Health Tips : ਸਾਵਧਾਨ! ਇਨ੍ਹਾਂ ਸਬਜ਼ੀਆਂ ਨੂੰ ਖਾਣ ਨਾਲ ਵੱਧ ਸਕਦੀ ਹੈ 'ਯੂਰਿਕ ਐਸਿਡ' ਦੀ ਸਮੱਸਿਆ
Friday, Aug 16, 2024 - 12:42 PM (IST)
ਜਲੰਧਰ- ਯੂਰਿਕ ਐਸਿਡ ਇਕ ਤਰ੍ਹਾਂ ਦਾ ਰਸਾਇਣ ਹੁੰਦਾ ਹੈ ਜੋ ਸਾਡੇ ਸਰੀਰ ’ਚ ਪਿਊਰਿਨ ਦੇ ਟੁੱਟਣ ਨਾਲ ਬਣਦਾ ਹੈ। ਜੇ ਸਰੀਰ ’ਚ ਯੂਰਿਕ ਐਸਿਡ ਦੀ ਮਾਤਰਾ ਵਧ ਹੋ ਜਾਂਦੀ ਹੈ। ਇਸ ਕਾਰਨ ਸਰੀਰ ’ਚ ਗਠੀਆ, ਗੁਰਦੇ ਦੀ ਪੱਥਰੀ ਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਖੁਰਾਕੀ ਪਦਾਰਥਾਂ ਖਾਸ ਕਰ ਕੇ ਸਬਜ਼ੀਆਂ, ਯੂਰਿਕ ਐਡਿਸ ਦੇ ਪੱਧਰ ਵਧਾ ਸਕਦੀਆਂ ਹਨ। ਇਸ ਲਈ ਜੇਕਰ ਤੁਸੀਂ ਯੂਰਿਕ ਐਸਿਡ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਆਪਣੀ ਡਾਇਟ ’ਤੇ ਧਿਆਨ ਦੇਣ ਦੀ ਲੋੜ ਹੈ। ਇਸ ਦੌਰਾਨ ਕਈ ਸਬਜ਼ੀਆਂ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕੀਦਆਂ ਹਨ, ਇਸ ਲਈ ਤੁਹਾਨੂੰ ਉਨ੍ਹਾਂ ਸਬਜ਼ੀਆਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਲੇਖ ’ਚ ਅਸੀਂ ਪੰਜ ਅਜਿਹੀਆਂ ਸਬਜ਼ੀਆਂ ਬਾਰੇ ਜਾਣਾਂਗੇ ਜੋ ਯੂਰਿਕ ਐਸਿਡ ਦੀ ਸਮੱਸਿਆ ਨੂੰ ਵਧਾ ਸਕਦੀਆਂ ਹਨ।
ਪਾਲਕ
ਪਾਲਕ ’ਚ ਪਿਊਰਿਨ ਦੀ ਉੱਚ ਮਾਤਰਾ ਹੁੰਦੀ ਹੈ ਜੋ ਸਰੀਰ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦੀ ਹੈ। ਹਾਲਾਂਕਿ, ਪਾਲਕ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਪਰ ਇਸ ਨੂੰ ਸੀਮਤ ਮਾਤਰਾ ’ਚ ਖਾਣਾ ਚਾਹੀਦਾ ਹੈ। ਇਸ ਲਈ ਯੂਰਿਕ ਐਸਿਡ ਦੇ ਮਰੀਜ਼ ਨੂੰ ਪਾਲਕ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ।
ਬ੍ਰੋਕਲੀ
