ਰੋਜ਼ ਖਾਓ ਇਹ ਸੁਪਰਫੂਡ, ਦਿਮਾਗ ਚਲੇਗਾ ਬਹੁਤ ਤੇਜ਼, ਯਾਦਦਾਸ਼ਤ ਵੀ ਰਹੇਗੀ ਜ਼ਬਰਦਸਤ

Thursday, Mar 23, 2023 - 09:08 PM (IST)

ਨਵੀਂ ਦਿੱਲੀ- ਸਾਡਾ ਦਿਮਾਗ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਤੇ ਜ਼ਰੂਰੀ ਅੰਗ ਹੈ। ਇਹ ਸਾਡਾ ਦਿਮਾਗ ਹੈ ਜੋ ਸਾਹ ਲੈਣ ਵਰਗੀਆਂ ਬੁਨਿਆਦੀ ਕਿਰਿਆਵਾਂ ਤੋਂ ਲੈ ਕੇ ਸੋਚਣ, ਮਹਿਸੂਸ ਕਰਨ ਤੇ ਯਾਦ ਰੱਖਣ ਵਰਗੀਆਂ ਪ੍ਰਤੀਕ੍ਰਿਆਵਾਂ ਤਕ ਹਰ ਚੀਜ਼ ਨੂੰ ਕੰਟਰੋਲ ਕਰਦਾ ਹੈ। ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡੇ ਦਿਮਾਗ਼ ਵਿੱਚ ਤਬਦੀਲੀਆਂ ਹੁੰਦੀਆਂ ਹਨ, ਸਾਡੀ ਯਾਦਦਾਸ਼ਤ ਤੇ ਬੋਧਾਤਮਕ ਯੋਗਤਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਪਦਾਰਥਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਸਾਡੀ ਯਾਦਦਾਸ਼ਤ ਤੇ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਨਗੇ-

ਦਿਮਾਗ ਨੂੰ ਤੇਜ਼ ਬਣਾਉਣ ਤੇ ਯਾਦਦਾਸ਼ਤ ਵਧਾਉਣ ਲਈ ਭੋਜਨ

ਮੇਵੇ ਤੇ ਬੀਜ

ਨਟਸ ਤੇ ਬੀਜ ਵਿਟਾਮਿਨ ਈ ਦੇ ਮਹੱਤਵਪੂਰਨ ਸਰੋਤ ਹਨ, ਇਕ ਐਂਟੀਆਕਸੀਡੈਂਟ ਜੋ ਦਿਮਾਗ਼ ਨੂੰ ਔਕਸੀਡੈਂਟ ਤਣਾਅ ਤੋਂ ਬਚਾਉਣ ਵਿਚ ਮਦਦ ਕਰ ਸਕਦਾ ਹੈ। ਇਕ ਅਧਿਐਨ ਅਨੁਸਾਰ, ਵਿਟਾਮਿਨ ਈ ਨਾਲ ਭਰਪੂਰ ਖੁਰਾਕੀ ਪਦਾਰਥ ਜਿਵੇਂ ਨਟਸ ਤੇ ਬੀਜਾਂ ਦਾ ਸੇਵਨ, ਮਾਨਸਿਕ ਸਿਹਤ 'ਚ ਸੁਧਾਰ ਕਰ ਸਕਦਾ ਹੈ। ਇਸ ਲਈ ਬਾਦਾਮ, ਅਖਰੋਟ, ਅੰਜੀਰ, ਚੀਆ ਸੀਡਸ ਵਰਗੇ ਮੇਵੇ ਤੇ ਬੀਜ ਖਾਓ।

PunjabKesari

ਇਹ ਵੀ ਪੜ੍ਹੋ : Navratri 2023: ਵਰਤ ਰੱਖਣ ਦੌਰਾਨ ਖਾਣ-ਪੀਣ ਦੀਆਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਹੋ ਜਾਓਗੇ ਬੀਮਾਰ

ਫੈਟੀ ਮੱਛੀ

ਫੈਟੀ ਮੱਛੀ ਜਿਵੇਂ ਕਿ ਸਾਲਮਨ, ਮੈਕਰੇਲ ਤੇ ਸਾਰਡਾਈਨ ਓਮੇਗਾ -3 ਫੈਟੀ ਐਸਿਡ ਦੇ ਵਧੀਆ ਸਰੋਤ ਹਨ, ਜੋ ਦਿਮਾਗ ਦੇ ਕੰਮ ਤੇ ਵਿਕਾਸ ਲਈ ਜ਼ਰੂਰੀ ਹਨ। ਓਮੇਗਾ -3 ਫੈਟੀ ਐਸਿਡ ਦਿਮਾਗ ਦੇ ਸੈੱਲ ਝਿੱਲੀ ਬਣਾਉਣ ਤੇ ਦਿਮਾਗ ਦੇ ਸੈੱਲਾਂ ਵਿਚਕਾਰ ਸੰਚਾਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ, ਜੋ ਯਾਦਦਾਸ਼ਤ ਨੂੰ ਤੇਜ਼ ਕਰਦਾ ਹੈ ਤੇ ਮਾਨਸਿਕ ਵਿਕਾਸ ਵਿੱਚ ਵੀ ਸੁਧਾਰ ਕਰ ਸਕਦਾ ਹੈ। ਇੱਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਨਿਯਮਿਤ ਤੌਰ 'ਤੇ ਓਮੇਗਾ -3 ਫੈਟੀ ਐਸਿਡ ਦਾ ਸੇਵਨ ਕਰਨ ਨਾਲ ਬੋਧਾਤਮਕ ਗਿਰਾਵਟ ਅਤੇ ਅਲਜ਼ਾਈਮਰ ਰੋਗ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।

PunjabKesari

ਡਾਰਕ ਚਾਕਲੇਟ

ਡਾਰਕ ਚਾਕਲੇਟ 'ਚ ਫਲੇਵੋਨੋਇਡਸ ਹੁੰਦੇ ਹਨ, ਜੋ ਬੋਧਾਤਮਕ ਕਾਰਜ ਨੂੰ ਸੁਧਾਰ ਸਕਦੇ ਹਨ ਤੇ ਦਿਮਾਗ ਵਿਚ ਖੂਨ ਦੇ ਪ੍ਰਵਾਹ ਨੂੰ ਵਧਾ ਸਕਦੇ ਹਨ। ਇਕ ਅਧਿਐਨ ਅਨੁਸਾਰ, ਨਿਯਮਤ ਤੌਰ 'ਤੇ ਡਾਰਕ ਚਾਕਲੇਟ ਦਾ ਸੇਵਨ ਕਰਨ ਨਾਲ ਯਾਦਦਾਸ਼ਤ, ਬੋਧਾਤਮਕ ਕਾਰਜ ਅਤੇ ਮੂਡ ਵਿੱਚ ਸੁਧਾਰ ਹੋ ਸਕਦਾ ਹੈ।

ਇਹ ਵੀ ਪੜ੍ਹੋ : Health Tips: ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ਹੈ 'ਕਲੌਂਜੀ', ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਪੱਤੇਦਾਰ ਸਬਜ਼ੀਆਂ

ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ ਤੇ ਸਾਗ ਆਦਿ ਵਿਟਾਮਿਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਦਿਮਾਗ ਦੀ ਸਿਹਤ ਲਈ ਜ਼ਰੂਰੀ ਹੁੰਦੇ ਹੈ। ਇੱਕ ਅਧਿਐਨ ਅਨੁਸਾਰ, ਪੱਤੇਦਾਰ ਸਾਗ ਦਾ ਨਿਯਮਤ ਸੇਵਨ ਬੋਧਾਤਮਕ ਕਾਰਜ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।

PunjabKesari

ਬਲੂਬੇਰੀ

ਬਲੂਬੇਰੀ ਨੂੰ ਅਕਸਰ "ਬ੍ਰੇਨ ਬੇਰੀ" ਕਿਹਾ ਜਾਂਦਾ ਹੈ ਕਿਉਂਕਿ ਉਸ ਵਿਚ ਉੱਚ ਪੱਧਰ ਦੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਮਾਗ ਨੂੰ ਔਕਸੀਟੇਟਿਵ ਤਣਾਅ ਤੋਂ ਬਚਾਉਣ ਵਿਚ ਮਦਦ ਕਰ ਸਕਦੇ ਹਨ। ਉਨ੍ਹਾਂ ਵਿੱਚ ਫਲੇਵੋਨੋਇਡ ਵੀ ਹੁੰਦੇ ਹਨ, ਜੋ ਬੋਧਾਤਮਕ ਕਾਰਜ ਤੇ ਯਾਦਦਾਸ਼ਤ ਵਿਚ ਸੁਧਾਰ ਕਰ ਸਕਦੇ ਹਨ। ਇਕ ਅਧਿਐਨ ਅਨੁਸਾਰ, ਬਲੂਬੇਰੀ ਦਾ ਨਿਯਮਤ ਸੇਵਨ ਕਰਨ ਨਾਲ ਯਾਦਦਾਸ਼ਤ ਤੇ ਸਿੱਖਣ ਦੀ ਸਮਰੱਥਾ ਵਿੱਚ ਸੁਧਾਰ ਹੋ ਸਕਦਾ ਹੈ।

ਇਹ ਵੀ ਪੜ੍ਹੋ : ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੈ ਐਨਰਜੀ ਡ੍ਰਿੰਕ, ਮੋਟਾਪਾ ਤੇ ਸ਼ੂਗਰ ਦੇ ਸ਼ਿਕਾਰ ਹੋਣ ਦਾ ਖ਼ਤਰਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News