ਗਰਮੀਆਂ ’ਚ ਗ਼ਲਤ ਤਰੀਕੇ ਨਾਲ ਡ੍ਰਾਈ ਫਰੂਟਸ ਖਾਣ ਦੇ ਹੁੰਦੇ ਨੇ ਵੱਡੇ ਨੁਕਸਾਨ, ਜਾਣੋ ਕੀ ਹੈ ਸਹੀ ਤਰੀਕਾ
Saturday, May 20, 2023 - 11:45 AM (IST)

ਜਲੰਧਰ (ਬਿਊਰੋ)– ਡ੍ਰਾਈ ਫਰੂਟਸ ਖਾਣ ਨਾਲ ਸਿਹਤ ਨੂੰ ਕਈ ਤਰ੍ਹਾਂ ਨਾਲ ਫ਼ਾਇਦੇ ਮਿਲ ਸਕਦੇ ਹਨ। ਹਰ ਦਿਨ ਜੇਕਰ ਤੁਸੀਂ ਸਹੀ ਮਾਤਰਾ ’ਚ ਡ੍ਰਾਈ ਫਰੂਟਸ ਖਾਂਦੇ ਹੋ ਤਾਂ ਤੁਹਾਨੂੰ ਸਹੀ ਮਾਤਰਾ ’ਚ ਪੋਸ਼ਣ ਮਿਲਦਾ ਹੈ। ਹਾਲਾਂਕਿ ਗਰਮੀਆਂ ਦੇ ਮੌਸਮ ’ਚ ਲੋਕ ਇਨ੍ਹਾਂ ਨੂੰ ਖਾਣ ਤੋਂ ਪ੍ਰਹੇਜ਼ ਕਰਦੇ ਹਨ। ਕਿਹਾ ਜਾਂਦਾ ਹੈ ਕਿ ਡ੍ਰਾਈ ਫਰੂਟਸ ਦੀ ਤਾਸੀਰ ਗਰਮ ਹੁੰਦੀ ਹੈ ਤੇ ਜੇਕਰ ਗਰਮੀ ਦੇ ਮੌਸਮ ’ਚ ਇਸ ਨੂੰ ਖਾਧਾ ਜਾਵੇ ਤਾਂ ਇਹ ਢਿੱਡ ’ਚ ਗਰਮੀ ਵਧਾ ਸਕਦੇ ਹਨ, ਜਿਸ ਕਾਰਨ ਕਈ ਤਰ੍ਹਾਂ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਡ੍ਰਾਈ ਫਰੂਟਸ ਦੀ ਵਜ੍ਹਾ ਨਾਲ ਸਰੀਰ ’ਚ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ। ਇਸ ਲਈ ਗਰਮੀਆਂ ’ਚ ਇਸ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਗਰਮੀਆਂ ’ਚ ਗ਼ਲਤ ਤਰ੍ਹਾਂ ਨਾਲ ਡ੍ਰਾਈ ਫਰੂਟਸ ਖਾਧੇ ਜਾਂਦੇ ਹਨ ਤਾਂ ਐਕਨੇ ਤੇ ਰੈਸ਼ੇਜ਼ ਹੋ ਸਕਦੇ ਹਨ।
ਗਰਮੀਆਂ ’ਚ ਕਿਵੇਂ ਖਾਈਏ ਡ੍ਰਾਈ ਫਰੂਟਸ
1. ਅਖਰੋਟ
ਅਖਰੋਟ ’ਚ ਆਇਰਨ, ਕੈਲਸ਼ੀਅਮ, ਕਾਪਰ ਤੇ ਓਮੇਗਾ 3 ਫੈਟੀ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ। ਗਰਮੀਆਂ ’ਚ ਇਨ੍ਹਾਂ ਨੂੰ ਖਾਣ ਲਈ ਇਸ ਨੂੰ ਰਾਤ ਭਰ ਭਿਓਂ ਕੇ ਰੱਖੋ ਤੇ ਅਗਲੇ ਦਿਨ ਖਾਓ।
2. ਅੰਜੀਰ
ਅੰਜੀਰ ਨੂੰ ਸਿਰਫ ਸਰਦੀਆਂ ’ਚ ਹੀ ਖਾਧਾ ਜਾ ਸਕਦਾ ਹੈ ਕਿਉਂਕਿ ਇਸ ਦੀ ਤਾਸੀਰ ਬੇਹੱਦ ਗਰਮ ਹੁੰਦੀ ਹੈ। ਗਰਮੀਆਂ ’ਚ ਤੁਸੀਂ ਦਿਨ ’ਚ ਦੋ ਅੰਜੀਰ ਖਾ ਸਕਦੇ ਹੋ, ਜਿਨ੍ਹਾਂ ’ਚ ਸਾਰੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ।
3. ਬਦਾਮ
ਗਰਮੀਆਂ ’ਚ ਸਰੀਰ ਦੀ ਗਰਮੀ ਤੋਂ ਬਚਣ ਲਈ ਬਦਾਮ ਨੂੰ ਰਾਤ ਭਰ ਭਿਓਂ ਦਿਓ। ਬਦਾਮ ਨੂੰ ਪਹਿਲਾਂ ਬਿਨਾਂ ਭਿਓਂ ਕੇ ਖਾਣ ਨਾਲ ਸਰੀਰ ’ਚ ਗਰਮੀ ਪੈਦਾ ਹੋ ਸਕਦੀ ਹੈ, ਜਿਸ ਨਾਲ ਪਿੰਪਲਸ ਤੇ ਬਵਾਸੀਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਗਰਮੀਆਂ ਬਦਾਮ ਨੂੰ ਭਿਓਂ ਦਿਓ ਤੇ ਫਿਰ 4-5 ਬਦਾਮ ਪੂਰੇ ਦਿਨ ’ਚ ਖਾਓ।
4. ਕਿਸ਼ਮਿਸ਼
ਕਿਸ਼ਮਿਸ਼ ਤੁਹਾਡੇ ਲਈ ਬੇਹੱਦ ਫ਼ਾਇਦੇਮੰਦ ਹੈ। ਹਾਲਾਂਕਿ ਇਹ ਸਰੀਰ ’ਚ ਗਰਮੀ ਪੈਦਾ ਕਰ ਸਕਦੀ ਹੈ। ਗਰਮੀਆਂ ’ਚ ਹਮੇਸ਼ਾ ਰਾਤ ਭਰ ਭਿੱਜੀ ਹੋਈ ਕਿਸ਼ਮਿਸ਼ ਖਾਓ।
ਨੋਟ– ਇਸ ਆਰਟੀਕਲ ’ਚ ਦੱਸੀ ਵਿਧੀ, ਤਰੀਕੇ ਤੇ ਦਾਅਵਿਆਂ ਨੂੰ ਸਿਰਫ ਸੁਝਾਅ ਦੇ ਰੂਪ ’ਚ ਲਓ। ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਲਓ।