ਕਬਜ਼ ਤੋਂ ਰਾਹਤ ਪਾਉਣ ਲਈ ਜਰੂਰ ਪੀਓ ਇਹ 'ਜੂਸ', ਮਿਲਣਗੇ ਹੋਰ ਵੀ ਬੇਮਿਸਾਲ ਫ਼ਾਇਦੇ

01/28/2021 3:25:12 PM

ਨਵੀਂ ਦਿੱਲੀ: ਸਿਹਤ ਨੂੰ ਠੀਕ ਰੱਖਣ ਲਈ ਪਾਚਨ ਤੰਤਰ ਦਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ। ਨਹੀਂ ਤਾਂ ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਬਜ਼ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਢਿੱਡ ਦਰਦ ਹੋਣ ਕਾਰਨ ਠੀਕ ਤਰ੍ਹਾਂ ਕੁਝ ਖਾਧਾ-ਪੀਤਾ ਵੀ ਨਹੀਂ ਜਾਂਦਾ ਹੈ। ਖ਼ਾਸ ਤੌਰ ’ਤੇ ਲੋਕਾਂ ਨੂੰ ਸਰਦੀਆਂ ’ਚ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸਲ ’ਚ ਇਸ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਜ਼ਿਆਦਾ ਹੁੰਦੀਆਂ ਹਨ, ਲੋਕ ਸੁਆਦ-ਸੁਆਦ ’ਚ ਇਸ ਦੀ ਵਰਤੋਂ ਕਰ ਲੈਂਦੇ ਹਨ ਪਰ ਫਿਰ ਵਰਕਆਊਟ ਨਾ ਕਰਨ ਜਾਂ ਭਾਰੀ ਚੀਜ਼ਾਂ ਨੂੰ ਖਾਣ ਦੇ ਤੁਰੰਤ ਬਾਅਦ ਸੌਣ ਕਾਰਨ ਕਬਜ਼ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ’ਚ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਆਪਣੀ ਰੋਜ਼ਾਨਾ ਦੀ ਖੁਰਾਕ ’ਚ 3 ਤਰ੍ਹਾਂ ਦੇ ਜੂਸ ਸ਼ਾਮਲ ਕਰ ਸਕਦੇ ਹੋ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਦੇ ਨਾਲ ਇਮਿਊਨਿਟੀ ਵਧਣ ’ਚ ਮਦਦ ਮਿਲੇਗੀ। ਨਾਲ ਹੀ ਸਿਹਤ ਬਰਕਰਾਰ ਰਹਿਣ ਦੇ ਨਾਲ ਚਿਹਰੇ ’ਤੇ ਗਲੋ ਆਵੇਗਾ। 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਕਬਜ਼ ਹੋਣ ਦੇ ਕਾਰਨ
-ਸਹੀ ਮਾਤਰਾ ’ਚ ਪਾਣੀ ਦੀ ਵਰਤੋਂ ਨਾ ਕਰਨਾ।
-ਜ਼ਿਆਦਾ ਤਲਿਆ-ਭੁੰਨਿਆ, ਮਸਾਲੇਦਾਰ ਅਤੇ ਮੈਦੇ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਕਰਨੀ।
-ਸਮੇਂ ’ਤੇ ਭੁੱਖ ਲੱਗਣ ’ਤੇ ਭੋਜਨ ਨਾ ਕਰਨ।
-ਦੇਰ ਰਾਤ ਨੂੰ ਖਾਣਾ ਖਾਣ ਕਾਰਨ
-ਭਾਰੀ ਮਾਤਰਾ ’ਚ ਚਾਹ, ਕੌਫੀ ਪੀਣਾ
-ਤੰਬਾਕੂ, ਸਿਗਰੇਟ ਦੀ ਵਰਤੋਂ ਕਰਨਾ
ਕਬਜ਼ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਆਪਣੀ ਰੋਜ਼ ਦੀ ਖ਼ੁਰਾਕ ’ਚ ਜੂਸ ਨੂੰ ਸ਼ਾਮਲ ਕਰ ਸਕਦੇ ਹੋ। ਚੱਲੋ ਅੱਜ ਅਸੀਂ ਤੁਹਾਨੂੰ 3 ਵੱਖ-ਵੱਖ ਜੂਸ ਦੀ ਰੈਸਿਪੀ ਦੱਸਦੇ ਹਾਂ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਕੇ ਸਰੀਰ ਨੂੰ ਹੋਰ ਵੀ ਕਈ ਫ਼ਾਇਦੇ ਮਿਲਣਗੇ। 

