ਕੀ ਤੁਸੀਂ ਜਾਣਦੇ ਹੋ ਛੋਲਿਆਂ ਦੀ ਦਾਲ ਖਾਣ ਇਨ੍ਹਾਂ ਫਾਇਦਿਆਂ ਦੇ ਬਾਰੇ ...

Sunday, Sep 04, 2016 - 04:46 PM (IST)

 ਕੀ ਤੁਸੀਂ ਜਾਣਦੇ ਹੋ ਛੋਲਿਆਂ ਦੀ ਦਾਲ ਖਾਣ ਇਨ੍ਹਾਂ ਫਾਇਦਿਆਂ ਦੇ ਬਾਰੇ ...

ਨਵੀਂ ਦਿੱਲੀ—ਕਾਲੇ ਛੋਲੇ ਖਾਣ ਦੇ ਫਾਇਦਿਆਂ ਤੋਂ ਤਾਂ ਤੁਸੀਂ ਅਣਜਾਣ ਨਹੀਂ ਹੋਵੋਗੇ ਪਰ ਕੀ ਤੁਸੀਂ ਛੋਲਿਆਂ ਦੀ ਦਾਲ ਦੇ ਸਿਹਤਮੰਦ ਫਾਇਦਿਆਂ ਬਾਰੇ ਜਾਣਦੇ ਹੋ। ਛੋਲਿਆਂ ਦੀ ਦਾਲ ਤੋਂ ਲੋਕ ਹਮੇਸ਼ਾ ਬਚਦੇ ਹਨ ਕਿਉਂਕਿ ਕੁਝ ਲੋਕਾਂ ਨੂੰ ਇਸ ਨਾਲ ਪੇਟ ''ਚ ਦਰਦ ਅਤੇ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਕੁਝ ਲੋਕਾਂ ਨੂੰ ਇਸ ਦਾ ਸੁਆਦ ਪਸੰਦ ਨਹੀਂ ਹੁੰਦਾ ਪਰ ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। 

ਆਓ ਜਾਣੋ ਛੋਲਿਆਂ ਦੀ ਦਾਲ ਖਾਣ ਦੇ ਇਨ੍ਹਾਂ ਫਾਇਦਿਆਂ ਦੇ ਬਾਰੇ:—

ਆਇਰਨ ਨਾਲ ਭਰਪੂਰ—ਛੋਲਿਆਂ ਦੀ ਦਾਲ ਤੁਹਾਡੇ ਸਰੀਰ ''ਚ ਆਇਰਨ ਦੀ ਕਮੀ ਨੂੰ ਪੂਰਾ ਕਰਦੀ ਹੈ ਅਤੇ ਹੀਮੋਗਲੋਬਿਨ ਦਾ ਪੱਧਰ ਵਧਾਉਣ ''ਚ ਮਦਦ ਕਰਦੀ ਹੈ।

ਸ਼ੂਗਰ ''ਤੇ ਕੰਟਰੋਲ—ਸ਼ੂਗਰ ''ਚ ਛੋਲਿਆਂ ਦੀ ਦਾਲ ਦੀ ਵਰਤੋਂ ਕਰਨੀ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਗਲੁਕੋਜ਼ ਦੀ ਜ਼ਿਆਦਾ ਮਾਤਰਾ ਨੂੰ ਘੱਟ ਕਰਨ ''ਚ ਕਾਫੀ ਮਦਦਗਾਰ ਹੈ। 

ਪੀਲੀਆ ਰੋਗ ਦੂਰ ਕਰਨ ''ਚ ਸਹਾਇਕ—ਛੋਲਿਆਂ ਦੀ ਦਾਲ ਦੀ ਵਰਤੋਂ ਪੀਲੀਆ ਵਰਗੀ ਬੀਮਾਰੀ ''ਚ ਬਹੁਤ ਫਾਇਦੇਮੰਦ ਹੁੰਦੀ ਹੈ। 

ਕੈਲੋਸਟ੍ਰਾਲ ਕਰੇ ਘੱਟ—ਫਾਈਬਰ ਨਾਲ ਭਰਪੂਰ ਛੋਲਿਆਂ ਦੀ ਦਾਲ ਕੈਲੋਸਟ੍ਰਾਲ ਦੇ ਪੱਧਰ ਨੂੰ ਘਟਾ ਕੇ ਭਾਰਤ ਘੱਟ ਕਰਨ ''ਚ ਵੀ ਫਾਇਦੇਮੰਦ ਸਾਬਤ ਹੁੰਦੀ ਹੈ। 

ਸਰੀਰ ਦੀ ਐਨਰਜੀ ਨੂੰ ਬਣਾਏ ਰੱਖੇ—ਛੋਲਿਆਂ ਦੀ ਦਾਲ ਜਿੰਕ, ਕੈਲਸ਼ੀਅਮ, ਪ੍ਰੋਟੀਨ, ਫੋਲੇਟ ਆਦਿ ਨਾਲ ਭਰਪੂਰ ਹੋਣ ਦੇ ਕਾਰਨ ਤੁਹਾਨੂੰ ਜ਼ਰੂਰੀ ਊਰਜਾ ਦਿੰਦੀ ਹੈ। 

ਪੇਟ ਨੂੰ ਰੱਖੇ ਦਰੁਸਤ—ਛੋਲਿਆਂ ਦੀ ਦਾਲ ਨਾਲ ਪਾਚਨਤੰਤਰ ਠੀਕ ਰਹਿੰਦਾ ਹੈ ਅਤੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।


Related News