Health Tips: ਰਾਤ ਦੇ ਖਾਣੇ ਮਗਰੋਂ ਜ਼ਰੂਰ ਕਰੋ ਰੋਜ਼ਾਨਾ ਸੈਰ, ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
Friday, Nov 17, 2023 - 07:01 PM (IST)
ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਆਪਣੇ ਵੱਧ ਰਹੇ ਭਾਰ ਤੋਂ ਬਹੁਤ ਪਰੇਸ਼ਾਨ ਹਨ, ਜਿਸ ਕਰਕੇ ਕਈ ਲੋਕ ਭੋਜਨ ਘੱਟ ਖਾਣਾ ਸ਼ੁਰੂ ਕਰ ਦਿੰਦੇ ਹਨ। ਮੋਟਾਪਾ ਘੱਟ ਕਰਨ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ, ਜਿਸ ਦਾ ਕੋਈ ਖ਼ਾਸ ਫ਼ਾਇਦਾ ਨਹੀਂ ਹੁੰਦਾ। ਭਾਰ ਘੱਟ ਕਰਨ ਲਈ ਤੁਹਾਨੂੰ ਹੈਲਦੀ ਡਾਈਟ ਅਤੇ ਕਸਰਤ ਦੇ ਨਾਲ ਸਹੀ ਆਦਤਾਂ ਅਪਣਾਉਣ ਦੀ ਵੀ ਲੋੜ ਹੁੰਦੀ ਹੈ। ਜੇਕਰ ਤੁਸੀਂ ਸਿਰਫ 1 ਆਦਤ ਨੂੰ ਰੋਜ਼ਾਨਾ ਅਪਣਾਓਗੇ ਤਾਂ ਹਫ਼ਤੇ 'ਚ ਤੁਹਾਡਾ ਭਾਰ ਘੱਟ ਹੋ ਸਕਦਾ ਹੈ। ਇਸੇ ਲਈ ਤੁਸੀਂ ਖਾਣਾ ਖਾਣ ਤੋਂ ਬਾਅਦ ਕਸਰਤ ਕਰਨ ਦੇ ਨਾਲ-ਨਾਲ ਥੋੜਾ ਸਮਾਂ ਸੈਰ ਜ਼ਰੂਰ ਕਰੋ।
ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ ਰਾਤ ਦੀ ਸੈਰ
ਕਈ ਰਿਸਰਚ 'ਚ ਇਹ ਸਾਬਤ ਹੋਇਆ ਹੈ ਕਿ ਰਾਤ ਦੇ ਖਾਣੇ ਤੋਂ ਬਾਅਦ ਟਹਿਲਣ ਨਾਲ ਭਾਰ ਘੱਟ ਕਰਨ ’ਚ ਮਦਦ ਮਿਲਦੀ ਹੈ। ਇੰਨਾ ਹੀ ਨਹੀਂ ਰਾਤ ਦੇ ਖਾਣੇ ਤੋਂ ਬਾਅਦ ਸਿਰਫ਼ 15 ਮਿੰਟ ਦੀ ਸੈਰ ਟਾਈਪ-2 ਸ਼ੂਗਰ ਦਾ ਖ਼ਤਰਾ ਵੀ ਘੱਟ ਕਰਦੀ ਹੈ। ਰਾਤ ਦੇ ਸਮੇਂ ਚਲਣਾ ਦਿਨ ਦੀ 45 ਮਿੰਟਾਂ ਦੀ ਕਸਰਤ ਜਾਂ ਸੈਰ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ। ਖਾਣਾ ਖਾਣ ਤੋਂ ਬਾਅਦ ਕਰੀਬ 15 ਮਿੰਟਾਂ ਬਾਅਦ ਟਹਿਲਣਾ ਚਾਹੀਦਾ ਹੈ। ਅਜਿਹਾ ਇਸ ਲਈ ਕਰਨਾ ਚਾਹੀਦਾ ਹੈ, ਕਿਉਂਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਟਹਿਲਣ ਨਾਲ ਢਿੱਡ 'ਚ ਪਾਚਨ ਦੀ ਸ਼ੁਰੂਆਤੀ ਕਿਰਿਆ 'ਚ ਦੇਰੀ ਹੋ ਜਾਂਦੀ ਹੈ। ਇਸੇ ਲਈ ਖਾਣਾ ਖਾਣ ਤੋਂ ਬਾਅਦ ਪੈਦਲ ਚੱਲ ਕੇ ਸੈਰ ਕਰੋ।