PunjabKesari
1. ਸੇਬ ਦਾ ਜੂਸ: ਸੇਬ ’ਚ ਵਿਟਾਮਿਨਸ, ਮਿਨਰਲਸ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਸਰੀਰ ਨੂੰ ਪੋਸ਼ਣ ਮਿਲਣ ਦੇ ਨਾਲ ਕਬਜ਼ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਸਰੀਰ ’ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਚਿਹਰੇ ’ਤੇ ਗਲੋ ਆਉਣ ’ਚ ਵੀ ਮਦਦ ਮਿਲਦੀ ਹੈ। ਚੱਲੋ ਹੁਣ ਜਾਣਦੇ ਹਾਂ ਇਸ ਜੂਸ ਨੂੰ ਬਣਾਉਣ ਦੀ ਰੈਸਿਪੀ...
-ਸੇਬ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾਂ ਇਸ ਨੂੰ ਧੋ ਕੇ ਛਿੱਲ ਲਓ।
-ਫਿਰ ਇਸ ਨੂੰ ਟੁੱਕੜਿਆਂ ’ਚ ਕੱਟ ਲਓ।
-ਫਿਰ ਮਿਕਸੀ ’ਚ ਲੋੜ ਅਨੁਸਾਰ ਪਾਣੀ ਅਤੇ ਸੇਬ ਪਾ ਕੇ ਚਲਾਓ।
-ਤਿਆਰ ਜੂਸ ’ਚ ਚੁਟਕੀਭਰ ਸੌਂਫ ਦਾ ਪਾਊਡਰ ਪਾ ਕੇ ਮਿਲਾਓ ਅਤੇ ਪੀਓ।
-ਇਸ ’ਚ ਸੌਂਫ ਦਾ ਪਾਊਡਰ ਮਿਲਾਉਣ ਨਾਲ ਜੂਸ ’ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਵੇਗੀ। ਅਜਿਹੇ ’ਚ ਕਬਜ਼ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

PunjabKesari
2. ਨਾਸ਼ਪਤੀ ਦਾ ਜੂਸ
ਫਾਈਬਰ ਨਾਲ ਭਰਪੂਰ ਨਾਸ਼ਪਤੀ ਦੀ ਵਰਤੋਂ ਕਰਨ ਨਾਲ ਵੀ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਨਾਸ਼ਪਤੀ ਦੇ ਜੂਸ ’ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਇਸ ਦੀ ਗੁਣਵੱਤਾ ਵਧਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਕਬਜ਼ ਦੀ ਸਮੱਸਿਆ ਦੂਰ ਹੋ ਕੇ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਇਸ ਤਰ੍ਹਾਂ ਮੌਸਮੀ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਚੱਲੋ ਹੁਣ ਜਾਣਦੇ ਹਾਂ ਇਸ ਨਾਲ ਜੂਸ ਬਣਾਉਣ ਦੀ ਰੈਸਿਪੀ...
-ਨਾਸਪਤੀ ਦਾ ਜੂਸ ਬਣਾਉਣ ਲਈ ਇਸ ਨੂੰ ਧੋ ਕੇ ਛਿੱਲ ਲਓ।
-ਫਿਰ ਇਸ ਨੂੰ ਟੁੱਕੜਿਆਂ ’ਚ ਕੱਟ ਲਓ।
-ਹੁਣ ਮਿਕਸੀ ’ਚ ਨਾਸ਼ਪਤੀ ਪਾ ਕੇ ਜੂਸ ਬਣਾਓ।
-ਤਿਆਰ ਜੂਸ ’ਚ ਸੁਆਦ ਅਨੁਸਾਰ ਕਾਲਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਵਰਤੋਂ ਕਰੋ। 

PunjabKesari
3. ਸੰਤਰੇ ਦਾ ਜੂਸ
ਵਿਟਾਮਿਨ ਸੀ ਨਾਲ ਭਰਪੂਰ ਸੰਤਰੇ ’ਚ ਫਾਈਬਰ ਅਤੇ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ ’ਚ ਹੁੰਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ’ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਅਜਿਹੇ ’ਚ ਕਬਜ਼ ਦੀ ਪ੍ਰੇਸ਼ਾਨੀ ਦੂਰ ਹੋ ਕੇ ਸਰੀਰ ’ਚ ਐਨਰਜੀ ਆਉਂਦੀ ਹੈ। ਚੱਲੋ ਹੁਣ ਜਾਣਦੇ ਹਾਂ ਜੂਸ ਬਣਾਉਣ ਦੀ ਰੈਸਿਪੀ...
-ਸਭ ਤੋਂ ਪਹਿਲਾਂ ਸੰਤਰੇ ਦਾ ਛਿਲਕਾ ਉਤਾਰ ਕੇ ਉਸ ਨੂੰ ਬਲੈਂਡਰ ’ਚ ਪਾ ਕੇ ਜੂਸ ਕੱਢੋ।
-ਫਿਰ ਜੂਸ ਨੂੰ ਛਾਣਨੀ ’ਚ ਛਾਣ ਕੇ ਉਸ ’ਚ ਸੁਆਦ ਅਨੁਸਾਰ ਕਾਲਾ ਨਮਕ ਮਿਲਾਓ।
-ਨਮਕ ਮਿਲਾਉਣ ਤੋਂ ਬਾਅਦ ਇਸ ਨੂੰ ਤੁਰੰਤ ਪੀ ਲਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News