ਆਪਣੀ ਖ਼ੁਰਾਕ 'ਚ ਜ਼ਰੂਰ ਸ਼ਾਮਲ ਕਰੋ ‘ਸੁੱਕਾ ਨਾਰੀਅਲ’, ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰੇਗਾ ਇਲਾਜ

Thursday, Nov 05, 2020 - 06:04 PM (IST)

ਆਪਣੀ ਖ਼ੁਰਾਕ 'ਚ ਜ਼ਰੂਰ ਸ਼ਾਮਲ ਕਰੋ ‘ਸੁੱਕਾ ਨਾਰੀਅਲ’, ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰੇਗਾ ਇਲਾਜ

ਜਲੰਧਰ (ਬਿਊਰੋ) - ਸਾਨੂੰ ਸਾਰਿਆਂ ਨੂੰ ਨਾਰੀਅਲ ਖਾਣ ਦੇ ਫਾਇਦਿਆਂ ਬਾਰੇ ਪਤਾ ਹੈ ਪਰ ਕੀ ਤੁਸੀਂ ਸੁੱਕੇ ਨਾਰੀਅਲ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਦੇ ਹੋ। ਪਾਣੀ ਵਾਲਾ ਨਾਰੀਅਲ ਕੁਦਰਤੀ ਰੂਪ 'ਚ ਸੁੱਕ ਜਾਣ 'ਤੇ ਪੂਰੀ ਤਰ੍ਹਾਂ ਗਿਰੀ ਯੁਕਤ ਹੋ ਜਾਂਦਾ ਹੈ। ਇਸ 'ਚ ਪਾਣੀ ਨਹੀਂ ਹੁੰਦਾ ਸਗੋਂ ਪਾਣੀ ਸੁੱਕ ਕੇ ਨਾਰੀਅਲ ਤੇਲ ਦਾ ਰੂਪ ਲੈ ਲੈਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਤੇਲ 'ਚ ਬੈਡ ਕੋਲੇਸਟਰੌਲ ਨਹੀਂ ਹੁੰਦਾ ਤੇ ਇਸ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਸੁੱਕਾ ਨਾਰੀਅਲ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਬਾਰੇ...

1. ਦਿਲ ਲਈ ਫ਼ਾਇਦੇਮੰਦ
ਸੁੱਕੇ ਨਾਰੀਅਲ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਦਿਲ ਨੂੰ ਸਿਹਤਮੰਦ ਬਣਾ ਕੇ ਰੱਖਦਾ ਹੈ। ਮਰਦਾਂ ਦੇ ਸਰੀਰ ਨੂੰ 38 ਗ੍ਰਾਮ ਡਾਇਟਰੀ ਫਾਈਬਰ ਅਤੇ ਜਨਾਨੀਆਂ ਦੇ ਸਰੀਰ ਨੂੰ 25 ਗ੍ਰਾਮ ਡਾਇਟਰੀ ਫਾਈਬਰ ਦੀ ਲੋੜ ਹੁੰਦੀ ਹੈ। ਸੁੱਕਾ ਨਾਰੀਅਲ ਖਾਣ ਨਾਲ ਇਹ ਲੋੜ ਪੂਰੀ ਹੋ ਜਾਂਦੀ ਹੈ।

2. ਦਿਮਾਗ ਦੀ ਗਤੀਵਿਧੀ 'ਚ ਸੁਧਾਰ
ਜੇਕਰ ਤੁਸੀਂ ਆਪਣੇ ਦਿਮਾਗ ਨੂੰ ਸਮਾਰਟ ਬਣਾਉਣਾ ਚਾਹੁੰਦੇ ਹੋ ਤਾਂ ਸੁੱਕੇ ਨਾਰੀਅਲ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਕਈ ਸੋਧਾਂ ਦੁਆਰਾ ਇਹ ਸਿੱਧ ਹੋਇਆ ਹੈ ਕਿ ਸੁੱਕਾ ਨਾਰੀਅਲ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਅਲਜ਼ਾਈਮਰ ਵਰਗੀਆਂ ਘਾਤਕ ਬੀਮਾਰੀਆਂ ਨਹੀਂ ਹੁੰਦੀਆਂ।

ਪੜ੍ਹੋ ਇਹ ਵੀ ਖਬਰ- ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

3. ਅਨੀਮਿਆ
ਜਨਾਨੀਆਂ 'ਚ ਹਮੇਸ਼ਾ ਖੂਨ ਦੀ ਕਮੀ ਹੋ ਜਾਂਦੀ ਹੈ। ਅਜਿਹਾ ਆਇਰਨ ਦੀ ਕਮੀ ਕਾਰਨ ਹੁੰਦਾ ਹੈ, ਜਿਸ ਨਾਲ ਕਈ ਰੋਗ ਹੋ ਜਾਂਦੇ ਹਨ। ਸੁੱਕਾ ਨਾਰੀਅਲ ਇਸ ਸਥਿਤੀ ਤੋਂ ਰਾਹਤ ਦਿਵਾਉਂਦਾ ਹੈ।

