ਖਾਣਾ ਖਾਂਦੇ ਸਮੇਂ ਕਿਤੇ ਤੁਸੀਂ ਤਾਂ ਨਹੀਂ ਕਰਦੇ ਅਜਿਹੀ ਗਲਤੀ, ਪੈ ਸਕਦੈ ਪਛਤਾਉਣਾ

Wednesday, Oct 16, 2024 - 11:12 AM (IST)

ਖਾਣਾ ਖਾਂਦੇ ਸਮੇਂ ਕਿਤੇ ਤੁਸੀਂ ਤਾਂ ਨਹੀਂ ਕਰਦੇ ਅਜਿਹੀ ਗਲਤੀ, ਪੈ ਸਕਦੈ ਪਛਤਾਉਣਾ

ਹੈਲਥ ਡੈਸਕ-  ਸਾਡੀ ਸਿਹਤ ਦਾ ਹਾਲ ਕਿਸ ਤਰ੍ਹਾਂ ਰਹੇਗਾ ਇਹ ਕਾਫ਼ੀ ਹੱਦ ਤੱਕ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਖਾਣਾ ਕਿੰਝ ਖਾਂਦੇ ਹਾਂ। ਕੁਝ ਲੋਕਾਂ ਨੂੰ ਭੋਜਨ ਕਰਦੇ ਸਮੇਂ ਪਾਣੀ ਪੀਣ ਦੀ ਆਦਤ ਹੁੰਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਖਾਣ 'ਚ ਆਸਾਨੀ ਹੁੰਦੀ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੀ ਸਿਹਤ ਲਈ ਚੰਗਾ ਪਰ ਕਿਤੇ ਨਾ ਕਿਤੇ ਤੁਸੀਂ ਖ਼ੁਦ ਦਾ ਨੁਕਸਾਨ ਕਰ ਰਹੇ ਹੁੰਦੇ ਹੋ।

ਇਹ ਵੀ ਪੜ੍ਹੋ- ਅੱਜ ਹੀ ਖੁਰਾਕ 'ਚ ਸ਼ਾਮਲ ਕਰੋ 'ਮੂਲੀ', ਸਰੀਰ ਨੂੰ ਹੋਣਗੇ ਚਮਤਕਾਰੀ ਫ਼ਾਇਦੇ

ਇਸ ਤਰ੍ਹਾਂ ਹੁੰਦੈ ਡਾਈਜੇਸ਼ਨ ਪ੍ਰੋਸੈੱਸ
ਸਾਨੂੰ ਖਾਂਦੇ ਸਮੇਂ ਪਾਣੀ ਕਿਉਂ ਨਹੀਂ ਪੀਣਾ ਚਾਹੀਦਾ, ਇਸ ਲਈ ਪਹਿਲਾਂ ਡਾਈਜੇਸ਼ਨ ਪ੍ਰੋਸੈੱਸ ਨੂੰ ਸਮਝਣਾ ਹੋਵੇਗਾ। ਦਰਅਸਲ ਭੋਜਨ ਜਿਵੇਂ ਹੀ ਮੂੰਹ 'ਚ ਜਾਂਦਾ ਹੈ, ਉਂਝ ਹੀ ਤੁਸੀ ਇਸ ਨੂੰ ਚਬਾਉਣਾ ਸ਼ੁਰੂ ਕਰ ਦਿੰਦੇ ਹੋ ਅਤੇ ਫਿਰ ਤੁਹਾਡੇ ਗਲੈਂਡਸ ਸਲਾਈਵਾ ਦਾ ਪ੍ਰੋਡੈਕਸ਼ਨ ਸ਼ੁਰੂ ਕਰ ਦਿੰਦੇ ਹਨ। ਸਾਡੀ ਲਾਰ 'ਚ ਫੂਡ ਨੂੰ ਬ੍ਰੇਕ ਕਰਨ ਵਾਲੇ ਐਂਜਾਈਮਸ ਹੁੰਦੇ ਹਨ। ਇਸ ਤੋਂ ਬਾਅਦ ਇਹ ਐਂਜਾਈਮਸ ਢਿੱਡ 'ਚ ਐਸਿਡਿਕ ਗੈਸਟ੍ਰਿਕ ਜੂਸ ਦੇ ਨਾਲ ਮਿਲ ਜਾਂਦੇ ਹਨ ਅਤੇ ਇਕ ਗੁੜ੍ਹਾ ਤਰਲ ਪਦਾਰਥ ਬਣਾਉਣ ਲੱਗਦੇ ਹਨ। ਇਹ ਲੀਕੁਇਡ ਛੋਟੀ ਅੰਤੜੀ 'ਚੋਂ ਲੰਘਦੀ ਹੈ ਅਤੇ ਨਿਊਟ੍ਰੀਏਂਟਸ ਨੂੰ ਐਬਜ਼ਾਰਬ ਕਰਨ ਲੱਗਦੀ ਹੈ।  

