ਸਰਦੀਆਂ ’ਚ ਜ਼ਰੂਰ ਖਾਓ ਸੁੰਢ, ਸਿਰਦਰਦ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ

01/12/2021 12:26:39 PM

ਨਵੀਂ ਦਿੱਲੀ: ਸੁੱਕੇ ਹੋਏ ਅਦਰਕ ਨੂੰ ਸੁੰਢ ਕਿਹਾ ਜਾਂਦਾ ਹੈ। ਇਸ ਦਾ ਪਾਊਡਰ ਤਾਜ਼ਾ ਅਦਰਕ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਅਦਰਕ ਹਰ ਘਰ ’ਚ ਪਾਇਆ ਜਾਂਦਾ ਹੈ। ਸੁੰਢ ਦਾ ਪਾਊਡਰ ਦਿਖਣ ’ਚ ਸਫੇਦ ਅਤੇ ਤਿੱਖਾ ਹੁੰਦਾ ਹੈ। ਇਸ ’ਚ ਐਂਟੀ-ਆਕਸੀਡੈਂਟ, ਐਂਟੀ-ਇੰਫਲੀਮੈਟੇਰੀ, ਬੀਟਾ ਕੈਰੋਟੀਨ ਜਿਹੇ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸਮੱਸਿਆਵਾਂ ਜਿਨ੍ਹਾਂ ’ਚ ਸੁੰਢ ਦੀ ਵਰਤੋਂ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ ਅਤੇ ਉਹ ਸਮੱਸਿਆਵਾਂ ਜਿਨ੍ਹਾਂ ’ਚ ਸੁੰਢ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ।
ਸੁੰਢ ਦੇ ਫ਼ਾਇਦੇ
ਸਿਰਦਰਦ ਦੀ ਸਮੱਸਿਆ
ਜੇਕਰ ਤੁਹਾਨੂੰ ਸਿਰਦਰਦ ਦੀ ਸਮੱਸਿਆ ਹੈ ਤਾਂ ਸੁੰਢ ਅੰਦਰ ਪਾਏ ਜਾਣ ਵਾਲੇ ਗੁਣ ਸੋਜ ਨੂੰ ਘੱਟ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਸਿਰਦਰਦ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਦੇ ਸਿਰ ’ਚ ਛੋਟੀਆਂ ਕੋਸ਼ਿਕਾਵਾਂ ’ਚ ਸੋਜ ਆ ਜਾਂਦੀ ਹੈ। ਇਸ ਲਈ ਤਣਾਅ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਿਰਦਰਦ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਸਿਰਦਰਦ ਦੀ ਸਮੱਸਿਆ ਹੋਣ ਤੇ ਸੁੰਢ ਦਾ ਪਾਊਡਰ ਗਰਮ ਪਾਣੀ ’ਚ ਮਿਲਾ ਕੇ ਲਓ।
ਇਮਿਊਨਿਟੀ ਦੀ ਸਮੱਸਿਆ
ਜੇ ਤੁਹਾਨੂੰ ਇਮਿਊਨਿਟੀ ਦੀ ਸਮੱਸਿਆ ਹੈ ਅਤੇ ਤੁਸੀਂ ਵਾਰ-ਵਾਰ ਬੀਮਾਰ ਹੋ ਜਾਂਦੇ ਹੋ ਤਾਂ ਇਸ ਨੂੰ ਮਜ਼ਬੂਤ ਕਰਨ ਲਈ ਸੁੰਢ ਦਾ ਪਾਊਡਰ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਇਸ ’ਚ ਕੈਂਪਸਾਏਸੀਨ ਅਤੇ ਕਰਕਿਊਮਿਨ ਜਿਹੇ ਐਂਟੀ-ਆਕਸੀਡੈਂਟ ਤੱਤ ਪਾਏ ਜਾਂਦੇ ਹਨ। ਜਿਸ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਲਈ ਇਮਿਊਨਿਟੀ ਦੀ ਸਮੱਸਿਆ ਹੋਣ ਤੇ ਸੁੰਢ ਦੀ ਵਰਤੋਂ ਜ਼ਰੂਰ ਕਰੋ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

