ਪੰਜਾਬ ''ਚ ਟੁੱਟ ਰਹੇ ਵਿਆਹ, ਰਿਸ਼ਤੇਦਾਰਾਂ ਦੇ ਪੁਆੜੇ, ਨੂੰਹ ਸੈਲਰੀ ਨਾ ਦੇਵੇ ਤਾਂ...
Sunday, Jun 15, 2025 - 11:11 AM (IST)

ਚੰਡੀਗੜ੍ਹ (ਅਰਚਨਾ ਸੇਠੀ) : ਪੰਜਾਬ ਦੇ ਲੋਕ ਵਿਆਹ ਦਾ ਬੰਧਨ ਤੋੜ ਰਹੇ ਹਨ। ਅੰਕੜਿਆਂ ਦੀ ਮੰਨੀਏ ਤਾਂ ਪੰਜਾਬ 'ਚ ਵਿਆਹੁਤਾ ਲੋਕਾਂ 'ਚੋਂ 0.82 ਫ਼ੀਸਦੀ ਲੋਕ ਜਾਂ ਤਾਂ ਆਪਣੇ ਜੀਵਨਸਾਥੀ ਤੋਂ ਵੱਖ ਹੋ ਚੁੱਕੇ ਹਨ ਜਾਂ ਫਿਰ ਵੱਖ ਹੇ ਕੋ ਰਹਿਣ ਲੱਗੇ ਹਨ। ਸੂਬੇ ਦੇ 8.5 ਫ਼ੀਸਦੀ ਲੋਕ ਅਜਿਹੇ ਵੀ ਹਨ, ਜਿਹੜੇ ਜਾਂ ਤਾਂ ਤਲਾਕ ਲੈ ਚੁੱਕੇ ਹਨ ਜਾਂ ਫਿਰ ਇਕੱਲੇ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਬੇਮਨ ਅਤੇ ਪਰਿਵਾਰ ਦੇ ਦਬਾਅ ਹੇਠ ਆ ਕੇ ਕੀਤਾ ਵਿਆਹ ਅਤੇ ਐਕਸਟਰਾ ਮੈਰੀਟਲ ਅਫੇਅਰ ਕਾਰਨ ਵਿਆਹ ਟੁੱਟ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ 11 ਕੀਟਨਾਸ਼ਕਾਂ 'ਤੇ ਪੂਰਨ ਪਾਬੰਦੀ, ਪੂਰੀ LIST ਆ ਗਈ ਸਾਹਮਣੇ
ਵਿਆਹ ਦੇ ਬੰਧਨ ਨੂੰ ਤੋੜ ਕੇ ਰਹਿਣ ਵਾਲੇ ਇਸ ਵਰਗ 'ਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਹਨ, ਜਿਨ੍ਹਾਂ ਨੇ ਤਲਾਕ ਤੋਂ ਬਾਅਦ ਦੁਬਾਰਾ ਵਿਆਹ ਨਹੀਂ ਕੀਤਾ, ਜਦੋਂ ਕਿ ਪੁਰਸ਼ ਇਕ ਵਿਆਹ 'ਚ ਅਸਫ਼ਲ ਰਹਿਣ ਤੋਂ ਬਾਅਦ ਵੀ ਦੂਜਾ ਵਿਆਹ ਕਰ ਲੈਂਦੇ ਹਨ। ਵਿਆਹੁਤਾ ਝਗੜਿਆਂ ਨਾਲ ਜੁੜੇ ਮਾਮਿਲਆਂ ਨੂੰ ਪਿਛਲੇ 3 ਦਹਾਕਿਆਂ ਤੋਂ ਅਦਾਲਤਾਂ 'ਚ ਦੇਖਣ ਵਾਲੇ ਵਕੀਲ ਵਿਕਰਮਜੀਤ ਪਾਸੀ ਦੀ ਮੰਨੀਏ ਤਾਂ ਪਿਛਲੇ ਇਕ ਦਹਾਕੇ 'ਚ ਤਲਾਕ ਲਈ ਦਾਇਰ ਹੋਣ ਵਾਲੀਆਂ ਪਟੀਸ਼ਨਾਂ 'ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਕ ਦਹਾਕੇ 'ਚ ਤਲਾਕ ਦੇ ਮਾਮਲਿਆਂ 'ਚ 150 ਫ਼ੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਹੁਣ ਵਿਆਹੁਤਾ ਜੋੜਿਆਂ ਨੇ ਤਲਾਕ ਨੂੰ ਕਲੰਕ ਮੰਨਣਾ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ, ਖੇਤ 'ਚ ਚਲਾ ਰਿਹਾ ਸੀ ਟਰੈਕਟਰ
ਰਿਸ਼ਤੇਦਾਰਾਂ ਕਾਰਨ ਪਤੀ-ਪਤਨੀ 'ਚ ਹੁੰਦੇ ਨੇ ਝਗੜੇ
ਪਾਸੀ ਨੇ ਇਹ ਵੀ ਕਿਹਾ ਕਿ ਅਜਿਹੇ ਵੀ ਵਿਆਹ ਟੁੱਟਦੇ ਹੋਏ ਦੇਖੇ ਹਨ, ਜਿੱਥੇ ਪਤੀ ਅਤੇ ਪਤਨੀ 'ਚ ਤਾਂ ਚੰਗੀ ਬਣਦੀ ਹੈ ਪਰ ਸਹੁਰੇ ਪੱਖ ਦੇ ਮੈਂਬਰਾਂ ਦੇ ਪੈਸੇ ਦੇ ਲਾਲਚ ਕਾਰਨ ਪਤੀ ਅਤੇ ਪਤਨੀ ਵੱਖ ਹੋ ਜਾਂਦੇ ਹਨ। ਨੌਕਰੀ ਕਰਨ ਵਾਲੀ ਨੂੰਹ ਜਦੋਂ ਆਪਣੀ ਤਨਖ਼ਾਹ ਸਹੁਰੇ ਜਾਂ ਪਤੀ ਨੂੰ ਨਹੀਂ ਦਿੰਦੀ, ਤਾਂ ਵੀ ਸਹੁਰਾ ਪਰਿਵਾਰ ਨੂੰਹ ਨੂੰ ਸਵੀਕਾਰ ਨਹੀਂ ਕਰ ਰਿਹਾ। ਸਹੁਰੇ ਪਰਿਵਾਰ 'ਚ ਸੱਸ, ਸਹੁਰਾ, ਜੇਠ, ਜੇਠਾਣੀ, ਨਨਾਣ ਦਾ ਵਰਤਾਓ ਪਤੀ ਅਤੇ ਪਤਨੀ ਵਿਚਕਾਰ ਦੇ ਸੰਵਾਦ ਨੂੰ ਖ਼ਤਮ ਕਰ ਦਿੰਦਾ ਹੈ। ਕਈ ਵਾਰ ਤਾਂ ਕੁੜੀ ਦੇ ਪਰਿਵਾਰਕ ਮੈਂਬਰ ਜਿਵੇਂ ਭਰਾ ਅਤੇ ਭਰਜਾਈ ਦਾ ਰਵੱਈਆ ਵੀ ਪਤੀ ਅਤੇ ਪਤਨੀ ਵਿਚਕਾਰ ਝਗੜਾ ਪੈਦਾ ਕਰ ਦਿੰਦਾ ਹੈ। ਤਲਾਕ ਦੇ ਮਾਮਲਿਆਂ 'ਚ ਪਤੀ ਅਤੇ ਪਤਨੀ ਨੂੰ ਕੁੱਝ ਖ਼ਾਸ ਫ਼ਰਕ ਨਹੀਂ ਪੈਂਦਾ ਪਰ ਬੱਚਿਆਂ ਦੀ ਜ਼ਿੰਦਗੀ ਖ਼ਰਾਬ ਹੋ ਜਾਂਦੀ ਹੈ। ਹੁਣ ਨਵਾਂ ਟਰੈਂਡ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਲੋਕ ਵਿਆਹ ਦੇ 20 ਸਾਲ ਬੀਤਣ ਤੋਂ ਬਾਅਦ ਵੀ ਤਲਾਕ ਲੈ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8