PunjabKesari

ਇਹ ਵੀ ਪੜ੍ਹੋ- ਗਲੇ ਸੰਬੰਧੀ ਰੋਗਾਂ ਨੂੰ ਦੂਰ ਕਰਦੇ ਨੇ ਸੰਘਾੜੇ, ਜਾਣੋ ਹੋਰ ਵੀ ਲਾਭ
ਪਾਣੀ ਪੀਣ ਨਾਲ ਪਾਚਨ ਤੰਤਰ 'ਤੇ ਹੁੰਦੈ ਅਸਰ
ਜੇਕਰ ਤੁਸੀਂ ਨਿਯਮਿਤ ਤੌਰ 'ਤੇ ਪਾਣੀ ਪੀਂਦੇ ਹੋ ਤਾਂ ਇਸ ਨਾਲ ਨਾ ਸਿਰਫ਼ ਤੁਹਾਡੀ ਬਾਡੀ ਹਾਈਡ੍ਰੇਟ ਰਹਿੰਦੀ ਹੈ ਸਗੋਂ ਪਾਚਨ ਤੰਤਰ ਵੀ ਬਿਹਤਰ ਹੋ ਜਾਂਦਾ ਹੈ। ਪਰ ਭੋਜਨ ਕਰਦੇ ਸਮੇਂ ਪਾਣੀ ਪੀਣਾ ਚੰਗਾ ਨਹੀਂ ਹੁੰਦਾ ਕਿਉਂਕਿ ਖਾਣੇ ਦੇ ਨਾਲ ਲੀਕੁਇਡ ਸਾਡੇ ਡਾਈਡੇਸ਼ਨ ਨੂੰ ਨੁਕਸਾਨ ਪਹੁੰਚਾਉਂਦਾ ਹੈ। 
ਕਈ ਲੋਕਾਂ ਦੇ ਵਿਚਾਲੇ ਇਹ ਮਿਥਕ ਫੈਲਿਆ ਹੋਇਆ ਹੈ ਕਿ ਪਾਣੀ ਪੀਣ ਨਾਲ ਢਿੱਡ ਦੇ ਐਸਿਡ ਅਤੇ ਡਾਈਜੈਸਟਿਵ ਐਂਡਾਇਮਸ ਪਤਲੇ ਹੋ ਜਾਂਦੇ ਹਨ ਜਿਸ ਨਾਲ ਡਾਈਜੇਸ਼ਨ 'ਚ ਆਸਾਨੀ ਹੁੰਦੀ ਹੈ ਪਰ ਇਹ ਗੱਲ ਪੂਰੀ ਤਰ੍ਹਾਂ ਨਾਲ ਗਲਤ ਹੈ। ਇਸ ਦੇ ਉਲਟ ਖਾਂਦੇ ਸਮੇਂ ਪਾਣੀ ਪੀਣ ਨਾਲ ਪਾਚਨ ਕਿਰਿਆ 'ਚ ਪਰੇਸ਼ਾਨੀ ਆਉਂਦੀ ਹੈ। ਇਸ ਦਾ ਇਕ ਹੋਰ ਨੁਕਸਾਨ ਹੈ ਕਿ ਤੁਹਾਡਾ ਢਿੱਡ ਨਿਕਲਣ ਲੱਗਦਾ ਹੈ ਅਤੇ ਹੌਲੀ-ਹੌਲੀ ਤੁਸੀਂ ਮੋਟੇ ਹੋਣ ਲੱਗਦੇ ਹੋ ਜਿਸ ਨਾਲ ਬਾਡੀ ਦੀ ਸ਼ੇਪ ਪੂਰੀ ਤਰ੍ਹਾਂ ਨਾਲ ਵਿਗੜ ਜਾਂਦੀ ਹੈ। 

PunjabKesari
ਖਾਣੇ ਤੋਂ ਕਿੰਨੀ ਦੇਰ ਬਾਅਦ ਪੀਓ ਪਾਣੀ
ਆਮ ਤੌਰ 'ਤੇ ਜ਼ਿਆਦਾਤਰ ਹੈਲਥ ਮਾਹਰ ਸਲਾਹ ਦਿੰਦੇ ਹਨ ਕਿ ਖਾਣਾ ਖਾਣ ਦੇ ਤੁਰੰਤ ਬਾਅਦ ਵੀ ਪਾਣੀ ਪੀਣ ਤੋਂ ਬਚਣਾ ਚਾਹੀਦੈ। ਬਿਹਤਰ ਹੈ ਕਿ ਤੁਸੀਂ ਭੋਜਨ ਕਰਨ ਦੇ ਅੱਧੇ ਘੰਟੇ ਬਾਅਦ ਹੀ ਪਾਣੀ ਪੀਓ। ਇਸ ਨਾਲ ਤੁਹਾਡੀ ਸਿਹਤ ਬਿਹਤਰ ਹੋਵੇਗੀ ਅਤੇ ਡਾਈਜੇਸ਼ਨ ਵੀ ਬਿਹਤਰ ਰਹੇਗਾ। 

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News