ਸ਼ਲਗਮ ਦੇ ਇਹ ਫਾਇਦੇ ਜਾਣ ਤੁਸੀਂ ਵੀ ਹੋਵੋਗੇ ਹੈਰਾਨ

Thursday, Dec 05, 2024 - 04:04 PM (IST)

ਸ਼ਲਗਮ ਦੇ ਇਹ ਫਾਇਦੇ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਹੈਲਥ ਡੈਸਕ- ਸ਼ਲਗਮ ਇਕ ਅਜਿਹੀ ਸਬਜ਼ੀ ਜਿਸ ਵਿਚ ਬਹੁਤ ਘੱਟ ਮਾਤਰਾ 'ਚ ਕੈਲੋਰੀ ਮੌਜੂਦ ਹੁੰਦੀ ਹੈ। ਲੋਕ ਘਰਾਂ 'ਚ ਸ਼ਲਗਮ ਦਾ ਸਾਗ, ਸਬਜ਼ੀ ਅਤੇ ਆਚਾਰ ਬਣਾਉਂਦੇ ਹਨ ਜੋ ਕਾਫੀ ਸੁਆਦੀ ਹੁੰਦਾ ਹੈ। ਸ਼ਲਗਮ 'ਚ ਕਾਫੀ ਮਾਤਰਾ ਵਿਚ ਐਂਟੀਆਕਸੀਡੈਂਟ, ਮਿਨਰਲਸ, ਫਾਈਬਰ ਅਤੇ ਵਿਟਾਮਿਨ ਸੀ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਸ਼ਲਗਮ ਦੀ ਵਰਤੋਂ ਕਰਨ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ ਅਤੇ ਇਸ ਨਾਲ ਗੰਭੀਰ ਬੀਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਸ਼ਲਗਮ ਖਾਣ ਦੇ ਫਾਇਦਿਆਂ ਬਾਰੇ... 
1. ਅਸਥਮਾ
ਜਿਨ੍ਹਾਂ ਲੋਕਾਂ ਨੂੰ ਅਸਥਮਾ ਦੀ ਬੀਮਾਰੀ ਹੁੰਦੀ ਹੈ ਉਨ੍ਹਾਂ ਨੂੰ ਸਾਹ ਲੈਣ 'ਚ ਕਾਫੀ ਤਕਲੀਫ ਹੁੰਦੀ ਹੈ। ਅਜਿਹੇ 'ਚ ਸ਼ਲਗਮ ਦੀ ਵਰਤੋਂ ਕਰਨ ਨਾਲ ਫਾਇਦਾ ਹੁੰਦਾ ਹੈ। 

2. ਖਾਂਸੀ ਅਤੇ ਗਲਾ ਖਰਾਬ
ਮੌਸਮ ਬਦਲਣ ਦੇ ਨਾਲ ਹੀ ਖਾਂਸੀ-ਜੁਕਾਮ ਅਤੇ ਕਫ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹ ਸ਼ਲਗਮ ਨੂੰ ਕੱਟ ਕੇ ਉਸ ਨੂੰ ਪਾਣੀ ਵਿਚ ਉਬਾਲੋ ਅਤੇ ਉਸ ਪਾਣੀ ਨੂੰ ਛਾਣ ਕੇ ਇਸ ਵਿਚ ਚੀਨੀ ਪਾ ਕੇ ਪੀਓ। ਇਸ ਨਾਲ ਖਾਂਸੀ ਅਤੇ ਕਫ ਦੀ ਸਮੱਸਿਆ ਦੂਰ ਹੋ ਜਾਵੇਗੀ।

3. ਕੈਂਸਰ 
ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਣ 'ਚ ਸ਼ਲਗਮ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਫਾਈਟੋਕੇਮਿਕਲ ਤੱਤ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ। 

4. ਫਟੀਆਂ ਅੱਡੀਆਂ 
ਕੁਝ ਔਰਤਾਂ ਦੀਆਂ ਅੱਡੀਆਂ ਬਹੁਤ ਫਟ ਜਾਂਦੀਆਂ ਹਨ ਅਜਿਹੇ 'ਚ ਪਾਣੀ 'ਚ ਸ਼ਲਗਮ ਨੂੰ ਕੱਟ ਕੇ ਉਬਾਲ ਲਓ ਅਤੇ ਜਦੋਂ ਪਾਣੀ ਕੋਸਾ ਹੋ ਜਾਵੇ ਤਾਂ ਇਸ ਵਿਚ ਪੈਰਾਂ ਨੂੰ ਡੁਬੋ ਕੇ ਰੱਖੋ। ਰੋਜ਼ਾਨਾ ਅਜਿਹਾ ਕਰਨ ਨਾਲ ਅੱਡੀਆਂ ਮੁਲਾਇਮ ਬਣਨਗੀਆਂ। 

5. ਡਾਈਬੀਟੀਜ਼ 
ਜਿਨ੍ਹਾਂ ਲੋਕਾਂ ਨੂੰ ਡਾਈਬੀਟੀਜ਼ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਸ਼ਲਗਮ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਸਰੀਰ 'ਚ ਬਲੱਡ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ। 

6. ਦਸਤ 
ਡਾਈਰਿਆ ਹੋਣ 'ਤੇ ਵੀ ਸ਼ਲਗਮ ਦੀ ਸਬਜ਼ੀ ਬਣਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ। 

7. ਉਂਗਲੀਆਂ 'ਚ ਸੋਜ 
ਸਰਦੀ ਦੇ ਮੌਸਮ 'ਚ ਕੁਝ ਲੋਕਾਂ ਦੀ ਹੱਥ-ਪੈਰਾਂ ਦੀਆਂ ਉਂਗਲੀਆਂ 'ਚ ਸੋਜ ਆ ਜਾਂਦੀ ਹੈ ਅਤੇ ਕਾਫੀ ਖਾਰਸ਼ ਵੀ ਹੁੰਦੀ ਹੈ। ਅਜਿਹੇ ਵਿਚ ਸ਼ਲਗਮ ਨੂੰ ਕਦੂਕਸ ਕਰਕੇ ਪਾਣੀ 'ਚ ਉਬਾਲ ਲਓ ਅਤੇ ਇਸ ਪਾਣੀ ਨਾਲ ਹੱਥਾਂ-ਪੈਰਾਂ ਨੂੰ ਕੁਝ ਦੇਰ ਲਈ ਡੁਬੋ ਕੇ ਰੱਖਣ ਨਾਲ ਫਾਇਦਾ ਹੁੰਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News