Health Tips: ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪੀਓ ''ਕੋਸਾ ਪਾਣੀ'', ਇਹ ਬੀਮਾਰੀਆਂ ਹੋਣਗੀਆਂ ਹਮੇਸ਼ਾ ਲਈ ਦੂਰ

Saturday, Mar 09, 2024 - 05:51 PM (IST)

Health Tips: ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪੀਓ ''ਕੋਸਾ ਪਾਣੀ'', ਇਹ ਬੀਮਾਰੀਆਂ ਹੋਣਗੀਆਂ ਹਮੇਸ਼ਾ ਲਈ ਦੂਰ

ਜਲੰਧਰ (ਬਿਊਰੋ) - ਸਵੇਰੇ ਉੱਠਦੇ ਸਾਰ ਕੋਸਾ ਪਾਣੀ ਪੀਣ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਸਿਹਤ ਲਈ ਰਾਮਬਾਣ ਸਾਬਤ ਹੁੰਦਾ ਹੈ। ਰਾਤ ​​ਨੂੰ ਸੌਂਦੇ ਸਮੇਂ ਮੂੰਹ ਵਿੱਚ ਪੈਦਾ ਹੋਣ ਵਾਲੀ ਲਾਰ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੀ ਹੈ। ਲਾਰ ਮੂੰਹ 'ਚ ਬਣਨ ਵਾਲਾ ਤਰਲ ਪਦਾਰਥ ਹੈ, ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾ ਕੇ ਰੱਖਦਾ ਹੈ। ਲਾਰ 'ਚ ਮੌਜੂਦ ਐਂਜ਼ਾਈਮ ਭੋਜਨ ਨੂੰ ਪਚਾਉਣ ’ਚ ਮਦਦ ਕਰਦੇ ਹਨ। ਇਹ ਦੰਦਾਂ ਦੇ ਵਿਚਕਾਰ ਫਸੇ ਹੋਏ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਬਚਾਉਂਦੀ ਹੈ। ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੋਸਾ ਪਾਣੀ ਪੀਣ ਨਾਲ ਲਾਰ ਢਿੱਡ 'ਚ ਜਾ ਕੇ ਕਈ ਰੋਗਾਂ ਤੋਂ ਨਿਜ਼ਾਤ ਦਿਵਾਉਂਦੀ ਹੈ। ਕੋਸਾ ਪਾਣੀ ਪੀਣ ਨਾਲ ਸਰੀਰ ਦੀਆਂ ਕਿਹੜੀਆਂ ਬੀਮਾਰੀਆਂ ਛੂ-ਮੰਤਰ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ...

ਮੋਟਾਪਾ ਘੱਟ ਹੁੰਦੈ
ਅੱਜ ਦੇ ਸਮੇਂ 'ਚ ਕਈ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਬੀਮਾਰੀ ਨਹੀਂ ਹੈ। ਜਿਹੜੇ ਲੋਕਾਂ ਦਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ, ਉਹ ਸਵੇਰੇ ਉੱਠ ਕੇ ਬੁਰਸ਼ ਕਰਨ ਤੋਂ ਪਹਿਲਾਂ 1 ਗਲਾਸ ਕੋਸਾ ਪਾਣੀ ਜ਼ਰੂਰ ਪੀਣ। ਤੁਸੀਂ ਚਾਹੋ ਤਾਂ ਪਾਣੀ 'ਚ ਨਿੰਬੂ ਦਾ ਰਸ ਜਾਂ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਇਹ ਪਾਣੀ ਭਾਰ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵੀ ਕੰਟਰੋਲ 'ਚ ਕਰਦਾ ਹੈ। 

PunjabKesari

ਆਂਦਰਾਂ ਦੀ ਸਫ਼ਾਈ 
ਸਵੇਰੇ ਉੱਠਦੇ ਸਾਰ ਕੋਸਾ ਪਾਣੀ ਪੀਣ ਨਾਲ ਆਂਦਰਾਂ ਦੀ ਸਫ਼ਾਈ ਹੁੰਦੀ ਹੈ। ਕੋਸਾ ਪਾਣੀ ਆਂਦਰਾਂ 'ਚ ਜਮ੍ਹਾ ਗੰਦਗੀ ਅਤੇ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਹ ਅੰਤੜੀਆਂ ਵਿੱਚ ਬਚੇ ਭੋਜਨ ਨੂੰ ਸੌਖੇ ਤਰੀਕੇ ਨਾਲ ਬਾਹਰ ਕੱਢਦਾ ਹੈ। ਇਸ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਬਦਹਜ਼ਮੀ, ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਨਿਜ਼ਾਤ ਮਿਲਦੀ ਹੈ।