ਮੋਟਾਪੇ ਦੀ ਸਮੱਸਿਆ
ਸੁੰਢ ਦੇ ਪਾਊਡਰ ਨਾਲ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਗਰਮ ਪਾਣੀ ’ਚ ਅੱਧਾ ਚਮਚ ਸੁੰਢ ਮਿਲਾ ਕੇ ਕਾੜ੍ਹਾ ਤਿਆਰ ਕਰ ਲਓ ਅਤੇ ਇਸ ਨੂੰ ਸਵੇਰੇ ਖਾਲੀ ਢਿੱਡ ਪੀਓ। ਇਸ ਨਾਲ ਸਰੀਰ ਦੀ ਵਾਧੂ ਚਰਬੀ ਦੂਰ ਹੋ ਜਾਵੇਗੀ ਅਤੇ ਸਰੀਰ ਫਿੱਟ ਹੋ ਜਾਵੇਗਾ।
ਸੋਜ ਦੀ ਸਮੱਸਿਆ
ਸਰੀਰ ਦੇ ਕਿਸੇ ਵੀ ਅੰਗ ’ਚ ਸੋਜ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਨੂੰ ਦੂਰ ਕਰਨ ਲਈ ਸੁੰਢ ਦਾ ਪਾਊਡਰ ਬਹੁਤ ਫ਼ਾਇਦੇਮੰਦ ਹੈ। ਇਸ ਅੰਦਰ ਗਠੀਆ ਨੂੰ ਘੱਟ ਕਰਨ ਦੇ ਗੁਣ ਪਾਏ ਜਾਂਦੇ ਹਨ। ਜੇ ਤੁਹਾਨੂੰ ਵੀ ਗਠੀਆ ਦੀ ਸਮੱਸਿਆ ਹੈ ਤਾਂ ਦਿਨ ’ਚ ਇਕ ਚਮਚਾ ਪਾਊਡਰ ਪਾਣੀ ’ਚ ਉਬਾਲ ਕੇ ਜ਼ਰੂਰ ਪੀਓ। ਇਸ ਨਾਲ ਗੋਡਿਆਂ ’ਚ ਦਰਦ ਜੋੜਾਂ ’ਚ ਸੋਜ ਦੂਰ ਹੋ ਜਾਵੇਗੀ। ਤੁਸੀਂ ਇਸ ਦਾ ਪੇਸਟ ਬਣਾ ਕੇ ਵੀ ਜੋੜਾਂ ਤੇ ਲਗਾ ਸਕਦੇ ਹੋ ।
ਛਾਤੀ ’ਚ ਦਰਦ ਦੀ ਸਮੱਸਿਆ
ਜੇਕਰ ਤੁਹਾਡੀ ਛਾਤੀ ’ਚ ਦਰਦ ਹੁੰਦਾ ਹੈ ਤਾਂ ਸੁੰਢ ਦੇ ਪਾਊਡਰ ’ਚ ਨਾਰੀਅਲ ਪਾਣੀ ਅਤੇ ਖੰਡ ਮਿਲਾਓ। ਇਸ ਦੀ ਵਰਤੋਂ ਕਰਨ ਨਾਲ ਛਾਤੀ ਦਾ ਦਰਦ ਦੂਰ ਹੋ ਜਾਵੇਗਾ।
ਜ਼ੁਕਾਮ ਦੀ ਸਮੱਸਿਆ
ਜੇ ਤੁਹਾਨੂੰ ਸਰਦੀ ਜਾਂ ਫਿਰ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਅਦਰਕ ਦੇ ਪਾਊਡਰ ਦੀ ਵਰਤੋਂ ਚਾਹ ’ਚ ਕਰ ਸਕਦੇ ਹੋ। ਤੁਸੀਂ ਲੌਂਗ, ਸੁੰਢ ਦਾ ਪਾਊਡਰ ਅਤੇ ਲੂਣ ਪਾ ਕੇ ਪੇਸਟ ਬਣਾ ਸਕਦੇ ਹੋ। ਇਸ ਦੀ ਦਿਨ ’ਚ ਦੋ ਵਾਰ ਵਰਤੋਂ ਕਰੋ। ਸਰਦੀ ਜ਼ੁਕਾਮ  ਦੂਰ ਹੋ ਜਾਵੇਗਾ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਮੈਟਾਬੋਲੀਜ਼ਮ ਦੀ ਸਮੱਸਿਆ
ਸੁੰਢ ਦੇ ਪਾਊਡਰ ’ਚ ਥਰਮੋਜੇਨਿਕ ਏਜੰਟ ਪਾਇਆ ਜਾਂਦਾ ਹੈ। ਜੋ ਸਾਡੇ ਮੈਟਾਬੋਲੀਜ਼ਮ ਨੂੰ ਤੇਜ਼ ਕਰਦਾ ਹੈ। ਜੇਕਰ ਤੁਹਾਡਾ ਵੀ ਮੈਟਾਬੋਲੀਜ਼ਮ ਘੱਟ ਹੈ ਤਾਂ ਸੁੰਢ ਦੇ ਪਾਊਡਰ ਦੀ ਵਰਤੋਂ ਜਰੂਰ ਕਰੋ।
