ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਕਰਵਾਉਣ ਵਾਲੀ ਔਰਤ ਫਿਰ ਸੁਰਖ਼ੀਆਂ ''ਚ, ਪੜ੍ਹੋ ਕੀ ਹੈ ਪੂਰਾ ਮਾਮਲਾ

Monday, Jun 09, 2025 - 02:23 PM (IST)

ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਕਰਵਾਉਣ ਵਾਲੀ ਔਰਤ ਫਿਰ ਸੁਰਖ਼ੀਆਂ ''ਚ, ਪੜ੍ਹੋ ਕੀ ਹੈ ਪੂਰਾ ਮਾਮਲਾ

ਮੋਹਾਲੀ (ਅਸ਼ਵਨੀ) : ਪਾਸਟਰ ਬਜਿੰਦਰ ਸਿੰਘ ਨੂੰ ਜਬਰ-ਜ਼ਿਨਾਹ ਦੇ ਮਾਮਲੇ 'ਚ ਸਜ਼ਾ ਕਰਵਾਉਣ ਵਾਲੀ ਔਰਤ ਇਕ ਵਾਰ ਫਿਰ ਸੁਰਖ਼ੀਆਂ 'ਚ ਆ ਗਈ ਹੈ। ਦਰਅਸਲ ਉਸ ਦੇ ਪਤੀ ਸਰਬਜੀਤ ਸਿੰਘ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਉਕਤ ਜੋੜੇ ਦਾ ਦੋਸ਼ ਹੈ ਕਿ ਇਹ ਝੂਠਾ ਮਾਮਲਾ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ, ਜਦੋਂ ਪੁਲਸ ਉਨ੍ਹਾਂ ਦੇ ਘਰ ਪੁੱਜੀ। ਪੁਲਸ ਟੀਮ ਨੇ ਕਿਹਾ ਕਿ ਉਨ੍ਹਾਂ ਦੀ ਜਬਰ-ਜ਼ਿਨਾਹ ਦੇ ਮਾਮਲੇ 'ਚ ਜ਼ਮਾਨਤ ਪਟੀਸ਼ਨ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ ਪਰ ਪਤੀ-ਪਤਨੀ ਦਾ ਦਾਅਵਾ ਹੈ ਕਿ ਉਹ ਕਦੇ ਵੀ ਮੰਡੀ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਨੇ ਕੋਈ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਹੋ ਗਏ ਬਾਹਲੇ ਔਖੇ! ਮੁਫ਼ਤ ਕਣਕ ਲੈਣ ਮਗਰੋਂ ਵੀ...
ਡੀ. ਜੀ. ਪੀ. ਨੂੰ ਲਿਖੀ ਚਿੱਠੀ
ਸਰਬਜੀਤ ਦੀ ਪਤਨੀ ਵਲੋਂ ਇਕ ਚਿੱਠੀ ਹਿਮਾਚਲ ਪ੍ਰਦੇਸ਼ ਦੇ ਡੀ. ਜੀ. ਪੀ. ਨੂੰ ਲਿਖੀ ਗਈ ਹੈ। ਇਸ 'ਚ ਕਿਹਾ ਹੈ ਕਿ ਪਾਸਟਰ ਬਜਿੰਦਰ ਸਿੰਘ ਦੇ ਲੋਕਾਂ ਵਲੋਂ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ, ਜਦੋਂ ਕਿ ਉਸ ਦੇ ਪਤੀ ਨੂੰ ਹਾਈਕੋਰਟ ਵਲੋਂ ਸਕਿਓਰਿਟੀ ਮਿਲੀ ਹੋਈ ਹੈ ਅਤੇ ਉਹ ਬਿਨਾਂ ਪੁਲਸ ਨੂੰ ਸੂਚਿਤ ਕੀਤੇ ਬਾਹਰ ਨਹੀਂ ਜਾ ਸਕਦਾ। ਪਰਿਵਾਰ ਦਾ ਦੋਸ਼ ਹੈ ਕਿ ਜ਼ਿਲ੍ਹਾ ਅਦਾਲਤ 'ਚ ਉਨ੍ਹਾਂ ਦੇ ਆਧਾਰ ਕਾਰਡ ਦਾ ਗਲਤ ਇਸਤੇਮਾਲ ਕਰਕੇ ਕਿਸੇ ਫਰਜ਼ੀ ਵਿਅਕਤੀ ਵਲੋਂ ਹੀ ਜ਼ਮਾਨਤ ਪਟੀਸ਼ਨ ਲਾਈ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰੌਂਗਟੇ ਖੜ੍ਹੇ ਕਰਨ ਵਾਲਾ ਮਾਮਲਾ, ਔਰਤ ਨਾਲ ਜੋ ਹੋਇਆ, ਸ਼ਾਇਦ ਕੋਈ ਪਸ਼ੂਆਂ ਨਾਲ ਵੀ...
ਜਾਣੋ ਪੂਰਾ ਮਾਮਲਾ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਔਰਤ ਨੇ ਸਰਬਜੀਤ ਸਿੰਘ ਅਤੇ ਉਸ ਦੇ ਕੁੱਝ ਅਣਪਛਾਤੇ ਸਾਥੀਆਂ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਮੰਡੀ ਜ਼ਿਲ੍ਹਾ ਅਦਾਲਤ 'ਚ 3 ਜੂਨ, 2025 ਨੂੰ ਇਕ ਜ਼ਮਾਨਤ ਪਟੀਸ਼ਨ ਪਾਈ ਗਈ। ਇਸ 'ਤੇ 4 ਜੂਨ ਨੂੰ ਸੁਣਵਾਈ ਦੌਰਾਨ ਪੁਲਸ ਨੂੰ ਨੋਟਿਸ ਭੇਜਿਆ ਗਿਆ। ਫਿਰ 6 ਜੂਨ ਨੂੰ ਇਸ ਮਾਮਲੇ 'ਚ ਅਦਾਲਤ 'ਚ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ। 7 ਜੂਨ ਨੂੰ ਥਾਣਾ ਬਲਹ ਦੇ ਐੱਸ. ਐੱਚ. ਓ. ਆਪਣੀ ਪੁਲਸ ਟੀਮ ਨਾਲ ਸਵੇਰੇ 9 ਵਜੇ ਉਨ੍ਹਾਂ ਦੇ ਘਰ ਆ ਗਏ। ਇੱਥੇ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਸਕਿਓਰਿਟੀ 'ਚ ਲੱਗੇ ਗੰਨਮੈਨਾਂ ਦੇ ਬਿਆਨ ਵੀ ਦਰਜ ਕਰਵਾ ਲਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News