ਜਾਣੋ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਦੇ ਫ਼ਾਇਦੇ
ਤਣਾਅ ਵੀ ਹੁੰਦਾ ਹੈ ਦੂਰ
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਟਹਿਲਣਾ ਤੁਹਾਡੇ ਦਿਮਾਗ 'ਚ ਪਾਜ਼ੀਟੀਵਿਟੀ ਦਾ ਸੰਚਾਰ ਕਰਦਾ ਹੈ। ਤੁਹਾਨੂੰ ਰਾਤ 'ਚ ਵਧੀਆ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਤਣਾਅ ਦੀ ਸਮੱਸਿਆ ਨਹੀਂ ਹੁੰਦੀ।
ਤੇਜ਼ ਯਾਦਦਾਸ਼ਤ
ਸੋਧ ਮੁਤਾਬਕ ਰਾਤ ਨੂੰ ਸੈਰ ਕਰਨ ਵਾਲੇ ਲੋਕਾਂ 'ਚ ਵੱਧਦੀ ਉਮਰ ਦੇ ਨਾਲ-ਨਾਲ ਯਾਦਾਸ਼ਤ ਘੱਟ ਹੋਣ ਦੀ ਸਮੱਸਿਆ ਦੂਰ ਹੁੰਦੀ ਹੈ।
ਸ਼ੂਗਰ
ਸ਼ੂਗਰ 'ਚ ਡਾਈਟ 'ਤੇ ਕੰਟਰੋਲ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ। ਜੇਕਰ ਖਾਣਾ ਖਾਣ ਤੋਂ ਬਾਅਦ ਹਰ ਦਿਨ 30 ਮਿੰਟਾਂ ਤੱਕ ਪੈਦਲ ਚੱਲਣਾ ਸ਼ੁਰੂ ਕੀਤਾ ਜਾਵੇ ਤਾਂ ਤੁਸੀਂ ਸ਼ੂਗਰ ਟਾਈਪ-2, ਸ਼ੂਗਰ ਦੇ ਖਤਰੇ ਨੂੰ ਵੀ ਘੱਟ ਕਰ ਸਕਦੇ ਹੋ।
ਦਿਲ ਰਹੇਗਾ ਸਿਹਤਮੰਦ
ਸੋਧ ਮੁਤਾਬਕ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਇਸ ਦੇ ਨਾਲ ਹੀ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ 'ਤੇ ਕਾਬੂ ਪਾਉਣ 'ਚ ਵੀ ਮਦਦ ਮਿਲਦੀ ਹੈ।
ਦਰਦ 'ਚ ਰਾਹਤ
ਹੱਡੀਆਂ ਅਤੇ ਮਾਸਪੇਸ਼ੀਆਂ 'ਚ ਦਰਦ ਹੋਣ 'ਤੇ ਵੀ ਪੈਦਲ ਚੱਲਣਾ ਇਕ ਵਧੀਆ ਉਪਾਅ ਹੈ। ਇਸ ਨਾਲ ਦਰਦ 'ਚ ਰਾਹਤ ਮਿਲਦੀ ਹੈ। ਸਰੀਰ ਦੀ ਕਾਰਜਪ੍ਰਣਾਲੀ ਦੁਰੱਸਤ ਰਹਿੰਦੀ ਹੈ ਅਤੇ ਗਤੀਸ਼ੀਲਤਾ ਆਉਂਦੀ ਹੈ।