ਲੁਧਿਆਣਾ ਨਹਿਰ ’ਚ ਨਹਾਉਂਦਿਆਂ ਤੇਜ਼ ਵਹਾਅ ਕਾਰਨ 4 ਬੱਚੇ ਡੁੱਬੇ, 2 ਦੀਆਂ ਲਾਸ਼ਾਂ ਬਰਾਮਦ
Saturday, Jun 21, 2025 - 01:37 PM (IST)

ਲੁਧਿਆਣਾ (ਗੌਤਮ): ਵੀਰਵਾਰ ਦੇਰ ਸ਼ਾਮ ਲੋਹਾਰਾ ਨਹਿਰ ਪੁਲ ਨੇੜੇ ਨਹਿਰ ’ਚ ਨਹਾਉਂਦੇ ਸਮੇਂ ਤੇਜ਼ ਵਹਾਅ ਕਾਰਨ 4 ਬੱਚੇ ਡੁੱਬ ਗਏ। ਜਿਉਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੇ ਮੌਕੇ ’ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਬੱਚਿਆਂ ਦੇ ਮਾਪਿਆਂ ਨੇ ਇਸ ਬਾਰੇ ਪਤਾ ਲੱਗਦੇ ਹੀ ਪੁਲਸ ਕੰਟਰੋਲ ਨੂੰ ਸੂਚਿਤ ਕੀਤਾ। ਇਸ ਦੌਰਾਨ ਕਾਰਵਾਈ ਕਰਦੇ ਹੋਏ ਮਾਡਲ ਟਾਊਨ ਥਾਣੇ ਦੀ ਪੁਲਸ ਨੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜੋ ਕਿ ਮਾਡਲ ਟਾਊਨ ਗਰਿੱਡ ਦੇ ਨੇੜੇ ਮਿਲੀਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਜ਼ਿਮਨੀ ਚੋਣ ਦੀ ਤਿਆਰੀ! ਜਾਰੀ ਹੋ ਗਏ ਨਿਰਦੇਸ਼
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਕ ਬੱਚੇ ਦੀ ਲਾਸ਼ ਵੀਰਵਾਰ ਰਾਤ 8 ਵਜੇ ਦੇ ਕਰੀਬ ਗਰਿੱਡ ਦੇ ਨੇੜਿਓਂ ਮਿਲੀ। ਉਸ ਦੀ ਪਛਾਣ ਪ੍ਰਕਾਸ਼ ਵਜੋਂ ਹੋਈ, ਜਿਸ ਦੀ ਉਮਰ 15 ਸਾਲ ਸੀ, ਜਦੋਂ ਕਿ ਦੂਜੇ ਬੱਚੇ ਦੀ ਲਾਸ਼ ਸ਼ੁੱਕਰਵਾਰ ਸਵੇਰੇ 4 ਵਜੇ ਮਿਲੀ, ਉਸ ਦੀ ਪਛਾਣ ਸਾਹਿਲ ਕੁਮਾਰ ਵਜੋਂ ਹੋਈ, ਜਿਸ ਦੀ ਉਮਰ 13 ਸਾਲ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਕਾਸ਼ ਗਿਆਸਪੁਰਾ ਦੇ ਸਮਰਾਟ ਨਗਰ ਦਾ ਰਹਿਣ ਵਾਲਾ ਹੈ ਅਤੇ ਸਾਹਿਲ ਇੰਡੀਆ ਕਾਲੋਨੀ ਗਿਆਸਪੁਰਾ ਦਾ ਰਹਿਣ ਵਾਲਾ ਹੈ। ਸਾਹਿਲ ਦੇ ਪਿਤਾ ਗਿਆਨ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਖੇਡਦੇ ਹੋਏ ਉਹ ਨਹਿਰ ’ਤੇ ਪਹੁੰਚੇ ਪਰ ਤੇਜ਼ ਵਹਾਅ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਸਰਹੱਦਾਂ ਸੀਲ! ਨਾਕਿਆਂ 'ਤੇ ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ
ਇਸ ਹਾਦਸੇ ਕਾਰਨ ਬੱਚਿਆਂ ਦੇ ਪਰਿਵਾਰਾਂ ’ਚ ਸੋਗ ਦੀ ਲਹਿਰ ਦੌੜ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਦੋਂ ਕਿ ਬਾਕੀ ਬੱਚਿਆਂ ਦੀ ਵੀ ਭਾਲ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8