ਸਰੀਰ ਲਈ ਬੇਹੱਦ ਲਾਭਕਾਰੀ ਹੈ ਸੁੱਕਾ ਨਾਰੀਅਲ, ਖੁਰਾਕ ''ਚ ਜ਼ਰੂਰ ਕਰੋ ਸ਼ਾਮਲ

Wednesday, Dec 16, 2020 - 10:50 AM (IST)

ਜਲੰਧਰ: ਸਾਨੂੰ ਸਭ ਨੂੰ ਖਾਣ 'ਚ ਸੁੱਕਾ ਨਾਰੀਅਰ ਬਹੁਤ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਸੁੱਕੇ ਨਾਰੀਅਲ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਦੇ ਹੋ। ਪਾਣੀ ਵਾਲਾ ਨਾਰੀਅਲ ਕੁਦਰਤੀ ਰੂਪ 'ਚ ਸੁੱਕ ਜਾਣ 'ਤੇ ਪੂਰੀ ਤਰ੍ਹਾਂ ਗਿਰੀ ਯੁਕਤ ਹੋ ਜਾਂਦਾ ਹੈ। ਇਸ 'ਚ ਪਾਣੀ ਨਹੀਂ ਹੁੰਦਾ ਸਗੋਂ ਪਾਣੀ ਸੁੱਕ ਕੇ ਨਾਰੀਅਲ ਤੇਲ ਦਾ ਰੂਪ ਲੈ ਲੈਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਤੇਲ 'ਚ ਮਾੜੇ ਕੋਲੈਸਟਰਾਲ ਨਹੀਂ ਹੁੰਦੇ ਤੇ ਇਸ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸੁੱਕਾ ਨਾਰੀਅਲ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਦੇ ਬਾਰੇ...…
-ਸੁੱਕੇ ਨਾਰੀਅਲ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਦਿਲ ਨੂੰ ਸਿਹਤਮੰਦ ਬਣਾ ਕੇ ਰੱਖਦਾ ਹੈ। ਮਰਦਾਂ ਦੇ ਸਰੀਰ ਨੂੰ 38 ਗ੍ਰਾਮ ਡਾਇਟਰੀ ਫਾਈਬਰ ਅਤੇ ਜਨਾਨੀਆਂ ਦੇ ਸਰੀਰ ਨੂੰ 25 ਗ੍ਰਾਮ ਡਾਇਟਰੀ ਫਾਈਬਰ ਦੀ ਲੋੜ ਹੁੰਦੀ ਹੈ। ਸੁੱਕਾ ਨਾਰੀਅਲ ਖਾਣ ਨਾਲ ਇਹ ਲੋੜ ਪੂਰੀ ਹੋ ਜਾਂਦੀ ਹੈ।

PunjabKesari
-ਜੇਕਰ ਤੁਸੀਂ ਆਪਣੇ ਦਿਮਾਗ ਨੂੰ ਸਮਾਰਟ ਬਣਾਉਣਾ ਚਾਹੁੰਦੇ ਹੋ ਤਾਂ ਸੁੱਕੇ ਨਾਰੀਅਲ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਕਈ ਖੋਜਾਂ 'ਚ ਇਹ ਸਿੱਧ ਹੋਇਆ ਹੈ ਕਿ ਸੁੱਕਾ ਨਾਰੀਅਲ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਅਲਜ਼ਾਈਮਰ ਵਰਗੀਆਂ ਘਾਤਕ ਬੀਮਾਰੀਆਂ ਨਹੀਂ ਹੁੰਦੀਆਂ।

