ਪ੍ਰੈਗਨੈਂਸੀ 'ਚ ਜ਼ਿਆਦਾ ਗਲੂਟੇਨ ਵਾਲੀ ਡਾਈਟ ਲਈ ਤਾਂ ਬੱਚੇ 'ਚ ਵਧੇਗੀ ਡਾਇਬਟੀਜ਼
Saturday, Nov 03, 2018 - 01:34 PM (IST)

ਕੋਪੇਨਹੇਗਨ— ਗਰਭਵਤੀ ਔਰਤਾਂ ਵਲੋਂ ਜ਼ਿਆਦਾ ਗਲੂਟੇਨ ਯੁਕਤ ਖੁਰਾਕ ਲੈਣ ਨਾਲ ਹੋਣ ਵਾਲੇ ਬੱਚੇ 'ਚ ਟਾਈਪ-1 ਡਾਇਬਟੀਜ਼ ਦਾ ਖਤਰਾ ਵੱਧ ਜਾਂਦਾ ਹੈ। ਗਲੂਟੇਨ ਇਕ ਤਰ੍ਹਾਂ ਦਾ ਪ੍ਰੋਟੀਨ ਹੈ ਜੋ ਕਣਕ, ਬਾਰਲੀ ਅਤੇ ਰਾਈ ਵਰਗੇ ਅਨਾਜਾਂ ਨਾਲ ਬਣੇ ਭੋਜਨ 'ਚ ਮਿਲਦਾ ਹੈ। ਸਿਲਿਏਕ ਡਿਜ਼ੀਜ਼ ਨਾਲ ਪ੍ਰਭਾਵਿਤ ਲੋਕਾਂ 'ਚ ਜੋ ਕਿ ਟਾਈਪ-1 ਡਾਇਬਟੀਜ਼ ਵਰਗੀ ਇਕ ਆਟੋਇਮਿਊਨ ਬੀਮਾਰੀ ਹੈ ਜਿਸ ਵਿਚ ਵਿਅਕਤੀ ਨੂੰ ਗਲੂਟੇਨ ਵਾਲੀ ਖੁਰਾਕ ਹਜ਼ਮ ਨਹੀਂ ਹੁੰਦੀ।
ਡੇਨਮਾਰਕ ਅਤੇ ਫਿਨਲੈਂਡ 'ਚ ਹੋਏ ਇਕ ਨਵੇਂ ਅਧਿਐਨ, ਜੋ ਬ੍ਰਿਟਿਸ਼ ਮੈਡੀਕਲ ਜਰਨਲ 'ਚ ਪ੍ਰਕਾਸ਼ਿਤ ਹੋਇਆ ਹੈ ਕਿ ਗਰਭ-ਅਵਸਥਾ 'ਚ ਜੋ ਔਰਤਾਂ ਜ਼ਿਆਦਾ ਗਲੂਟੇਨ ਦਾ ਇਸਤੇਮਾਲ ਕਰਦੀਆਂ ਹਨ ਉਨ੍ਹਾਂ ਦੇ ਬੱਚਿਆਂ 'ਚ ਟਾਈਪ-1 ਡਾਇਬਟੀਜ਼ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸਦਾ ਮਤਲਬ ਇਹ ਹੈ ਕਿ ਜੋ ਮਾਵਾਂ ਪਾਸਤਾ, ਬ੍ਰੈੱਡ, ਪੇਸਟ੍ਰੀਜ ਆਦਿ ਜ਼ਿਆਦਾ ਖਾਂਦੀਆਂ ਹਨ ਉਨ੍ਹਾਂ ਦੇ ਬੱਚਿਆਂ 'ਚ ਅਜਿਹੀ ਸਥਿਤੀ ਵਿਕਸਤ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜੋ ਔਰਤਾਂ ਘੱਟ ਗਲੂਟੇਨ ਦੀ ਵਰਤੋਂ ਕਰਦੀਆਂ ਹਨ ਯਾਨੀ 7 ਗ੍ਰਾਮ/ਪ੍ਰਤੀ ਦਿਨ ਤੋਂ ਘੱਟ ਉਨ੍ਹਾਂ ਦੇ ਮੁਕਾਬਲੇ ਉਹ ਔਰਤਾਂ ਜੋ 20 ਗ੍ਰਾਮ/ਪ੍ਰਤੀਦਿਨ ਨਾਲ ਜ਼ਿਆਦਾ ਗਲੂਟੇਨ ਇਸਤੇਮਾਲ ਕਰਦੀਆਂ ਹਨ ਉਨ੍ਹਾਂ 'ਚ ਫਾਲੋਅਪ ਦੌਰਾਨ ਟਾਈਪ-1 ਡਾਇਬਟੀਜ਼ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਟਾਈਪ-1 ਡਾਇਬਿਟੀਜ਼ ਨਾਲ ਪੀੜਤ ਲੋਕਾਂ 'ਚ ਇੰਸੁਲਿਨ ਦਾ ਉਤਪਾਦਨ ਨਹੀਂ ਹੁੰਦਾ ਹੈ ਜਦਕਿ ਟਾਈਪ-2 ਡਾਇਬਟੀਜ਼ ਨਾਲ ਪੀੜਤ ਲੋਕਾਂ 'ਚ ਲੋੜੀਂਦਾ ਇੰਸੁਲਿਨ ਨਹੀਂ ਬਣਦਾ ਯਾਨੀ ਉਨ੍ਹਾਂ ਦਾ ਸਰੀਰ ਇਸਦੇ ਖਿਲਾਫ ਰੇਜ਼ਿਸਟੈਂਸ ਪੈਦਾ ਕਰ ਲੈਂਦਾ ਹੈ।
ਇੰਝ ਕਰੋ ਇਲਾਜ
-ਟਾਈਪ-1 ਡਾਇਬਟੀਜ਼ ਦਾ ਇਲਾਜ ਇੰਸੁਲਿਨ ਦੀ ਡੋਜ਼ ਨਾਲ ਕੀਤਾ ਜਾਂਦਾ ਹੈ।
-ਟਾਈਪ-2 ਦਾ ਇਲਾਜ ਵਧੀਆ ਖੁਰਾਕ ਅਤੇ ਕਸਰਤ ਨਾਲ ਕੀਤਾ
ਜਾਂਦਾ ਹੈ।
-ਖੁਰਾਕ 'ਚ ਬਦਲਾਅ ਕਰੋ ਪਰ ਗਲੂਟੇਨ ਨੂੰ ਬੰਦ ਨਾ ਕਰੋ।