ਇਨ੍ਹਾਂ ਪਰੇਸ਼ਾਨੀਆਂ ''ਚ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਵਧੇਗਾ ਹੋਰ ਦਰਦ
Friday, Mar 02, 2018 - 12:38 PM (IST)
ਜਲੰਧਰ— ਖਾਣ-ਪੀਣ ਦਾ ਸਿੱਧਾ ਅਸਰ ਸਾਡੇ ਸਰੀਰ 'ਤੇ ਪੈਂਦਾ ਹੈ। ਅੱਜ-ਕੱਲ ਲੋਕ ਘਰ ਦਾ ਬਣਿਆ ਖਾਣਾ ਖਾਣ ਦੀ ਬਜਾਏ ਬਾਹਰ ਦਾ ਸਪਾਇਸੀ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ, ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਥੇ ਹੀ ਜੇਕਰ ਤੁਹਾਨੂੰ ਸਰੀਰ ਨਾਲ ਜੁੜੀ ਕੋਈ ਪ੍ਰੇਸ਼ਾਨੀ ਹੈ ਤਾਂ ਇਸ ਤਰ੍ਹਾਂ ਦੀਆਂ ਕੁੱਝ ਚੀਜ਼ਾਂ ਨੂੰ ਖਾਣਾ ਅਵੋਇਡ ਕਰੋ। ਜਿਵੇਂ ਕਿ ਮਾਈਗ੍ਰੇਨ ਦੀ ਸਮੱਸਿਆ ਹੋਣ 'ਤੇ ਬਰੈੱਡ ਨਹੀਂ ਖਾਣੀ ਚਾਹੀਦੀ। ਬਰੈੱਡ ਦਾ ਸੇਵਨ ਕਰਨ ਨਾਲ ਦਰਦ ਵਧ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਫੂਡਸ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਵਿਚ ਦਰਦ ਵਧ ਸਕਦਾ ਹੈ।
-ਜੋੜਾਂ ਦਾ ਦਰਦ
ਅੱਜ-ਕੱਲ ਹਰ ਤੀਜਾ ਵਿਅਕਤੀ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਇਸ ਸਮੱਸਿਆ ਵਿਚ ਸੋਇਆ ਮਿਲਕ, ਟੋਫੂ ਅਤੇ ਸੋਇਆ ਸੌਸ ਦਾ ਜ਼ਿਆਦਾ ਸੇਵਨ ਨਾ ਕਰੋ। ਅਜਿਹਾ ਕਰਨ ਨਾਲ ਪ੍ਰੇਸ਼ਾਨੀ ਵਧ ਸਕਦੀ ਹੈ। ਉਥੇ ਹੀ ਜੇਕਰ ਤੁਹਾਨੂੰ ਗਠੀਏ ਦੀ ਸਮੱਸਿਆ ਹੈ ਤਾਂ ਦੁੱਧ ਨਾ ਪੀਓ।

-ਪੇਟ ਦਰਦ
ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਕਈ ਵਾਰ ਪੇਟ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਦਰਦ ਹੋਣ 'ਤੇ ਸਲਾਦ ਅਤੇ ਬਰੈੱਡ ਨਾ ਖਾਓ। ਕਿਉਂਕਿ ਇਸ ਵਿਚ ਮੌਜੂਦ ਗਲੂਟੇਨ ਨਾਲ ਦਰਦ ਵਧਦਾ ਹੈ।

-ਦਿਲ ਦੀ ਬੀਮਾਰੀ
ਜੇਕਰ ਤੁਹਾਨੂੰ ਦਿਲ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਜ਼ਿਆਦਾ ਸ਼ੱਕਰ ਦਾ ਸੇਵਨ ਨਾ ਕਰੋ। ਇਸ ਨਾਲ ਦਿਲ ਨਾਲ ਜੁੜੀ ਕੋਈ ਖਤਰਨਾਕ ਬੀਮਾਰੀ ਵੀ ਹੋ ਸਕਦੀ ਹੈ।

-ਸਿਰਦਰਦ
ਸਿਰਦਰਦ ਦੀ ਸਮੱਸਿਆ ਆਮ ਸੁਣਨ ਨੂੰ ਮਿਲਦੀ ਹੈ। ਸਿਰਦਰਦ ਹੋਣ 'ਤੇ ਜ਼ਿਆਦਾ ਕੌਫੀ ਦਾ ਸੇਵਨ ਨਾ ਕਰੋ। ਇਸ ਨਾਲ ਦਰਦ ਹੋਰ ਵਧੇਗਾ।

