ਡਾਇਬੀਟੀਜ਼ ਦੇ ਰੋਗੀ ਸ਼ਾਮ ਨੂੰ ਜ਼ਰੂਰ ਖਾਣ ਇਹ ਹੈਲਦੀ ਸਨੈਕਸ਼
Tuesday, Oct 15, 2024 - 04:20 PM (IST)
ਹੈਲਥ ਡੈਸਕ- ਖ਼ਰਾਬ ਖਾਣ-ਪੀਣ ਅਤੇ ਜੀਵਨ ਸ਼ੈਲੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਡਾਇਬਟੀਜ਼ (ਸ਼ੂਗਰ) ਵੀ ਸ਼ਾਮਲ ਹੈ। ਡਾਇਬਟੀਜ਼ ਵਿਚ, ਸਰੀਰ ਵਿਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਡਾਇਬਟੀਜ਼ ਸਰੀਰ ਵਿੱਚ ਹੋਰ ਵੀ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਸ਼ੂਗਰ ਦੇ ਮਰੀਜ਼ਾਂ ਵਿੱਚ ਦਿਲ, ਲੀਵਰ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਜਿਸ ਕਾਰਨ ਸ਼ੂਗਰ ਦੇ ਮਰੀਜ਼ਾਂ ਲਈ ਸਹੀ ਖੁਰਾਕ ਚੁਣਨਾ ਬਹੁਤ ਮਹੱਤਵਪੂਰਨ ਹੈ। ਇਸ ਲਈ, ਸ਼ੂਗਰ ਦੇ ਮਰੀਜ਼ਾਂ ਨੂੰ ਅਜਿਹੇ ਸਨੈਕਸ ਖਾਣੇ ਚਾਹੀਦੇ ਹਨ ਜਿਨ੍ਹਾਂ ਦਾ ਗਲਾਈਸਿਮਿਕ ਇੰਡੈਕਸ ਘੱਟ ਹੋਵੇ ਅਤੇ ਉਨ੍ਹਾਂ ਦੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਆਓ ਅਜਿਹੇ ਸਿਹਤਮੰਦ ਸਨੈਕਸ 'ਤੇ ਇੱਕ ਨਜ਼ਰ ਮਾਰੀਏ।
ਇਹ ਹਨ ਡਾਇਬਟੀਜ਼ ਦੇ ਮਰੀਜ਼ਾਂ ਲਈ ਸਭ ਤੋਂ ਬਿਹਤਰ ਸਨੈਕਸ
1. ਕਾਲੇ ਛੋਲੇ
ਡਾਇਟੀਸ਼ੀਅਨ ਮੁਤਾਬਕ ਕਾਲੇ ਛੋਲੇ ਡਾਇਬਟੀਜ਼ ਦੇ ਮਰੀਜ਼ਾਂ ਲਈ ਇੱਕ ਬਿਹਤਰ ਸਨੈਕਸ ਹੈ। ਕਾਲੇ ਛੋਲਿਆਂ ਦੀ ਇੱਕ ਸਰਵਿੰਗ ਫਾਈਬਰ ਨਾਲ ਭਰਪੂਰ ਹੁੰਦੀ ਹੈ। ਤੁਸੀਂ ਕਾਲੇ ਛੋਲੇ, ਨਿੰਬੂ ਅਤੇ ਕੱਟੀਆਂ ਹੋਈਆਂ ਮਨਪਸੰਦ ਹਰੀਆਂ ਸਬਜ਼ੀਆਂ ਨਾਲ ਸਿਹਤਮੰਦ ਚਾਟ ਤਿਆਰ ਕਰਕੇ ਖਾ ਸਕਦੇ ਹੋ। ਭੁੰਨੇ ਹੋਏ ਕਾਲੇ ਛੋਲੇ ਵੀ ਇੱਕ ਵਧੀਆ ਵਿਕਲਪ ਹਨ।
2. ਪੌਪਕੋਰਨ
ਪੌਪਕੋਰਨ ਝਟਪਟ ਤਿਆਰ ਹੋਣ ਵਾਲਾ ਇੱਕ ਸਵਾਦਿਸ਼ਟ ਸਨੈਕ ਹੈ, ਇਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇਸ ਵਿੱਚ ਕੈਲੋਰੀ ਦੀ ਮਾਤਰਾ ਘੱਟ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਕਦੇ ਵੀ ਪੌਪਕੋਰਨ ਸਿਨੇਮਾ ਹਾਲ 'ਚ ਨਾ ਖਾਓ ਕਿਉਂਕਿ ਉਸ 'ਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਨੂੰ ਘਰ 'ਚ ਘੱਟ ਨਮਕ ਪਾ ਕੇ ਬਣਾਓ ਅਤੇ ਖਾਓ।
3. ਬਦਾਮ
ਬਦਾਮ ਵਿਟਾਮਿਨ ਈ ਅਤੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਇਕ ਚੰਗਾ ਸਰੋਤ ਹਨ। ਡਾਇਬੀਟੀਜ਼ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ, ਤੁਸੀਂ ਆਪਣੀ ਖੁਰਾਕ ਵਿੱਚ ਬਦਾਮ ਸ਼ਾਮਲ ਕਰਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਬਰਕਰਾਰ ਰੱਖ ਸਕਦੇ ਹੋ। ਨਾਲ ਹੀ ਹਾਰਟ ਅਟੈਕ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਬਿਹਤਰ ਹੋਵੇਗਾ ਜੇਕਰ ਤੁਸੀਂ ਭਿੱਜੇ ਹੋਏ ਬਦਾਮ ਖਾਓ।
ਇਹ ਵੀ ਪੜ੍ਹੋ- ਗਲੇ ਸੰਬੰਧੀ ਰੋਗਾਂ ਨੂੰ ਦੂਰ ਕਰਦੇ ਨੇ ਸੰਘਾੜੇ, ਜਾਣੋ ਹੋਰ ਵੀ ਲਾਭ
4. ਆਂਡੇ
ਆਂਡੇ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹਨ। ਇਹ ਹਰ ਕਿਸੇ ਲਈ ਉਪਯੁਕਤ ਨਾਸ਼ਤਾ ਹੈ। ਇਸ ਨਾਲ ਭਾਰ ਘਟਾਉਣ ਵਿੱਚ ਬਹੁਤ ਮਦਦ ਮਿਲਦੀ ਹੈ, ਅਤੇ ਇਹ ਤੁਹਾਡੀ ਡਾਇਬੀਟੀਜ਼ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਵੀ ਹੋ ਸਕਦਾ ਹੈ। ਤੁਸੀਂ ਨਾਸ਼ਤੇ ਜਾਂ ਸ਼ਾਮ ਦੇ ਸਮੇਂ ਉਬਾਲੇ ਹੋਏ ਆਂਡੇ ਖਾਓ। ਇਸ ਨਾਲ ਬਲੱਡ ਸ਼ੂਗਰ ਨਹੀਂ ਵਧੇਗਾ ਅਤੇ ਸਰੀਰ ਵੀ ਮਜ਼ਬੂਤ ਹੋਵੇਗਾ।
ਇਹ ਵੀ ਪੜ੍ਹੋ- ਅੱਜ ਹੀ ਖੁਰਾਕ 'ਚ ਸ਼ਾਮਲ ਕਰੋ 'ਮੂਲੀ', ਸਰੀਰ ਨੂੰ ਹੋਣਗੇ ਚਮਤਕਾਰੀ ਫ਼ਾਇਦੇ
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8