ਸੌਂਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਵਧ ਸਕਦਾ ਹੈ ਭਾਰ
Saturday, Sep 23, 2017 - 11:23 AM (IST)
ਨਵੀਂ ਦਿੱਲੀ— ਮੋਟਾਪਾ ਅੱਜਕਲ ਲੋਕਾਂ ਦੀ ਆਮ ਸਮੱਸਿਆ ਹੈ। ਗਲਤ ਖਾਣ-ਪਾਣ ਅਤੇ ਲਾਈਫ ਸਟਾਈਲ ਦੇ ਕਾਰਨ ਸਰੀਰ 'ਤੇ ਚਰਬੀ ਜਮਾ ਹੋ ਜਾਂਦੀ ਹੈ, ਜਿਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਤੋਂ ਇਲਾਵਾ ਖਾਣੇ ਦੀਆਂ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਰਾਤ ਨੂੰ ਸੋਂਣ ਤੋਂ ਪਹਿਲਾਂ ਖਾਦਾ ਜਾਵੇ ਤਾਂ ਇਸ ਨਾਲ ਤੇਜ਼ੀ ਨਾਲ ਮੋਟਾਪਾ ਵਧਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਕੁਝ ਖਾਸ ਪਦਾਰਥਾਂ ਦੇ ਬਾਰੇ ਵਿਚ
1. ਮੈਦਾ
ਮੈਦੇ ਵਿਚ ਕਾਫੀ ਮਾਤਰਾ ਵਿਚ ਕੈਲੋਰੀ ਹੁੰਦੀ ਹੈ, ਜੋ ਭਾਰ ਵਧਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਅਜਿਹੇ ਵਿਚ ਰਾਤ ਨੂੰ ਸੌਂਣ ਤੋਂ ਪਹਿਲਾਂ ਮੈਦੇ ਨਾਲ ਬਣੇ ਬਿਸਕੁਟ, ਪੂਰੀਆਂ ਜਾਂ ਕੋਈ ਵੀ ਚੀਜ਼ ਖਾਣ ਤੋਂ ਬਚਣਾ ਚਾਹੀਦਾ ਹੈ।
2. ਸਫੈਦ ਮੱਖਣ
ਘਰ ਵਿਚ ਬਣਾਇਆ ਗਿਆ ਸਫੈਦ ਮੱਖਣ ਵੀ ਵਸਾ ਨਾਲ ਭਰਪੂਰ ਹੁੰਦਾ ਹੈ। ਅਜਿਹੇ ਵਿਚ ਰਾਤ ਨੂੰ ਇਸ ਨੂੰ ਖਾਣ ਨਾਲ ਸਰੀਰ 'ਤੇ ਚਰਬੀ ਜਮਾ ਹੋਣ ਲੱਗਦੀ ਹੈ।

3. ਕ੍ਰੀਮ
ਰਾਤ ਦੇ ਸਮੇਂ ਦੁੱਧ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਕੁਝ ਲੋਕ ਦੁੱਧ ਵਿਚ ਮਲਾਈ ਮਿਲਾ ਕੇ ਪੀਂਦੇ ਹਨ, ਜਿਸ ਨਾਲ ਜਲਦੀ ਮੋਟਾਪਾ ਵਧਦਾ ਹੈ। ਅਜਿਹੇ ਵਿਚ ਰਾਤ ਨੂੰ ਸੋਂਣ ਤੋਂ ਪਹਿਲਾਂ ਮਲਾਈ ਕ੍ਰੀਮ ਦੀ ਵਰਤੋਂ ਨਾ ਕਰੋ।
4. ਵਾਈਟ ਬਰੈੱਡ
ਵਾਈਟ ਬਰੈੱਡ ਵਿਚ ਕਾਫੀ ਮਾਤਰਾ ਵਿਚ ਕਾਰਬੋਹਾਈਡ੍ਰੇਟ ਮੌਜੂਦ ਹੁੰਦੇ ਹਨ, ਜੋ ਸਰੀਰ ਦੀ ਚਰਬੀ ਨੂੰ ਵਧਾਉਂਦੇ ਹਨ।

5. ਕੇਲਾ
ਰਾਤ ਨੂੰ ਸੋਂਣ ਤੋਂ ਪਹਿਲਾਂ ਕੇਲੇ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਵਿਚ ਕਾਫੀ ਮਾਤਰਾ ਵਿਚ ਸ਼ੂਗਰ ਅਤੇ ਕੈਲੋਰੀ ਹੁੰਦੀ ਹੈ, ਜੋ ਭਾਰ ਨੂੰ ਵਧਣ ਤੋਂ ਰੋਕਦੀ ਹੈ।