ਸ਼ੂਗਰ ਦੀ ਸਮੱਸਿਆ
ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਲਈ ਸੁੰਢ ਦਾ ਪਾਊਡਰ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਨਮਕ ਦੇ ਨਾਲ ਦੋ ਗ੍ਰਾਮ ਸੁੰਢ ਦਾ ਪਾਊਡਰ ਮਿਲਾ ਕੇ ਵਰਤੋਂ ਕਰੋ। ਇਸ ਦੀ ਵਰਤੋਂ ਤੁਸੀਂ ਪਾਣੀ ਦੇ ਨਾਲ ਵੀ ਕਰ ਸਕਦੇ ਹੋ। ਜੇਕਰ ਖਾਲੀ ਢਿੱਡ ਕਰਦੇ ਹੋ ਤਾਂ ਇਸ ਦਾ ਅਸਰ ਜਲਦੀ ਦੇਖਣ ਨੂੰ ਮਿਲੇਗਾ। ਉਹ ਬੀਮਾਰੀਆਂ ਜਿਨ੍ਹਾਂ ’ਚ ਸੁੰਢ ਦੇ ਪਾਊਡਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ
ਢਿੱਡ ਦੀਆਂ ਸਮੱਸਿਆਵਾਂ
ਜੇਕਰ ਤੁਸੀਂ ਸੁੰਢ ਦੀ ਵਰਤੋਂ ਜ਼ਿਆਦਾ ਮਾਤਰਾ ’ਚ ਕਰਦੇ ਹੋ ਤਾਂ ਇਹ ਦਿਲ ਦੀ ਸਿਹਤ ਲਈ ਚੰਗਾ ਨਹੀਂ ਹੈ ਇਸ ਦੇ ਨਾਲ ਢਿੱਡ ’ਚ ਜਲਣ, ਮੂੰਹ ’ਚ ਜਲਣ ਅਤੇ ਦਸਤ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇ ਤੁਹਾਨੂੰ ਵੀ ਇਨ੍ਹਾਂ ’ਚ ਕੋਈ ਵੀ ਸਮੱਸਿਆ ਹੈ ਤਾਂ ਸੁੰਢ ਦੀ ਘੱਟ ਤੋਂ ਘੱਟ ਵਰਤੋਂ ਕਰੋ।
ਦਿਲ ਦੀ ਧੜਕਣ ਅਤੇ ਐਲਰਜੀ ਦੀ ਸਮੱਸਿਆ
ਸੁੰਢ ਦਾ ਜ਼ਿਆਦਾ ਵਰਤੋਂ ਕਰਨ ਨਾਲ ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਇਸ ਨਾਲ ਐਲਰਜੀ ਵੀ ਹੋ ਸਕਦੀ ਹੈ। ਜੇ ਤੁਹਾਡੀ ਵੀ ਦਿਲ ਦੀ ਧੜਕਣ ਵਧਦੀ ਹੈ ਤਾਂ ਸੁੰਢ ਦੀ ਵਰਤੋਂ ਘੱਟ ਤੋਂ ਘੱਟ ਜਾਂ ਫਿਰ ਬਿਲਕੁੁੁੁਲ ਵੀ ਨਾ ਕਰੋ। ਖ਼ੂਨ ਪਤਲਾ ਕਰਨ ਵਾਲੀ ਦਵਾਈ ਲੈਣ ਵਾਲੇ ਲੋਕ ਜੋ ਖ਼ੂਨ ਪਤਲਾ ਕਰਨ ਦੀ ਦਵਾਈ ਲੈਂਦੇ ਹਨ ਉਨ੍ਹਾਂ ਨੂੰ ਵੀ ਸੁੰਢ ਦੀ ਵਰਤੋਂ ਘੱਟ ਜਾਂ ਫਿਰ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ’ਚ ਖ਼ੂਨ ਪਤਲਾ ਕਰਨ ਦੇ ਗੁਣ ਹੁੰਦੇ ਹਨ।
ਪੱਥਰੀ ਦੀ ਸਮੱਸਿਆ
ਪੱਥਰੀ ਦੀ ਸਮੱਸਿਆ ਹੋਣ ਤੇ ਅਦਰਕ ਅਤੇ ਸੁੰਢ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦੇ ਅੰਦਰ ਖ਼ੂਨ ’ਚ ਸ਼ੂਗਰ ਨੂੰ ਘੱਟ ਕਰਨ ਦੇ ਗੁਣ ਮੌਜੂਦ ਹੁੰਦੇ ਹਨ। ਜੋ ਪੱਥਰੀ ਦੀ ਸਮੱਸਿਆ ਨੂੰ ਵਧਾ ਸਕਦੇ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News