ਕੀ ਤੁਹਾਡਾ ਬੱਚਾ ਵੀ ਨਹੀਂ ਪੀਂਦਾ ਦੁੱਧ? ਤਾਂ ਅਜਮਾਓ ਇਹ ਤਰੀਕੇ

Saturday, Jul 15, 2017 - 11:25 AM (IST)

ਨਵੀਂ ਦਿੱਲੀ— ਛੋਟੇ ਬੱਚੇ ਦੁੱਧ ਬੜੇ ਹੀ ਸ਼ੌਂਕ ਨਾਲ ਪੀਂਦੇ ਹਨ ਪਰ ਜਦੋਂ ਵੱਡੇ ਹੋ ਜਾਂਦੇ ਹਨ ਤਾਂ ਉਸ ਨੂੰ ਮੂੰਹ ਲਗਾਉਣਾ ਵੀ ਘੱਟ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਸਹੀ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ। ਸਰੀਰਕ ਅਤੇ ਮਾਨਸਿਕ ਵਿਕਾਸ ਘੱਟ ਹੋਣ ਲਗਦਾ ਹੈ। ਜੇ ਤੁਹਾਡਾ ਬੱਚਾ ਵੀ ਦੁੱਧ ਪੀਂਦੇ ਸਮੇਂ ਆਨਾਕਾਨੀ ਕਰਨ ਲਗਦਾ ਹੈ ਤਾਂ ਇਨ੍ਹਾਂ ਤਰੀਕਿਆਂ ਨੂੰ ਅਪਣਾਓ। ਫਿਰ ਦੇਖੋ ਕਿਵੇਂ ਉਹ ਮਿੰਟਾਂ ਵਿਚ ਦੁੱਧ ਦੇ ਗਿਲਾਸ ਨੂੰ ਖਤਮ ਕਰਦਾ ਹੈ।
1. ਫਲੇਵਰਡ ਮਿਲਕ
ਕਈ ਬੱਚਿਆਂ ਨੂੰ ਸਾਧਾ ਦੁੱਧ ਪਸੰਦ ਨਹੀਂ ਆਉਂਦਾ ਜਿਸ ਵਜ੍ਹਾ ਨਾਲ ਉਹ ਦੁੱਧ ਪੀਣ ਤੋਂ ਮਨਾ ਕਰ ਦਿੰਦੇ ਹਨ। ਅਜਿਹੇ ਵਿਚ ਬੱਚਿਆਂ ਨੂੰ ਦੁੱਧ ਵਿਚ ਚਾਕਲੇਟ ਜਾਂ ਸਟ੍ਰਾਬੇਰੀ ਫਲੇਵਰ ਮਿਲਾ ਕੇ ਪੀਲਾਓ ਇਸ ਨਾਲ ਬੱਚਾ ਮਿੰਟਾਂ ਵਿਚ ਦੁੱਧ ਪੀ ਜਾਵੇਗਾ।
2. ਨਾਸ਼ਤੇ ਤੋਂ ਪਹਿਲਾਂ ਦੁੱਧ ਪਿਲਾਓ
ਜਦੋਂ ਵੀ ਬੱਚਾ ਭੁੱਖਾ ਹੋਵੇ ਤਾਂ ਉਸ ਨੂੰ ਨਾਸ਼ਤੇ ਤੋਂ ਪਹਿਲਾਂ ਦੁੱਧ ਪਿਲਾਓ। ਇਸ ਨਾਲ ਬੱਚਾ ਭੁੱਖ ਦੇ ਚਲਦੇ ਮਿੰਟਾਂ ਵਿਚ ਹੀ ਦੁੱਧ ਪੀ ਜਾਵੇਗਾ। Îਇਸ ਤੋਂ ਇਲਾਵਾ ਉਸ ਨੂੰ ਖੇਡ-ਖੇਡ ਵਿਚ ਦੁੱਧ ਪਿਲਾਉਣ ਦੀ ਕੋਸ਼ਿਸ਼ ਕਰੋ।
3. ਮਨਪਸੰਦ ਦਾ ਕਾਰਟੂਨ ਦਾ ਗਲਾਸ
ਬੱਚੇ ਕਾਰਟੂਨ ਦੇਖਣ ਦੇ ਬੜੇ ਸ਼ੌਕੀਨ ਹੁੰਦੇ ਹਨ। ਅਜਿਹੇ ਵਿਚ ਬੱਚੇ ਦੇ ਮਨਪਸੰਦ ਕਾਰਟੂਨ ਦੇ ਗਲਾਸ ਵਿਚ ਦੁੱਧ ਪੀਣ ਲਈ ਦਿਓ। ਫਿਰ ਦੇਖਿਓ ਬੱਚਾ ਕਿਵੇਂ ਮਿੰਟਾਂ ਵਿਚ ਦੁੱਧ ਪੀ ਲਵੇਗਾ।
4. ਮਿਲਕ ਸ਼ੇਕ ਬਣਾ ਕੇ ਦਿਓ
ਜੇ ਬੱਚਾ ਦੁੱਧ ਨੀ ਪੀ ਰਿਹਾ ਤਾਂ ਉਸ ਨੂੰ ਕੋਈ ਚੰਗਾ ਜਿਹਾ ਮਿਲਕ ਸ਼ੇਕ ਬਣਾ ਕੇ ਦਿਓ। ਇਸ ਨਾਲ ਉਹ ਜ਼ਰੂਰ ਦੁੱਧ ਪੀ ਲਵੇਗਾ।


Related News