ਕੀ ਤੁਸੀਂ ਸੌਂਫ ਖਾਣ ਦੇ ਅਣਗਿਣਤ ਫਾਇਦਿਆਂ ਬਾਰੇ ਜਾਣਦੇ ਹੋ?

02/17/2017 5:36:47 AM

ਸੌਂਫ ਦਾ ਇਸਤੇਮਾਲ ਹਰ ਘਰ ''ਚ ਕੀਤਾ ਜਾਂਦਾ ਹੈ। ਇਸ ਨੂੰ ਮਸਾਲਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਸ ਵਿਚ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ ਤੋਂ ਇਲਾਵਾ ਹੋਰ ਵੀ ਕਈ ਪੋਸ਼ਕ ਤੱਤ ਪਾਏ ਜਾਂਦੇ ਹੈ। ਸੌਂਫ ਖਾਣ ਦੇ ਬਹੁਤ ਸਾਰੇ ਫਾਇਦਾ ਹਨ। ਇਸ ਨਾਲ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣੀਏ ਸੌਂਫ ਦੇ ਫਾਇਦਿਆਂ ਦੇ ਬਾਰੇ।

1. ਪਾਚਣ ਕਿਰਿਆ ਠੀਕ

ਸੌਂਫ ਖਾਣ ਨਾਲ ਪਾਚਣ ਕਿਰਿਆ ਠੀਕ ਰਹਿੰਦੀ ਹੈ। ਖਾਣਾ ਖਾਣ ਤੋਂ ਬਾਅਦ ਸੌਂਫ ਦੇ ਨਾਲ ਮਿਸ਼ਰੀ ਖਾਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਪੇਟ ਦੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਹੈ। ਰਾਤ ਨੂੰ ਕੋਸੇ ਪਾਣੀ ਦੇ ਨਾਲ ਸੌਂਫ ਦਾ ਪਾਊਡਰ ਖਾਣ ਨਾਲ ਪੇਟ ਦੀ ਗੈਸ ਵੀ ਠੀਕ ਹੋ ਜਾਂਦੀ ਹੈ। 

2. ਅੱਖਾ ਦੀ ਰੋਸ਼ਨੀ ਤੇਜ਼

ਸੌਂਫ, ਮਿਸ਼ਰੀ ਅਤੇ ਬਦਾਮ ਨੂੰ ਬਰਾਬਰ ਮਾਤਰਾ ''ਚ ਮਿਲਾ ਕੇ ਪੀਸ ਲਓ, ਰੋਜ਼ ਰਾਤ ਨੂੰ ਇਸ ਦੇ ਮਿਸ਼ਰਣ ਦਾ 1 ਚਮਚ ਖਾਣਾ ਖਾਣ ਤੋਂ ਬਾਅਦ ਦੁੱਧ ਦੇ ਨਾਲ ਲੈ ਲਓ। ਇਸ ਨੂੰ ਲਗਾਤਾਰ ਖਾਣ ਨਾਲ ਅੱਖਾ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। 

3. ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ

ਸੌਂਫ ''ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਬਲੱਡ-ਪ੍ਰੈਸ਼ਰ ਨੂੰ ਕੰਟਰੋਲ ਰੱਖਣ ''ਚ ਮਦਦ ਮਿਲਦੀ ਹੈ। 

4. ਪੇਟ ਸੰਬੰਧੀ ਸਮੱਸਿਆਵਾਂ

ਪੇਟ ''ਚ ਗੈਸ, ਭੁੱਖ ਨਾ ਲੱਗਣਾ ਅਤੇ ਪੇਟ ਫੁੱਲਣ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ ਦਿਨ ''ਚ 3 ਬਾਰ ਭੁੰਨੀ ਹੋਈ ਸੌਂਫ ਜ਼ਰੂਰ ਖਾਣੀ ਚਾਹੀਦੀ ਹੈ। 

5. ਮੋਟਾਪਾ ਘੱਟ ਕਰਨਾ

ਸਰੀਰ ''ਚ ਫਾਲਤੂ ਚਰਬੀ ਨੂੰ ਘੱਟ ਕਰਨ ''ਚ ਸੌਂਫ ਬਹੁਤ ਫਾਇਦੇਮੰਦ ਹੈ। ਇਹ ਸਰੀਰ ''ਚ ਮੈਂਟਾਬਾਲੀਜਮ ਨੂੰ ਵਧਾ ਕੇ ਭਾਰ ਘਟਾਉਣ ''ਚ ਮਦਦ ਕਰਦੀ ਹੈ। ਮੋਟਾਪੇ ਸੰਬੰਧੀ ਪਰੇਸ਼ਾਨੀਆਂ ਨੂੰ ਘੱਟ ਕਰਨ ਲਈ ਸੌਂਫ ਦੇ ਨਾਲ ਕਾਲੀ ਮਿਰਚ ਖਾਣੀ ਚਾਹੀਦੀ ਹੈ। 

6. ਚੰਗੀ ਨੀਂਦ 

ਨੀਂਦ ਨਾ ਆਉਣ ''ਚ ਪਰੇਸ਼ਾਨੀ ਹੋਵੇ ਤਾਂ ਦੁੱਧ ''ਚ ਸੌਂਫ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ। 

7. ਖਾਂਸੀ ਦੂਰ

ਖਾਂਸੀ ਦੂਰ ਕਰਨ ਲਈ 1 ਚਮਚ ਸੌਂਫ, 2 ਚਮਚ ਜਵੈਣ ਅਤੇ ਅੱਧੇ ਲੀਟਰ ਪਾਣੀ ਨੂੰ ਉਬਾਲ ਲਓ, ਕੋਸਾ ਹੋਣ ਤੇ ਇਸ ਪਾਣੀ ''ਚ ਥੋੜਾ ਸ਼ਹਿਦ ਮਿਲਾ ਕੇ ਦਿਨ ''ਚ 2-3 ਵਾਰ ਇਸ ਨੂੰ ਪੀਓ।

 

Related News