ, ਜਿਸ ਤੋਂ ਬਾਅਦ ਖੂਨ ਨਿਕਲਦਾ ਹੈ ਅਤੇ ਆਲੇ-ਦੁਆਲੇ ਦਾ ਹਿੱਸਾ ਸੁੱਕ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਸ ਸਮੱਸਿਆ ਤੋਂ ਨਿਜ਼ਾਤ ਅਤੇ ਰਾਹਤ ਕਿਵੇਂ ਮਿਲੇਗੀ, ਦੇ ਬਾਰੇ ਆਏ ਜਾਣਦੇ ਹਾਂ...

ਇਸ ਕਾਰਨ ਉਖੜਦੀ ਹੈ ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ 
ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ ਦੇ ਉਖੜਨ ਦਾ ਮੁੱਖ ਕਾਰਨ ਘੱਟ ਪਾਣੀ ਪੀਣਾ ਵੀ ਹੋ ਸਕਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਰਦੀਆਂ ਦੇ ਦਿਨਾਂ ਵਿੱਚ ਪਾਣੀ ਘੱਟ ਪੀਂਦੇ ਹਨ। ਅਜਿਹੇ 'ਚ ਸਰੀਰ 'ਚ ਪਾਣੀ ਦੀ ਕਮੀ ਹੋਣ ਕਾਰਨ ਚਮੜੀ ਖੁਸ਼ਕ ਹੋਣ ਲੱਗਦੀ ਹੈ, ਜਿਸ ਨਾਲ ਅਜਿਹੀਆਂ ਸਮੱਸਿਆ ਹੋ ਸਕਦੀਆਂ ਹਨ।

PunjabKesari

ਅਪਣਾਓ ਇਹ ਤਰੀਕੇ

ਕੋਸੇ ਪਾਣੀ ਦਾ ਇਸਤੇਮਾਲ 
ਜੇਕਰ ਕਟਿਕਲਸ ਨਿਕਲਣ ਦੇ ਕਾਰਨ ਤੁਹਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਸੀਂ ਕੋਸੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇੱਕ ਭਾਂਡੇ ਵਿਚ ਕੋਸਾ ਪਾਣੀ ਕਰਕੇ ਉਸ ਵਿਚ ਆਪਣੀਆਂ ਉਂਗਲਾਂ ਨੂੰ 10 ਤੋਂ 15 ਮਿੰਟ ਤੱਕ ਡੁਬੋ ਕੇ ਰੱਖੋ। ਇਸ ਨਾਲ ਤੁਹਾਨੂੰ ਦਰਦ ਤੋਂ ਕਾਫ਼ੀ ਰਾਹਤ ਮਿਲੇਗੀ।

ਐਲੋਵੇਰਾ ਜੈੱਲ ਦੀ ਵਰਤੋਂ
ਕਟਿਕਲਸ ਬਾਹਰ ਨਿਕਲਣ 'ਤੇ ਤੁਸੀਂ ਐਲੋਵੇਰਾ ਜੈੱਲ ਦਾ ਇਸਤੇਮਾਲ ਕਰ ਸਕਦੇ ਹੋ। ਐਲੋਵੇਰਾ ਜੈੱਲ ਚਮੜੀ ਲਈ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਜੈੱਲ ਨੂੰ ਕਰੀਬ 5-10 ਮਿੰਟਾਂ ਲਈ ਕਟਿਕਲਸ 'ਤੇ ਲੱਗਾ ਕੇ ਰੱਖੋ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ।

PunjabKesari

ਜੈਤੂਨ ਦੇ ਤੇਲ ਦਾ ਇਸਤੇਮਾਲ
ਜੈਤੂਨ ਦੇ ਤੇਲ ਨਾਲ ਨਹੁੰਆਂ ਦੀ ਮਾਲਿਸ਼ ਕਰਨ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲ ਸਕਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਚਮੜੀ 'ਤੇ ਜੈਤੂਨ ਦਾ ਤੇਲ ਜ਼ਰੂਰ ਲਗਾਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਫ਼ਰਕ ਪੈਣਾ ਸ਼ੁਰੂ ਹੋ ਜਾਵੇਗਾ। 

ਸ਼ਹਿਦ ਦਾ ਇਸਤੇਮਾਲ 
ਕਈ ਵਾਰ ਖੁਸ਼ਕ ਹੋਣ ਕਾਰਨ ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ ਉਖੜਨੀ ਸ਼ੁਰੂ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਥੋੜ੍ਹਾ ਜਿਹਾ ਸ਼ਹਿਦ ਲੈ ਕੇ ਨਹੁੰਆਂ ਦੇ ਆਲੇ-ਦੁਆਲੇ ਲਗਾਓ। ਇੱਕ ਹਫ਼ਤੇ ਤੱਕ ਇਸ ਘਰੇਲੂ ਨੁਸਖ਼ੇ ਦੀ ਵਰਤੋਂ ਕਰਨ ਨਾਲ ਤੁਹਾਨੂੰ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।

PunjabKesari

ਖੀਰੇ ਦੇ ਟੁਕੜਿਆਂ ਦੀ ਵਰਤੋਂ
ਕੱਟੇ ਹੋਏ ਖੀਰੇ ਦੇ ਟੁਕੜਿਆਂ ਨਾਲ ਵੀ ਕਟਿਕਲਸ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ। ਖੀਰੇ ਦੇ ਕੱਟੇ ਹੋਏ ਟੁਕੜਿਆਂ ਨੂੰ ਕਟਿਕਲਸ 'ਤੇ ਕੁਝ ਸਮਾਂ ਰਗੜੋ। ਕੁਝ ਦੇਰ ਤੱਕ ਕਟਿਕਲਸ ਦੀ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ ਅਤੇ ਚਮੜੀ ਸਾਫ਼ ਹੋ ਜਾਵੇਗੀ।


author

rajwinder kaur

Content Editor

Related News