ਸਰੀਰ ਦੀ ਇਮਿਊਨਿਟੀ ਵਧਾਉਣ ਲਈ ਖਾਓ ''ਡ੍ਰੈਗਨ ਫਲ'', ਦੰਦਾਂ ਨੂੰ ਵੀ ਬਣਾਏਗਾ ਮਜ਼ਬੂਤ

07/30/2022 6:35:45 PM

ਨਵੀਂ ਦਿੱਲੀ- ਉਂਝ ਤਾਂ ਤੁਸੀਂ ਬਹੁਤ ਸਾਰੇ ਫਲਾਂ ਦੇ ਨਾਂ ਸੁਣੇ ਹੋਣਗੇ ਜਿਵੇਂ, ਕੇਲਾ, ਸੇਬ, ਅਨਾਰ, ਕੀਵੀ ਆਦਿ ਅਤੇ ਇਨ੍ਹਾਂ ਸਭ ਦੇ ਫਾਇਦੇ ਵੀ ਸੁਣੇ ਹੋਣਗੇ ਪਰ ਕੀ ਤੁਸੀਂ ਡ੍ਰੈਗਨ ਫਰੂਟ ਦੇ ਬਾਰੇ 'ਚ ਸੁਣਿਆ ਹੈ। ਜੇਕਰ ਨਹੀਂ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਦੇ ਰੰਗ ਰੂਪ ਦੇ ਕਾਰਨ ਹੀ ਇਸ ਦਾ ਨਾਂ ਡ੍ਰੈਗਨ ਫਰੂਟ ਹੈ। ਇਹ ਇਕ ਅਜਿਹਾ ਫਲ ਹੈ ਜੋ ਆਮ ਤੌਰ 'ਤੇ ਬਜ਼ਾਰ 'ਚ ਦੇਖਿਆ ਨਹੀਂ ਜਾਂਦਾ ਅਤੇ ਇਹ ਬਾਕੀ ਦੇ ਫਲਾਂ ਤੋਂ ਮਹਿੰਗਾ ਵੀ ਹੁੰਦਾ ਹੈ। ਇਸ ਦੇ ਸਿਹਤਮੰਦ ਗੁਣ ਹੀ ਉਸ ਨੂੰ ਬਾਕੀ ਫਲਾਂ ਤੋਂ ਵੱਖਰਾ ਬਣਾਉਂਦੇ ਹਨ। 
ਇਸ 'ਚ ਐਂਟੀ-ਆਕਸੀਡੈਂਟ ਗੁਣ, ਫਲੇਵੋਨੋਇਡ, ਫੇਨੋਲਿਕ ਐਸਿਡ, ਐਸਕਾਰਬਿਕ ਐਸਿਡ, ਫਾਈਬਰ ਅਤੇ ਐਂਟੀ ਇੰਫਲਾਮੈਂਟਰੀ ਗੁਣ, ਵਿਟਾਮਿਨ 3 ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਫਲ ਸ਼ੂਗਰ, ਦਿਲ ਦੇ ਰੋਗਾਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੜਨ 'ਚ ਬਹੁਤ ਫਾਇਦੇਮੰਦ ਹੈ। 
ਜਾਣੋ ਡ੍ਰੈਗਨ ਫਲ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਦੇ ਬਾਰੇ 'ਚ...
ਇਮਿਊਨਿਟੀ ਵਧਾਏ

