ਹਰ ਰੋਜ਼ ਪਾਣੀ ''ਚ ਕਾਲਾ ਨਮਕ ਮਿਲਾਕੇ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

05/24/2017 1:42:34 PM

ਨਵੀਂ ਦਿੱਲੀ— ਕਾਲਾ ਨਮਕ ਕੁਦਰਤੀ ਨਮਕ ਹੈ ਜਿਸ ''ਚ ਕਰੀਬ 80 ਫਾਇਦੇਮਦੰ ਮਿਨਰਲਸ ਹੁੰਦੇ ਹਨ ਇਸ ਲਈ ਪੁਰਾਣੇ ਸਮੇਂ ''ਚ ਕਈ ਔਸ਼ਧੀਆਂ ਬਣਾਉਣ ਦੇ ਲਈ ਇਸ ਦਾ ਇਸਤੇਮਾਲ ਹੁੰਦਾ ਰਿਹਾ ਹੈ। ਤੁਸੀਂ ਸਿਹਤਮੰਦ ਰਹਿਣ ਦ ਲਈੇ ਰੋਜ਼ ਸਵੇਰੇ ਕਾਲੇ ਨਮਕ ਦਾ ਪਾਣੀ ਪੀ ਸਕਦੇ ਹੋ। ਇਹ ਡ੍ਰਿੰਕ ਮੋਟਾਪਾ ਅਤੇ ਹੋਰ ਕਈ ਤਰ੍ਹਾਂ ਦੀਆਂ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਬਲੈਕ ਸਾਲਟ ਵਾਟਰ ਦੇ ਕਈ ਲਾਭ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਾਣੀ ''ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਸਰੀਰ ਨੂੰ ਕਿੰਨੇ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਮਜ਼ਬੂਤ ਮਸਲਸ
ਕਾਲਾ ਨਮਕ ਸਰੀਰ ਦਾ ਪੋਟਾਸ਼ੀਅਮ ਕਮਜ਼ੋਰ ਕਰਨ ''ਚ ਮਦਦ ਕਰਦਾ ਹੈ। ਇਸ ਨਾਲ ਮਸਲਸ ਮਜ਼ਬੂਤ ਹੁੰਦੇ ਹਨ। 
2. ਭਾਰ ਘੱਟ ਕਰੇ
ਕਾਲਾ ਨਮਕ ਸਰੀਰ ਦਾ ਭਾਰ ਘੱਟ ਕਰਨ ''ਚ ਮਦਦ ਕਰਦਾ ਹੈ। ਰੋਜ਼ ਇਸ ਨੂੰ ਪੀਣ ਨਾਲ ਮੋਟਾਪਾ ਦੂਰ ਹੋ ਜਾਂਦਾ ਹੈ।
3. ਪਾਚਨ ਕਿਰਿਆ ''ਚ ਸੁਧਾਰ
ਕਾਲਾ ਨਮਕ ਪੇਟ ਦੇ ਅੰਦਰ ਹਾਈਡਰੋਕਲੋਰਰਿਕ ਐਸਿਡ ਅਤੇ ਪ੍ਰੋਟੀਨ ਡਾਈਜੈਸਟ ਕਰਨ ਵਾਲੇ ਸੈੱਲ ਨੂੰ ਐਕਟਿਵ ਕਰਦਾ ਹੈ। ਇਸ ਨਾਲ ਡਾਈਜੇਸ਼ਨ ''ਚ ਸੁਧਾਰ ਹੋ ਜਾਂਦਾ ਹੈ।
4. ਸਿਹਤਮੰਦ ਚਮੜੀ
ਕਾਲੇ ਨਮਕ ''ਚ ਮੋਜੂਦ ਸਲਫਰ ਹਰ ਤਰ੍ਹਾਂ ਦੀ ਚਮੜੀ ਦੀ ਸਮੱਸਿਆ ਨੂੰ ਦੂਰ ਕਰਨ ''ਚ ਮਦਦ ਕਰਦਾ ਹੈ। ਇਸ ਨੂੰ ਪਾਣੀ ''ਚ ਮਿਲਾਕੇ ਪੀਣ ਨਾਲ ਚਮੜੀ ਸਿਹਤਮੰਦ ਬਣਦੀ ਹੈ ਅਤੇ ਚਿਹਰੇ ''ਤੇ ਚਮਕ ਵਧਦੀ ਹੈ।
