ਸੁੰਦਰਤਾਂ ''ਤੇ ਤੰਦਰੁਸਤੀ ਲਈ ਖਾਓ ਮਟਰ

Wednesday, Dec 07, 2016 - 03:30 PM (IST)

 ਸੁੰਦਰਤਾਂ ''ਤੇ ਤੰਦਰੁਸਤੀ ਲਈ ਖਾਓ ਮਟਰ

ਜਲੰਧਰ— ਵੈਸੇ ਤਾਂ ਮਟਰਾਂ ਨੂੰ ਬਾਦੀ ਕਰਨ ਵਾਲੇ ਮੰਨਿਆ ਜਾਂਦਾ ਹੈ ਪਰ ਇਨ੍ਹਾਂ ''ਚ ਵਿਟਾਮਿਨ ,ਭਰਪੂਰ ਮਾਤਰਾ ''ਚ ਹੁੰਦੇ ਹਨ। ਇਸ ਦੀ ਵਰਤੋਂ ਜਿੱਥੇ ਸੁੰਦਰਤ ਨੂੰ ਨਿਖਾਰਦੀ ਹੈ,ਉਥੇ ਹੀ ਇਹ ਸਿਹਤ ਵਾਸਤੇ ਉਤਮ ਹੈ। 
1. ਕਬਜ਼ ਹੋਣ ''ਤੇ ਕੱਚੇ ਮਟਰ ਖਾਣ ਨਾਲ ਫ਼ਾਇਦਾ ਹੁੰਦਾ ਹੈ ।
2. ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਔਰਤਾਂ ਜੇ ਮਟਰ ਜ਼ਿਆਦਾ ਮਾਤਰਾ ''ਚ ਖਾਣ ਤਾਂ ਦੁੱਧ ਵੱਧ ਆਉਦਾ ਹੈ। 
3. ਜੇਕਰ ਮਟਰ ਉਬਾਲ ਕੇ ਖਾਧੇ ਜਾਣ ਤਾਂ ਚਿਹਰੇ ''ਤੇ ਚਮਚ ਆਉਦੀ ਹੈ ।
4. ਇਸ ਨੂੰ ਪੀਹ ਕੇ ਫ਼ੈਸ ਪੈਕ ਵਾਂਗ ਚਿਹਰੇ ''ਤੇ ਲਾਉਣ ਨਾਲ ਚਿਹਰਾ ਨਿਖਰ ਆਉਦਾ ਹੈ। 
5. ਕੱਚੇ ਮਟਰ ਹਰ ਰੋਜ਼ ਖਾਣ ਨਾਲ ਦੰਦਾਂ ''ਤੇ ਮਸੂੜਿਆਂ ''ਚ ਮਜ਼ਬੂਤੀ ਆਉਦੀ ਹੈ। 
6. ਸਿਰ ਦਰਦ ਹੋਣ ''ਤੇ ਕੱਚੇ ਮਟਰ ਪੀਹ ਕੇ ਮੱਥੇ ''ਤੇ ਲਾਓ ਆਰਾਮ ਮਿਲੇਗਾ।  
7.ਕੱਚੇ ਮਟਰ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ । 
8. ਠੰਢ ਕਰਕੇ ਹੱਥਾਂ ਪੈਰਾਂ ''ਤੇ ਸੋਜ਼ ਆ ਜਾਵੇ ਤਾਂ ਇਕ ਕੱਪ ਮਟਰ ਦੇ ਦਾਣਿਆਂ ਨੂੰ ਉਬਾਲ ਕੇ ਪੀਹ ਲਵੋਂ, ਇਸ ਨੂੰ ਤਿਲ ਦੇ ਤੇਲ ''ਚ ਮਿਲਾ ਕੇ ਸੋਜ਼ ਵਾਲੀ  ਥਾਂ ''ਤੇ ਲਾਓਸਬਹੁਤ ਫ਼ਾਇਦਾ ਹੋਵੇਗਾ


Related News