4. ਕੈਂਸਰ ਦੇ ਖਤਰੇ ਨੂੰ ਘੱਟ ਕਰਨਾ
ਜੇ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਪਹਿਲਾਂ ਕੈਂਸਰ ਹੋ ਚੁੱਕਾ ਹੈ ਤਾਂ ਸਾਵਧਾਨੀ ਵਰਤੋ। ਖਾਸ ਕਰ ਜਨਾਨੀਆਂ ਨੂੰ, ਜਿਨ੍ਹਾਂ ਦੇ ਪਰਿਵਾਰ 'ਚ ਛਾਤੀ ਦੇ ਕੈਂਸਰ ਦਾ ਮਾਮਲਾ ਹੈ। ਸੁੱਕਾ ਨਾਰੀਅਲ ਪ੍ਰਰੋਸਟੇਟ ਕੈਂਸਰ ਅਤੇ ਛਾਤੀ ਕੈਂਸਰ ਨਹੀਂ ਹੋਣ ਦਿੰਦਾ। ਇਸ ਲਈ ਸੁੱਕੇ ਨਾਰੀਅਲ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।

ਪੜ੍ਹੋ ਇਹ ਵੀ ਖਬਰ- ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

5. ਪਾਚਨ ਕਿਰਿਆ ਨੂੰ ਕਰੇ ਠੀਕ 
ਸੁੱਕਾ ਨਾਰੀਅਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼, ਖੂਨੀ ਦਸਤ ਅਤੇ ਬਵਾਸੀਰ ਜਿਹੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਨੂੰ ਖਾਣ ਦਾ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ।

6. ਗਠੀਆ ਰੋਗ ਠੀਕ ਕਰਦਾ ਹੈ
ਸੁੱਕਾ ਨਾਰੀਅਲ ਖਾਣ ਨਾਲ ਗਠੀਆ ਰੋਗ ਠੀਕ ਹੋ ਜਾਂਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ 'ਚ ਕਈ ਖਣਿਜ ਹੁੰਦੇ ਹਨ, ਜੋ ਟਿਸ਼ੂਆਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਈ ਰੱਖਦੇ ਹਨ।

ਪੜ੍ਹੋ ਇਹ ਵੀ ਖਬਰ-  Beauty Tips : ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਮਿੰਟਾਂ ''ਚ ਦੂਰ ਕਰਨਗੇ ਇਹ ਘਰੇਲੂ ਨੁਸਖ਼ੇ, ਇੰਝ ਕਰੋ ਵਰਤੋਂ

7. ਗੈਸ ਦੀ ਸਮੱਸਿਆ
ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰ ਸਕਦੇ ਹੋ। ਇਹ ਢਿੱਡ ’ਚ ਹੋਣ ਵਾਲੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੈ।

8. ਸੋਜ ਖਤਮ ਕਰੇ 
ਗਰਭ ਅਵਸਥਾ ਦੇ ਦੌਰਾਨ ਪੈਰਾਂ 'ਚ ਸੋਜ ਹੋਣਾ, ਇਕ ਆਮ ਸਮੱਸਿਆ ਹੈ। ਜੇਕਰ ਇਸ ਲਈ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ

ਪੜ੍ਹੋ ਇਹ ਵੀ ਖਬਰ- Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

9. ਐਸਿਡਿਟੀ
ਸੁੱਕਾ ਨਾਰੀਅਲ ਖਾਣ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਵੀ ਤੁਹਾਨੂੰ ਛੁਟਕਾਰਾ ਮਿਲਦਾ ਹੈ।

ਪੜ੍ਹੋ ਇਹ ਵੀ ਖਬਰ- ਜੇਕਰ ਤੁਸੀਂ ਵੀ ‘ਐਂਕਰਿੰਗ’ ’ਚ ਬਣਾਉਣਾ ਚਾਹੁੰਦੇ ਹੋ ਆਪਣਾ ਚੰਗਾ ਭਵਿੱਖ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

10. ਮਾਂ ਦਾ ਦੁੱਧ
ਗਰਭ ਅਵਸਥਾ ਦੇ ਦੌਰਾਨ ਜੇਕਰ ਤੁਸੀਂ ਸੁੱਕੇ ਨਾਰੀਅਲ ਦੀ ਵਰਤੋਂ ਕਰਦੇ ਹੋ ਤਾਂ ਡਿਲੀਵਰੀ ਦੇ ਬਾਅਦ ਛਾਤੀ ਦਾ ਦੁੱਧ ਬੱਚੇ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ।


author

rajwinder kaur

Content Editor

Related News