ਬ੍ਰੇਕਲੂੀ ’ਚ ਪਿਊਰਿਨ ਦੀ ਮਾਤਰਾ ਬੜੀ ਘੱਟ ਹੁੰਦੀ ਹੈ ਜਿਸ ਕਾਰਨ ਇਹ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਪ੍ਰਭਾਵਿਤ ਕਰਦੀ ਹੈ। ਇਸ ਲਈ ਬ੍ਰੋਕਲੀ ਨੂੰ ਆਮ ਮਾਤਰਾ ’ਚ ਖਾਣਾ ਆਮ ਤੌਰ ’ਤੇ ਸੁਰੱਖਿਅਤ ਹੁੰਦਾ ਹੈ। ਜੇਕਰ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ ਤਾਂ ਬ੍ਰੋਕਲੀ ਨੂੰ ਆਪਣੀ ਡਾਇਟ ’ਚ ਸ਼ਾਮਲ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਹਾਲਾਂਕਿ, ਤੁਹਾਨੂੰ ਇਕ ਸੰਤੁਲਿਤ ਖੁਰਾਕ ਅਪਣਾਉਣੀ ਚਾਹੀਦੀ ਹੈ ਅਤੇ ਡਾਕਟਰ ਦੀ ਸਲਾਹ ਮੁਤਾਬਕ ਖਾਣੇ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
ਫੁੱਲਗੋਭੀ
ਇਹ ਇਕ ਪੌਸ਼ਟਿਕ ਸਬਜ਼ੀ ਹੈ ਜੋ ਸਾਡੇ ਭੋਜਨ ’ਚ ਸ਼ਾਮਲ ਕੀਤੀ ਜਾਂਦੀ ਹੈ ਪਰ ਫੁੱਲਗੋਭੀ ’ਚ ਪਿਊਰਿਨ ਦੀ ਮਾਤਰਾ ਵੱਧ ਹੁੰਦੀ ਹੈ ਇਸ ਲਈ ਇਹ ਯੂਰਿਕ ਐਸਿਡ ਦੇ ਪੱਧਰ ਨੂੰ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਨਾਲ ਹੀ, ਇਸ ਨੂੰ ਖਾਣ ਨਾਲ ਸਰੀਰ ’ਚ ਕਈ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਅਸ਼ਵਗੰਧਾ
ਅਸ਼ਵਗੰਧਾ ’ਚ ਵੀ ਪਿਊਰਿਨ ਦੀ ਮਾਤਰਾ ਘੱਟ ਹੁੰਦੀ ਹੈਜੋ ਕੁਝ ਲੋਕਾਂ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਇਸ ਨੂੰ ਸੀਮਤ ਮਾਤਰਾ ’ਚ ਖਾਣਾ ਚਾਹੀਦਾ ਹੈ।
ਟਮਾਟਰ
ਟਮਾਟਰ ’ਚ ਵੀ ਪਿਊਰਿਨ ਹੁੰਦਾ ਹੈ ਅਤੇ ਇਹ ਕੁਝ ਲੋਕਾਂ ’ਚ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦਾ ਹੈ। ਹਾਲਾਂਕਿ ਇਸ ਦਾ ਅਸਰ ਵੱਖ-ਵੱਖ ਲੋਕਾਂ ’ਤੇ ਵੱਖ-ਵੱਖ ਢੰਗਾਂ ਨਾਲ ਹੋ ਸਕਦਾ ਹੈ।
ਮਸ਼ਰੂਮ
ਮਸ਼ਰੂਮ ’ਚ ਪਿਊਰਿਨ ਦੀ ਮਾਤਰਾ ਵੱਧ ਹੁੰਦੀ ਹੈ ਜੋ ਯੂਰਿਕ ਐਸਿਡ ਦੇ ਪੱਧਰ ਵਧਾਉਣ ’ਚ ਯੋਗਦਾਨ ਦੇ ਸਕਦੀ ਹੈ।
ਬੀਨਜ਼
ਕਈ ਕਿਸਮਾਂ ਦੀਆਂ ਬੀਨਜ਼ ਜਿਵੇਂ ਕਿ ਰਾਜਮਾਂ ਅਤੇ ਛੋਲਿਆਂ ’ਚ ਵੀ ਪਿਊਰਿਨ ਦੀ ਮਾਤਰਾ ਹੁੰਦੀ ਹੈ। ਇਸ ਦੀ ਵੱਧ ਮਾਤਰਾ ’ਚ ਵਰਤੋ ਕਰਨ ਨਾਲ ਯੂਰਿਕ ਐਸਿਡ ਦਾ ਪੱਧਰ ਵੱਧ ਸਕਦਾ ਹੈ।