ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਸਤਿਸੰਗਾਂ ਵਿਚਾਲੇ ਹੋ ਗਿਆ ਵੱਡਾ ਐਲਾਨ
Wednesday, Jun 18, 2025 - 10:29 AM (IST)

ਫਿਰੋਜ਼ਪੁਰ (ਮਲਹੋਤਰਾ) : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ 'ਚ ਹੋਣ ਵਾਲੇ ਸਤਿਸੰਗਾਂ ਨੂੰ ਲੈ ਕੇ ਸੰਗਤ ਲਈ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਡੇਰੇ ਵਿਖੇ ਹੋਣ ਵਾਲੇ ਸਤਿਸੰਗਾਂ ਵਿਚਾਲੇ ਰੇਲ ਵਿਭਾਗ 2 ਜੋੜੀ ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ 26 ਜੂਨ ਨੂੰ ਹਜ਼ਰਤ ਨਿਜ਼ਾਮੁੱਦੀਨ ਸਟੇਸ਼ਨ ਤੋਂ ਰਾਤ 7:40 ਵਜੇ ਗੱਡੀ ਨੰਬਰ 04451 ਨੂੰ ਰਵਾਨਾ ਕੀਤਾ ਜਾਵੇਗਾ, ਜੋ ਅਗਲੇ ਦਿਨ ਤੜਕੇ 4:05 ਵਜੇ ਬਿਆਸ ਸਟੇਸ਼ਨ 'ਤੇ ਪਹੁੰਚੇਗੀ।
ਇਹ ਵੀ ਪੜ੍ਹੋ : ਪੰਜਾਬ 'ਚੋਂ ਗਈ ਗਰਮੀ! ਕਦੋਂ ਆਵੇਗਾ ਮਾਨਸੂਨ, ਮੌਸਮ ਵਿਭਾਗ ਵਲੋਂ ਵੱਡੀ ਰਾਹਤ ਦੀ ਖ਼ਬਰ
ਵਾਪਸੀ ਦੇ ਲਈ 29 ਜੂਨ ਨੂੰ ਗੱਡੀ ਨੰਬਰ 04452 ਨੂੰ ਬਿਆਸ ਸਟੇਸ਼ਨ ਤੋਂ ਰਾਤ 8:35 ਵਜੇ ਰਵਾਨਾ ਕੀਤਾ ਜਾਵੇਗਾ, ਜੋ ਅਗਲੇ ਦਿਨ ਤੜਕੇ 4 ਵਜੇ ਹਜ਼ਰਤ ਨਿਜ਼ਾਮੁੱਦੀਨ ਸਟੇਸ਼ਨ ਪਹੁੰਚੇਗੀ। ਇਸ ਗੱਡੀ ਦਾ ਦੋਹੇਂ ਪਾਸਿਓ ਠਹਿਰਾਅ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ 'ਤੇ ਹੋਵੇਗਾ। ਇਸੇ ਤਰ੍ਹਾਂ ਸਹਾਰਨਪੁਰ ਤੋਂ 27 ਜੂਨ ਨੂੰ ਗੱਡੀ ਨੰਬਰ 05665 ਰਾਤ 8:50 ਵਜੇ ਚੱਲੇਗੀ, ਜੋ ਅਗਲੇ ਦਿਨ ਤੜਕੇ 2:15 ਵਜੇ ਬਿਆਸ ਪਹੁੰਚੇਗੀ।
ਵਾਪਸੀ ਦੇ ਲਈ 29 ਜੂਨ ਨੂੰ ਗੱਡੀ ਨੰਬਰ 04566 ਬਿਆਸ ਸਟੇਸ਼ਨ ਤੋਂ ਬਾਅਦ ਦੁਪਹਿਰ 3 ਵਜੇ ਚੱਲਦੇ ਹੋਏ ਰਾਤ 8:20 ਵਜੇ ਸਹਾਰਨਪੁਰ ਪਹੁੰਚੇਗੀ। ਇਸ ਗੱਡੀ ਦਾ ਦੋਹੇਂ ਪਾਸਿਓਂ ਠਹਿਰਾਅ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ 'ਤੇ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8