ਕੀ ਤੁਸੀਂ ਜਾਣਦੇ ਹੋ ਰੋਜ਼ਾਨਾ ਗਾਜ਼ਰ ਖਾਣ ਦੇ ਫ਼ਾਇਦੇ?
Monday, Dec 02, 2024 - 04:14 PM (IST)
ਹੈਲਥ ਡੈਸਕ- ਸਰਦੀਆਂ ਦੇ ਮੌਸਮ ਵਿੱਚ ਗਾਜਰ ਖੇਤਾਂ ‘ਚ ਭਰਪੂਰ ਮਾਤਰਾ ਵਿੱਚ ਮਿਲਦੀ ਹੈ। ਇਨ੍ਹਾਂ ਦਿਨਾਂ ‘ਚ ਗਾਜਰ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਗਾਜਰ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਇਹ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਜ਼ਰੂਰੀ ਹਨ। ਗਾਜਰ ਕਰੀ ਤੋਂ ਇਲਾਵਾ ਹਲਵਾ, ਅਚਾਰ, ਜੈਮ, ਪਾਕ, ਸਲਾਦ, ਜੂਸ ਅਤੇ ਕੇਕ ਵੀ ਬਣਾਇਆ ਜਾ ਸਕਦਾ ਹੈ। ਗਾਜਰ ਵਿੱਚ ਬੀਟਾ ਕੈਰੋਟੀਨ ਅਤੇ ਐਂਟੀਆਕਸੀਡੈਂਟ ਵੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਗਾਜਰ ਦੇ ਅੱਧੇ ਕੱਪ ਵਿੱਚ 25 ਗ੍ਰਾਮ ਕੈਲੋਰੀ, 6 ਗ੍ਰਾਮ ਕਾਰਬੋਹਾਈਡਰੇਟ, 2 ਗ੍ਰਾਮ ਫਾਈਬਰ, 3 ਗ੍ਰਾਮ ਚੀਨੀ ਅਤੇ 0.5 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤ ਮਾਨ ਤੇ ਭੁਪਿੰਦਰ ਬੱਬਲ ਨਾਲ ਨਜ਼ਰ ਆਏ ਅਦਾਕਾਰ ਸੰਜੇ ਦੱਤ, ਕਰਨਗੇ ਵੱਡਾ ਧਮਾਕਾ!
ਅੱਖਾਂ ਲਈ ਫਾਇਦੇਮੰਦ
ਗਾਜਰ ਵਿੱਚ ਬੀਟਾ ਕੈਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਵਧਦੀ ਉਮਰ ਦੇ ਕਾਰਨ ਅੱਖਾਂ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ। ਬੀਟਾ-ਕੈਰੋਟੀਨ ਦੇ ਨਾਲ, ਗਾਜਰ ਵਿੱਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਤੁਹਾਨੂੰ ਮੈਕੂਲਰ ਡੀਜਨਰੇਸ਼ਨ ਤੋਂ ਰਾਹਤ ਦਿਵਾਉਣ ਵਿੱਚ ਮਦਦਗਾਰ ਹੋ ਸਕਦਾ ਹੈ। ਗਾਜਰ ‘ਚ ਪਾਇਆ ਜਾਣ ਵਾਲਾ ਕੈਰੋਟੀਨ ਨਾਂ ਦਾ ਪੋਸ਼ਕ ਤੱਤ ਤੁਹਾਨੂੰ ਰਾਤ ਨੂੰ ਨਜ਼ਰ ਖਰਾਬ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਇਹ ਵੀ ਪੜ੍ਹੋ- 65 ਸਾਲਾਂ ਇਹ ਅਦਾਕਾਰਾ ਬਣੀ 'ਗੰਜੀ ਚੁੜੇਲ',ਵੀਡੀਓ ਦੇਖ ਤੁਸੀਂ ਵੀ ਜਾਵੋਗੇ ਡਰ
ਦਿਲ ਲਈ ਵੀ ਫਾਇਦੇਮੰਦ
ਗਾਜਰ ਦਾ ਸੇਵਨ ਕਰਨ ਨਾਲ ਦਿਲ ਨੂੰ ਬਹੁਤ ਫਾਇਦੇ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਗਾਜਰ ‘ਚ ਪਾਇਆ ਜਾਣ ਵਾਲਾ ਪੋਟਾਸ਼ੀਅਮ, ਸਰੀਰ ‘ਚ ਸੋਡੀਅਮ ਦੇ ਪੱਧਰ ਨੂੰ ਸੰਤੁਲਿਤ ਕਰਨ ਅਤੇ ਇਸ ਨੂੰ ਖਤਮ ਕਰਨ ‘ਚ ਮਦਦ ਕਰਦਾ ਹੈ। ਇਹ ਖੂਨ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ, ਇਸ ਤਰ੍ਹਾਂ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਗਾਜਰ ਖਾਣ ਨਾਲ ਸਰੀਰ ਵਿੱਚ ਐਂਟੀਆਕਸੀਡੈਂਟਸ ਦਾ ਪ੍ਰਭਾਵ ਵੱਧ ਸਕਦਾ ਹੈ।
ਇਹ ਵੀ ਪੜ੍ਹੋ- ਗਾਇਕ Karan Aujla ਖਿਲਾਫ ਦਰਜ ਹੋਈ ਸ਼ਿਕਾਇਤ, ਜਾਣੋ ਕੀ ਹੈ ਮਾਮਲਾ
ਕਬਜ਼ ਤੋਂ ਵੀ ਮਿਲੇਗੀ ਰਾਹਤ
ਗਾਜਰ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਤੁਹਾਡੀਆਂ ਅੰਤੜੀਆਂ ਦੀਆਂ ਗਤੀਵਿਧੀਆਂ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਇਹ ਤੁਹਾਡੀ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਭੋਜਨ ਨੂੰ ਪਚਾਉਣ ‘ਚ ਵੀ ਮਦਦਗਾਰ ਹੈ। ਇਸ ਲਈ ਤੁਸੀਂ ਗਾਜਰ ਦਾ ਸੇਵਨ ਭੋਜਨ ਦੇ ਨਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਗਾਜਰ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਭਾਰ ਘਟਾਉਣ ਅਤੇ ਚਮੜੀ ਨੂੰ ਚਮਕਦਾਰ ਬਣਾਉਣ ਲਈ ਵੀ ਗਾਜਰ ਦਾ ਸੇਵਨ ਕੀਤਾ ਜਾ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8