ਇਸ ਦੀ ਵਰਤੋਂ ਇਮਿਊਨਿਟੀ ਵਧਾਉਣ 'ਚ ਮਦਦ ਕਰਦੀ ਹੈ। ਇਸ 'ਚ ਐਂਟੀ-ਆਕਸੀਡੈਂਟ ਅਤੇ ਐਂਟੀ ਵਾਇਰਲ ਗੁਣ ਹੁੰਦੇ ਹਨ, ਜੋ ਵਾਇਰਲ ਇੰਫੈਕਸ਼ਨ ਤੋਂ ਬਚਾਉਣ 'ਚ ਮਦਦ ਕਰ ਸਕਦੇ ਹਨ।
ਕੋਲੈਸਟ੍ਰੋਲ ਘੱਟ ਕਰਨ 'ਚ ਸਹਾਇਕ
ਵਧਿਆ ਹੋਇਆ ਮਾੜਾ ਕੋਲੈਸਟ੍ਰੋਲ ਸਟ੍ਰੋਕ,ਹਾਰਟ ਅਟੈਕ ਦਾ ਖਤਰਾ ਵਧਾ ਸਕਦਾ ਹੈ। ਅਜਿਹੇ 'ਚ ਡ੍ਰੈਗਨ ਫਲ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਲਾਲ ਡ੍ਰੈਗਨ ਫਲ ਦਾ ਸੇਵਨ ਟੋਟਲ ਕੋਲੈਸਟਰੋਲ, ਟਰਾਈਗਿਲਸਰਾਈਡ ਅਤੇ ਘੱਟ ਘਣਤਾ ਵਾਲੇ ਲਿਪੋਪ੍ਰੋਟੀਨ ਨੂੰ ਘੱਟ ਕਰਦਾ ਹੈ। ਉਧਰ ਇਹ ਗੁਣ ਕੋਲੈਸਟ੍ਰੋਲ ਨੂੰ ਵਧਾਉਣ 'ਚ ਵੀ ਫਾਇਦੇਮੰਦ ਹੈ। 
ਢਿੱਡ ਸਬੰਧੀ ਸਮੱਸਿਆਵਾਂ ਲਈ
ਡ੍ਰੈਗਨ ਫਲ ਦੀ ਵਰਤੋਂ ਨਾਲ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸ 'ਚ ਮੌਜੂਦ ਪ੍ਰੀਬਾਇਓਟਿਕ ਗੁਣ ਢਿੱਡ 'ਚ ਹੈਲਦੀ ਬੈਕਟੀਰੀਆ ਨੂੰ ਵਧਾਉਂਦੇ ਹਨ। 
ਸ਼ੂਗਰ ਦੇ ਰੋਗੀਆਂ ਲਈ
ਇਸ ਰੋਗ 'ਚ ਰੋਗੀਆਂ ਨੂੰ ਕਈ ਚੀਜ਼ਾਂ ਦਾ ਪਰਹੇਜ਼ ਕਰਨਾ ਹੁੰਦਾ ਹੈ, ਅਜਿਹੇ 'ਚ ਕਈ ਫਲਾਂ ਦੇ ਸੇਵਨ ਵੀ ਮਨ੍ਹਾ ਕੀਤਾ ਜਾਂਦਾ ਹੈ। ਪਰ ਡ੍ਰੈਗਨ ਫਲ ਖਾਣ ਦਾ ਸੁਝਾਅ ਦਿੱਤਾ ਜਾਂਦਾ ਹੈ। ਇਹ ਫਲ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਨ 'ਚ ਮਦਦਗਾਰ ਹੁੰਦਾ ਹੈ।
ਦੰਦਾਂ ਲਈ ਲਾਹੇਵੰਦ
ਦੰਦਾਂ ਨੂੰ ਕਮਜ਼ੋਰ ਹੋਣ ਤੋਂ ਬਚਾਉਣ ਲਈ ਤੁਸੀਂ ਡ੍ਰੈਗਨ ਫਲ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਸ 'ਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੀ ਹੈ। 
ਵਾਲਾਂ ਨੂੰ ਹੈਲਦੀ ਬਣਾਏ
ਡ੍ਰੈਗਨ ਫਲ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਹੀ ਨਹੀਂ ਸਗੋਂ ਸਕਿਨ ਅਤੇ ਵਾਲਾਂ ਲਈ ਵੀ ਚੰਗੇ ਮੰਨੇ ਜਾਂਦੇ ਹਨ। ਇਸ 'ਚ ਪਾਇਆ ਜਾਣ ਵਾਲਾ ਫੈਟੀ ਐਸਿਡ ਵਾਲਾਂ ਨੂੰ ਹੈਲਦੀ ਰੱਖਣ 'ਚ ਮਦਦ ਕਰਦਾ ਹੈ।
ਡੇਂਗੂ ਤੋਂ ਬਚਾਉਂਦਾ ਹੈ
ਡ੍ਰੈਗਨ ਫਲ ਦੀ ਵਰਤੋਂ ਡੇਂਗੂ ਦਾ ਉਪਚਾਰ ਕਰਨ 'ਚ ਸਹਾਇਕ ਸਾਬਤ ਹੋ ਸਕਦੀ ਹੈ। ਇਸ ਲਈ ਡ੍ਰੈਗਨ ਫਲ ਦੇ ਬੀਜ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਡੇਂਗੂ ਦੇ ਲੱਛਣਾਂ ਨੂੰ ਘਟ ਕਰਨ 'ਚ ਮਦਦ ਕਰਦੇ ਹਨ। ਨਾਲ ਹੀ ਇਸ 'ਚ ਮੌਜੂਦ ਵਿਟਾਮਿਨ ਸੀ ਸਰੀਰ 'ਚ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਜਿਸ ਨਾਲ ਬੀਮਾਰੀਆਂ ਨਾਲ ਲੜਣ 'ਚ ਮਦਦ ਮਿਲਦੀ ਹੈ।
 


Aarti dhillon

Content Editor

Related News