ਜ਼ੁਕਾਮ, ਖੰਘ ਅਤੇ ਹੋਰ ਇਨਫੈਕਸ਼ਨਾਂ
ਰੋਜ਼ਾਨਾ ਕੋਸਾ ਪਾਣੀ ਪੀਣ ਨਾਲ ਜ਼ੁਕਾਮ, ਖੰਘ ਅਤੇ ਹੋਰ ਇਨਫੈਕਸ਼ਨਾਂ ਦੀ ਸਮੱਸਿਆ ਨੂੰ ਘਟ ਕੀਤਾ ਜਾ ਸਕਦਾ ਹੈ। ਅਜਿਹਾ ਇਸ ਕਰਕੇ, ਕਿਉਂਕਿ ਕੋਸੇ ਪਾਣੀ ਵਿਚ ਬੈਕਟੀਰੀਆ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਕੋਸੇ ਪਾਣੀ ਦੀ ਭਾਫ਼ ਹਰ ਤਰ੍ਹਾਂ ਦੇ ਜ਼ੁਕਾਮ, ਐਲਰਜੀ ਅਤੇ ਸਾਈਨਸ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦਾ ਸਹੀ ਤਰੀਕਾ ਹੈ। 

PunjabKesari

ਬਦਹਜ਼ਮੀ ਦੀ ਸਮੱਸਿਆ
ਰੋਜ਼ਾਨਾ ਸਵੇਰੇ ਕੋਸਾ ਪਾਣੀ ਪੀਣ ਨਾਲ ਬਦਹਜ਼ਮੀ ਦੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਗਰਮ ਪਾਣੀ ਪੀਣ ਨਾਲ ਭੋਜਨ ਢਿੱਡ 'ਚ ਜਲਦੀ ਹਜ਼ਮ ਹੋ ਜਾਂਦਾ ਹੈ, ਜਿਸ ਨਾਲ ਪਾਚਨ ਕਿਰਿਆ ਠੀਕ ਹੋਣ ਦੇ ਨਾਲ-ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਨਿਜ਼ਾਤ ਮਿਲਦੀ ਹੈ। 

ਗੋਡਿਆਂ ਦੇ ਦਰਦ ਤੋਂ ਰਾਹਤ
ਅੱਜ ਦੇ ਸਮੇਂ 'ਚ ਬਹੁਤ ਸਾਰੇ ਬਜ਼ੁਰਗ ਅਤੇ ਲੋਕ ਅਜਿਹੇ ਹਨ, ਜਿਹਨਾਂ ਦੇ ਗੋਡਿਆਂ ਵਿੱਚ ਦਰਦ ਹੁੰਦਾ ਹੈ। ਅਜਿਹੇ ਲੋਕ ਸਵੇਰੇ ਬੁਰਸ਼ ਕਰਨ ਤੋਂ ਪਹਿਲਾਂ ਕੋਸਾ ਪਾਣੀ ਜ਼ਰੂਰ ਪੀਣ, ਜਿਸ ਨਾਲ ਦਰਦ ਤੋਂ ਰਾਹਤ ਮਿਲ ਸਕਦੀ ਹੈ। ਆਯੁਰਵੇਦ ਅਨੁਸਾਰ ਸਵੇਰ ਦੀ ਲਾਰ ਹੱਡੀਆਂ ਨੂੰ ਮਜ਼ਬੂਤ ​​​​ਕਰਨ ਅਤੇ ਉਨ੍ਹਾਂ ਦੀ ਲੁਬਰੀਕੇਸ਼ਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।

PunjabKesari

ਖੂਨ ਦਾ ਸੰਚਾਰ ਹੁੰਦਾ ਹੈ ਪ੍ਰਭਾਵਿਤ
ਰੋਜ਼ਾਨਾ ਕੋਸਾ ਪਾਣੀ ਪੀਣ ਨਾਲ ਖੂਨ ਦੀਆਂ ਨਾੜੀਆਂ ਉਤੇਜਿਤ ਹੁੰਦੀਆਂ ਹਨ, ਜਿਸ ਨਾਲ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ। ਸਰਦੀਆਂ ਵਿੱਚ ਖੂਨ ਦਾ ਸੰਚਾਰ ਇਸ ਕਰਕੇ ਪ੍ਰਭਾਵਿਤ ਹੋ ਸਕਦਾ ਹੈ, ਕਿਉਂਕਿ ਠੰਢ ਕਾਰਨ ਨਾੜੀਆਂ ਸੰਕੁਚਿਤ ਹੋ ਜਾਂਦੀਆਂ ਹਨ। ਅਜਿਹੇ 'ਚ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ 'ਚ ਕੋਸਾ ਪਾਣੀ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ।


author

rajwinder kaur

Content Editor

Related News