ਮਹਾਨਗਰ ’ਚ ਸਮੇਂ ਤੋਂ ਪਹਿਲਾਂ ਡੇਂਗੂ ਦੀ ਦਸਤਕ, 50 ਮਰੀਜ਼ ਸਾਹਮਣੇ ਆਉਣ ਨਾਲ ਸਿਹਤ ਵਿਭਾਗ ’ਚ ਮਚੀ ਹਲਚਲ
Sunday, Mar 29, 2026 - 09:14 AM (IST)
ਲੁਧਿਆਣਾ (ਸਹਿਗਲ) : ਇਸ ਮੌਸਮ ਵਿੱਚ ਸਮੇਂ ਤੋਂ ਪਹਿਲਾਂ ਡੇਂਗੂ ਨੇ ਦਸਤਕ ਦੇ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਚੌਕੰਨਾ ਕਰ ਦਿੱਤਾ ਹੈ। ਹੁਣ ਤੱਕ ਡੇਂਗੂ ਦੇ ਕਰੀਬ 50 ਮਰੀਜ਼ ਸਾਹਮਣੇ ਆ ਚੁੱਕੇ ਹਨ ਤੇ ਇਸ ਬੇਮੌਸਮੀ ਪ੍ਰਕੋਪ ਨੇ ਸਿਹਤ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਸਿਹਤ ਵਿਭਾਗ ਵੱਲੋਂ ਜ਼ਿਆਦਾਤਰ ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਤੌਰ ''ਤੇ ਡੇਂਗੂ ਦਾ ਪ੍ਰਕੋਪ ਸਰਦੀ ਸ਼ੁਰੂ ਹੋਣ ਦੇ ਦਿਨਾਂ ਵਿੱਚ ਹੁੰਦਾ ਹੈ ਪਰ ਸਮੇਂ ਤੋਂ ਪਹਿਲਾਂ ਸ਼ੁਰੂ ਇਸ ਪ੍ਰਕੋਪ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਡੇਂਗੂ ਦੇ ਮਾਮਲੇ ਵਧ ਸਕਦੇ ਹਨ। ਸਥਾਨਕ ਹਸਪਤਾਲਾਂ ਦੀ ਰਿਪੋਰਟ ਅਨੁਸਾਰ ਹੁਣ ਤੱਕ 50 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਵਿਭਾਗ ਨੇ ਇਨ੍ਹਾਂ ਨੂੰ ਅਜੇ ਸ਼ੱਕੀ ਮੰਨਿਆ ਹੈ।
ਇਹ ਵੀ ਪੜ੍ਹੋ : ਰਿਕਵਰੀ ਏਜੰਟਾਂ ਤੋਂ ਬਚਦਿਆਂ ਕਾਰ ਸਰਹਿੰਦ ਨਹਿਰ 'ਚ ਡਿੱਗੀ, ਸ਼ੀਸ਼ਾ ਤੋੜ ਚਾਲਕ ਨੇ ਬਚਾਈ ਜਾਨ
ਮਾਹਿਰਾਂ ਨੇ ਲੋਕਾਂ ਨੂੰ ਡੇਂਗੂ ਤੋਂ ਸਾਵਧਾਨ ਰਹਿਣ ਅਤੇ ਬਚਾਅ ਲਈ ਨਿਰਧਾਰਿਤ ਮਾਪਦੰਡ ਅਪਨਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾ ਕਿਹਾ ਕਿ ਡੇਂਗੂ ਤੋਂ ਬਚਣ ਲਈ ਘੱਟੋ-ਘੱਟ ਇੱਕ ਵਾਰ ਕੂਲਰ ਤੇ ਹੋਰ ਛੋਟੇ ਬਰਤਨਾਂ ਵਿੱਚੋਂ ਪਾਣੀ ਕੱਢੋ,ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ, ਸੌਣ ਵੇਲੇ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ ਕਰੋ, ਪਾਣੀ ਜਮ੍ਹਾ ਕਰਨ ਵਾਲੇ ਬਰਤਨਾਂ ਨੂੰ ਹਫ਼ਤਾਵਾਰੀ ਆਧਾਰ ’ਤੇ ਖਾਲੀ ਕਰ ਕੇ ਸੁਕਾਓ,ਮੱਛਰਾਂ ਦੇ ਪੈਦਾ ਹੋਣ ਨੂੰ ਰੋਕਣ ਲਈ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਤੇ ਸੁੱਕਾ ਰੱਖੋਤੇ ਪਾਣੀ ਦੇ ਟੋਇਆਂ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਡੇਂਗੂ ਦੇ ਬਚਾਅ ਤੇ ਇਲਾਜ ਸਬੰਧੀ ਗਾਈਡਲਾਈਨ ਜਾਰੀ ਕਰੇ। ਨਾਲ ਹੀ ਹਸਪਤਾਲਾਂ ਨੂੰ ਇਲਾਜ ਦੇ ਨਿਰਧਾਰਿਤ ਰੇਟਾਂ ਦੀ ਸੂਚੀ ਡਿਸਪਲੇਅ ਕਰਨ ਲਈ ਕਿਹਾ ਜਾਵੇ ਤਾਂ ਜੋ ਹਸਪਤਾਲ ਮਰੀਜ਼ਾਂ ਤੋਂ ਮਨਮਾਨੇ ਪੈਸੇ ਨਾ ਵਸੂਲ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
