Health Tips: ਦੇਸੀ ਘਿਓ 'ਚ ਕਾਲੀ ਮਿਰਚ ਸਣੇ ਮਿਲਾ ਕੇ ਖਾਓ ਇਹ ਚੀਜ਼ਾਂ, ਹੋਣਗੇ ਹੈਰਾਨੀਜਨਕ ਫ਼ਾਇਦੇ

08/25/2023 2:25:47 PM

ਜਲੰਧਰ - ਦੇਸੀ ਘਿਓ ਦਾ ਸੇਵਨ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦੇਸੀ ਘਿਓ ਦਾ ਸੇਵਨ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਨਿਜ਼ਾਤ ਮਿਲਦੀ ਹੈ। ਦੇਸੀ ਘਿਓ ਵਿੱਚ ਵਿਟਾਮਿਨ-ਏ, ਵਿਟਾਮਿਨ-ਈ, ਵਿਟਾਮਿਨ-ਕੇ2, ਵਿਟਾਮਿਨ-ਡੀ, ਕੈਲਸ਼ੀਅਮ, ਓਮੇਗਾ 3, ਫੈਟੀ ਐਸਿਡ ਵਰਗੇ ਤੱਤ ਪਾਏ ਜਾਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਦਾਲ ਜਾਂ ਰੋਟੀ ਨਾਲ ਦੇਸੀ ਘਿਓ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਦੇਸੀ ਘਿਓ 'ਚ ਕਈ ਚੀਜ਼ਾਂ ਮਿਲਾ ਕੇ ਖਾਣ ਨਾਲ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ ਅਤੇ ਸਰੀਰ ਵੀ ਸਿਹਤਮੰਦ ਤੇ ਤੰਦਰੁਸਤ ਰਹਿੰਦਾ ਹੈ। ਆਯੁਰਵੇਦ ਵਿੱਚ ਵੀ ਘਿਓ ਦੀ ਵਰਤੋਂ ਕਈ ਬੀਮਾਰੀਆਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਉਹਨਾਂ ਚੀਜ਼ਾਂ ਦੇ ਬਾਰੇ, ਜੋ ਦੇਸੀ ਘਿਓ 'ਚ ਮਿਲਾ ਕੇ ਖਾਣੀਆਂ ਚਾਹੀਦੀਆਂ ਹਨ.... 

ਦੇਸੀ ਘਿਓ ਅਤੇ ਲਸਣ
ਦੇਸੀ ਘਿਓ ਦਾ ਸੇਵਨ ਲਸਣ ਨਾਲ ਕਰਨ 'ਤੇ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹੈ। ਘਿਓ ਦੀ ਤਰ੍ਹਾਂ ਲਸਣ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੇਕਰ ਤੁਸੀਂ ਦੇਸੀ ਘਿਓ ਵਿੱਚ ਲਸਣ ਭੁੰਨ ਕੇ ਖਾਂਦੇ ਹੋ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਅਤੇ ਦਿਲ ਸਿਹਤਮੰਦ ਰਹਿੰਦਾ ਹੈ। ਨਾਲ ਹੀ ਇਮਿਊਨਿਟੀ ਵੀ ਵਧਦੀ ਹੈ।

ਦੇਸੀ ਘਿਓ ਅਤੇ ਤੁਲਸੀ ਦੇ ਪੱਤੇ
ਤੁਲਸੀ ਦੀਆਂ ਪੱਤੀਆਂ ਦੇ ਨਾਲ ਦੇਸੀ ਘਿਓ ਦਾ ਸੇਵਨ ਕਰਨ ਨਾਲ ਕਈ ਫ਼ਾਇਦੇ ਹੁੰਦੇ ਹਨ। ਤੁਲਸੀ ਦੇ ਪੱਤਿਆਂ 'ਚ ਵਿਟਾਮਿਨ-ਏ, ਵਿਟਾਮਿਨ-ਸੀ, ਆਇਰਨ, ਪੋਟਾਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ ਹਨ ਅਤੇ ਤਣਾਅ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।

ਦੇਸੀ ਘਿਓ ਅਤੇ ਹਲਦੀ
ਦੇਸੀ ਘਿਓ ਦਾ ਸੇਵਨ ਹਲਦੀ ਨਾਲ ਕਰਨ ਦੇ ਵੀ ਬਹੁਤ ਫ਼ਾਇਦੇ ਹੁੰਦੇ ਹਨ। ਹਲਦੀ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰਦੇ ਹਨ। ਦੇਸੀ ਘਿਓ ਅਤੇ ਹਲਦੀ ਦੇ ਇਸਤੇਮਾਲ ਨਾਲ ਸਰੀਰ ਦੀ ਸੋਜ ਦੂਰ ਹੋ ਜਾਂਦੀ ਹੈ।

ਦੇਸੀ ਘਿਓ ਅਤੇ ਦਾਲਚੀਨੀ
ਦਾਲਚੀਨੀ ਦੇ ਨਾਲ ਦੇਸੀ ਘਿਓ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਾਲਚੀਨੀ ਵਿੱਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਦੇਸੀ ਘਿਓ ਅਤੇ ਦਾਲਚੀਨੀ ਦੇ ਸੇਵਨ ਨਾਲ ਢਿੱਡ ਦੀਆਂ ਸਮੱਸਿਆਵਾਂ ਦੂਰ ਹੋਣ ਦੇ ਨਾਲ-ਨਾਲ ਭਾਰ ਘਟ ਹੁੰਦਾ ਹੈ। 

ਦੇਸੀ ਘਿਓ ਅਤੇ ਕਾਲੀ ਮਿਰਚ
ਕਾਲੀ ਮਿਰਚ ਦੇ ਨਾਲ ਦੇਸੀ ਘਿਓ ਦਾ ਸੇਵਨ ਕਰਨ ਨਾਲ ਸਰੀਰ ਨੂੰ ਫ਼ਾਇਦੇ ਹੁੰਦੇ ਹਨ। ਕਾਲੀ ਮਿਰਚ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਦੋਵਾਂ ਦਾ ਇਕੱਠੇ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਅਤੇ ਸਰਦੀ-ਜ਼ੁਕਾਮ ਦੀ ਸਮੱਸਿਆ ਦੂਰ ਹੁੰਦੀ ਹੈ। 

ਦੇਸੀ ਘਿਓ ਅਤੇ ਗੁੜ ਦਾ ਸੇਵਨ
ਗੁੜ ਦੇ ਨਾਲ ਦੇਸੀ ਘਿਓ ਦਾ ਸੇਵਨ ਕਰਨਾ ਲਾਭਕਾਰੀ ਮੰਨਿਆ ਜਾਂਦਾ ਹੈ। ਗੁੜ 'ਚ ਕੈਲਸ਼ੀਅਮ, ਆਇਰਨ, ਫਾਈਬਰ ਵਰਗੇ ਤੱਤ ਪਾਏ ਜਾਂਦੇ ਹਨ। ਦੇਸੀ ਘਿਓ 'ਚ ਗੁੜ ਮਿਲਾ ਕੇ ਖਾਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਅਤੇ ਅਨੀਮੀਆ ਤੋਂ ਨਿਜ਼ਾਤ ਮਿਲਦੀ ਹੈ। 


rajwinder kaur

Content Editor

Related News