ਖਾਲੀ ਢਿੱਡ ਸੰਤਰੇ ਸਣੇ ਭੁੱਲ ਕੇ ਵੀ ਨਾ ਖਾਓ ਇਹ ਵਸਤੂਆਂ, ਸਿਹਤ ਨੂੰ ਹੋਵੇਗਾ ਨੁਕਸਾਨ
Saturday, Mar 20, 2021 - 10:55 AM (IST)
ਨਵੀਂ ਦਿੱਲੀ—ਕੁਝ ਚੀਜ਼ਾਂ 'ਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਰਾਤ ਭਰ ਢਿੱਡ ਖਾਲੀ ਰਹਿਣ ਨਾਲ ਢਿੱਡ 'ਚ ਐਸਿਡ ਦਾ ਪੱਧਰ ਉਂਝ ਵੀ ਵੱਧ ਜਾਂਦਾ ਹੈ। ਅਜਿਹੀ ਹਾਲਤ 'ਚ ਐਸਿਡ ਪੱਧਰ ਵਧਾਉਣ ਵਾਲੀਆਂ ਚੀਜ਼ਾਂ ਖਾਣ ਨਾਲ ਢਿੱਡ ਨੂੰ ਕਈ ਬੀਮਾਰੀਆਂ ਜਿਵੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ। ਆਓ ਜਾਣਦੇ ਹਾਂ ਅਜਿਹੀਆਂ ਹੀ ਕੁਝ ਵਸਤੂਆਂ ਦੇ ਬਾਰੇ 'ਚ ਜਿਨ੍ਹਾਂ ਨੂੰ ਖਾਲੀ ਢਿੱਡ ਨਹੀਂ ਖਾਣਾ ਚਾਹੀਦਾ।
ਅੰਬ
ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਨੂੰ ਖਾਲੀ ਢਿੱਡ ਖਾਣ ਨਾਲ ਐਸਿਡ ਪੱਧਰ ਵੱਧ ਜਾਂਦਾ ਹੈ ਅਤੇ ਗੈਸ ਹੁੰਦੀ ਹੈ।
ਤਰਬੂਜ
ਇਸ 'ਚ ਆਇਰਨ, ਮੈਗਾਨੀਸ਼ੀਅਮ, ਪੋਟਾਸ਼ੀਅਮ ਹੁੰਦਾ ਹੈ। ਖਾਲੀ ਢਿੱਡ ਤਰਬੂਜ ਖਾਣ ਨਾਲ ਗੈਸ ਹੋ ਸਕਦੀ ਹੈ।
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸੰਤਰਾ
ਸੰਤਰੇ ਨਾਲ ਐਸਿਡ ਜ਼ਿਆਦਾ ਹੁੰਦਾ ਹੈ। ਜੇਕਰ ਖਾਲੀ ਢਿੱਡ ਸੰਤਰਾ ਖਾਂਦੇ ਹੋ ਤਾਂ ਐਸਿਡ ਦੀ ਮਾਤਰਾ ਵਧਦੀ ਹੈ।
ਦਹੀਂ
ਇਸ 'ਚ ਮੌਜ਼ੂਦ ਪ੍ਰੋਬਾਓਟਿਕ ਬੈਕਟੀਰੀਆ ਖਾਲੀ ਢਿੱਡ ਐਸਿਡ ਪੱਧਰ ਵਧਾਉਂਦੇ ਹਨ। ਇਸ ਨਾਲ ਢਿੱਡ 'ਚ ਜਲਨ ਹੋ ਸਕਦੀ ਹੈ।
ਕੇਲਾ
ਕੇਲੇ 'ਚ ਮੈਗਨੀਸ਼ੀਅਮ ਜ਼ਿਆਦਾ ਹੁੰਦਾ ਹੈ। ਇਸ ਨੂੰ ਖਾਲੀ ਢਿੱਡ ਖਾਣ ਨਾਲ ਕੈਲਸ਼ੀਅਮ, ਮੈਗਨੀਸ਼ੀਅਮ ਦਾ ਬੈਲੇਂਸ ਵਿਗੜਦਾ ਹੈ। ਇਸ ਨਾਲ ਛਾਤੀ 'ਚ ਜਲਨ ਹੋ ਸਕਦੀ ਹੈ।
ਚਾਹ
ਚਾਹ 'ਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਖਾਲੀ ਢਿੱਡ ਚਾਹ ਪੀਣ ਨਾਲ ਢਿੱਡ 'ਚ ਜਲਨ ਅਤੇ ਦਰਦ ਹੋ ਸਕਦੀ ਹੈ।
ਕੋਲਡ ਡਰਿੰਕ
ਇਸ 'ਚ ਕਾਰਬੋਨੇਟ ਐਸਿਡ ਹੁੰਦਾ ਹੈ। ਇਸ ਨੂੰ ਖਾਲੀ ਢਿੱਡ ਪੀਣ ਨਾਲ ਉਲਟੀ ਹੋ ਸਕਦੀ ਹੈ।
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਮਿੱਠੀਆਂ ਚੀਜ਼ਾਂ
ਖਾਲੀ ਢਿੱਡ ਮਿੱਠੀਆਂ ਚੀਜ਼ਾਂ ਖਾਣ ਨਾਲ ਸਰੀਰ 'ਚ ਬਲੱਡ ਸ਼ੂਗਰ ਪੱਧਰ ਵਧਦਾ ਹੈ। ਜਿਸ ਨਾਲ ਅੱਖਾਂ ਦੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।