5. ਮਜ਼ਬੂਤ ਹੱਡੀਆਂ
ਕਾਲੇ ਨਮਕ ''ਚ ਮੋਜੂਦ ਮਿਨਰਲਸ ਹੱਡੀਆਂ ਨੂੰ ਮਜ਼ਬੂਤ ਕਰਨ ''ਚ ਮਦਦ ਕਰਦਾ ਹੈ।
6. ਗੈਸ ਅਤੇ ਕਬਜ਼
ਕਾਲੇ ਨਮਕ ''ਚ ਮੋਜੂਦ ਸੋਡੀਅਮ ਕਲੋਰਾਈਡ, ਆਇਰਨ ਆਕਸਾਈਡ ਪੇਟ ''ਚ ਬਣਨ ਵਾਲੀ ਗੈਸ ਦੀ ਸਮੱਸਿਆਂ ਨੂੰ ਦੂਰ ਕਰਦਾ ਹੈ। ਇਹ ਪਾਣੀ ਪੀਣ ਨਾਲ ਖਾਣਾ ਖਾਣ ਤੋਂ ਬਾਅਦ ਪੇਟ ਭਾਰਾ ਲੱਗਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
7. ਅੱਖਾਂ ਦੀ ਰੋਸ਼ਨੀ
ਰੋਜ਼ਾਨਾ ਕਾਲੇ ਨਮਕ ਦਾ ਪਾਣੀ ਪੀਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। 
8. ਘਣੇ ਵਾਲ
ਕਾਲੇ ਨਮਕ ਦਾ ਪਾਣੀ ਪੀਣ ਨਾਲ ਇਸ ''ਚ ਮੋਜੂਦ ਮਿਨਰਲਸ ਵਾਲਾਂ ਦੀ ਗ੍ਰੋਥ ਵਧਾਉਣ ''ਚ ਮਦਦ ਕਰਦੇ ਹਨ। ਰੋਜ਼ ਕਾਲੇ ਨਮਕ ਦਾ ਪਾਣੀ ਪੀਣ ਨਾਲ ਵਾਲ ਝੜਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਸਿਕਰੀ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।
9. ਸਿਹਤਮੰਦ ਦਿਲ
ਕਾਲਾ ਨਮਕ ਕੌਲੈਸਟਰੋਲ ਕੰਟਰੋਲ ਕਰਨ ''ਚ ਮਦਦ ਕਰਦਾ ਹੈ। ਇਸ ਦਾ ਪਾਣੀ ਕਈ ਤਰ੍ਹਾਂ ਦੀਆਂ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।
10. ਗਲੇ ਦੀ ਖਰਾਸ਼ 
ਕਾਲਾ ਨਮਕ ਗਲੇ ਦੀ ਖਰਾਸ਼ ਨੂੰ ਦੂਰ ਕਰਦਾ ਹੈ ਕਾਲੇ ਨਮਕ ਨੂੰ ਪਾਣੀ ''ਚ ਮਿਲਾ ਕੇ ਪੀਣ ਨਾਲ ਕਾਫੀ ਆਰਾਮ ਮਿਲਦਾ ਹੈ।
11. ਖੂਨ ਦੀ ਕਮੀ
ਕਾਲੇ ਨਮਕ ''ਚ ਭਰਪੂਰ ਮਾਤਰਾ ''ਚ ਆਇਰਨ ਹੁੰਦਾ ਹੈ ਉਸ ਦਾ ਪਾਣੀ ਪੀਣ ਨਾਲ ਅਨੀਮਿਆ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।
12. ਸ਼ੂਗਰ 
ਕਾਲਾ ਨਮਕ ਇੰਸੁਲਿਨ ਦਾ ਲੇਵਲ ਕੰਟਰੋਲ ਕਰਦਾ ਹੈ। ਇਸ ਨਾਲ ਸ਼ੂਗਰ ਕੰਟਰੋਲ ''ਚ ਰਹਿੰਦੀ ਹੈ।


Related News