ਇਹ ਵੀ ਪੜ੍ਹੋ:ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦੀ ਕਰੋ ਵਰਤੋਂ, ਸਰੀਰ ਨੂੰ ਹੋਵੇਗਾ ਲਾਭ
-ਜਨਾਨੀਆਂ 'ਚ ਹਮੇਸ਼ਾ ਖ਼ੂਨ ਦੀ ਕਮੀ ਹੋ ਜਾਂਦੀ ਹੈ। ਅਜਿਹਾ ਆਇਰਨ ਦੀ ਕਮੀ ਕਾਰਨ ਹੁੰਦਾ ਹੈ, ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ। ਸੁੱਕਾ ਨਾਰੀਅਲ ਇਸ ਸਥਿਤੀ ਤੋਂ ਨਿਜ਼ਾਤ ਦਿਵਾਉਂਦਾ ਹੈ।
-ਜੇ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਪਹਿਲਾਂ ਕੈਂਸਰ ਹੋ ਚੁੱਕਾ ਹੈ ਤਾਂ ਸਾਵਧਾਨੀ ਵਰਤੋਂ। ਖ਼ਾਸ ਕਰਕੇ ਜਨਾਨੀਆਂ ਨੂੰ, ਜਿਨ੍ਹਾਂ ਦੇ ਪਰਿਵਾਰ 'ਚ ਛਾਤੀ ਦੇ ਕੈਂਸਰ ਦਾ ਮਾਮਲਾ ਹੈ। ਸੁੱਕਾ ਨਾਰੀਅਲ ਪ੍ਰਰੋਸਟੇਟ ਕੈਂਸਰ ਅਤੇ ਛਾਤੀ ਕੈਂਸਰ ਨਹੀਂ ਹੋਣ ਦਿੰਦਾ। ਇਸ ਲਈ ਸੁੱਕੇ ਨਾਰੀਅਲ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।

ਇਹ ਵੀ ਪੜ੍ਹੋ:ਇਕੱਲੀਆਂ ਰਹਿਣ ਵਾਲੀਆਂ ਜਨਾਨੀਆਂ ਨੂੰ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ, ਜਾਣੋ ਕਿਉਂ
-ਸੁੱਕਾ ਨਾਰੀਅਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼, ਖ਼ੂਨੀ ਦਸਤ ਅਤੇ ਬਵਾਸੀਰ ਜਿਹੀ ਸਮੱਸਿਆ ਠੀਕ ਹੋ ਜਾਂਦੀਆਂ ਹੈ। ਇਸ ਨੂੰ ਖਾਣ ਨਾਲ ਸਰੀਰ 'ਤੇ ਕੋਈ ਮਾੜਾ ਅਸਰ ਨਹੀਂ ਹੁੰਦਾ।
-ਸੁੱਕਾ ਨਾਰੀਅਲ ਖਾਣ ਨਾਲ ਗਠੀਆ ਰੋਗ ਠੀਕ ਹੋ ਜਾਂਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ 'ਚ ਕਈ ਖਣਿਜ ਹੁੰਦੇ ਹਨ, ਜੋ ਟਿਸ਼ੂਆਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਈ ਰੱਖਦੇ ਹਨ।
-ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਸਾਹਮਣਾ ਹੈ ਤਾਂ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰ ਸਕਦੇ ਹੋ। ਇਹ ਢਿੱਡ 'ਚ ਹੋਣ ਵਾਲੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੈ।
-ਗਰਭ ਅਵਸਥਾ ਦੇ ਦੌਰਾਨ ਪੈਰਾਂ 'ਚ ਸੋਜ ਹੋਣਾ, ਇਕ ਆਮ ਸਮੱਸਿਆ ਹੈ। ਜੇਕਰ ਇਸ ਲਈ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
-ਸੁੱਕਾ ਨਾਰੀਅਲ ਖਾਣ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਵੀ ਤੁਹਾਨੂੰ ਛੁਟਕਾਰਾ ਮਿਲਦਾ ਹੈ। ਗਰਭ ਅਵਸਥਾ ਦੌਰਾਨ ਜੇਕਰ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਡਲਿਵਿਰੀ ਤੋਂ ਬਾਅਦ ਛਾਤੀ ਦਾ ਦੁੱਧ ਬੱਚੇ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ।


Aarti dhillon

Content Editor

Related News