ਪੋਸ਼ਟਿਕ ਤੱਤਾਂ ਨਾਲ ਭਰਪੂਰ ਦਹੀਂ, ਦੁੱਧ ਤੋਂ ਵੀ ਵੱਧ ਹੁੰਦਾ ਹੈ ਫਾਇਦੇਮੰਦ

06/03/2020 9:39:35 AM

ਜਲੰਧਰ(ਬਿਊਰੋ)— ਦਹੀਂ ਦੀ ਵਰਤੋਂ ਹਰ ਘਰ 'ਚ ਹੁੰਦੀ ਹੈ। ਗਰਮੀਆਂ 'ਚ ਇਸ ਦਾ ਸੇਵਨ ਜ਼ਿਆਦਾ ਕੀਤਾ ਜਾਂਦਾ ਹੈ। ਦਹੀਂ 'ਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਰੋਜ਼ ਇਕ ਚਮਚਾ ਦਹੀ ਖਾਣ ਨਾਲ ਇਮਿਊਨਿਟੀ ਵੱਧਦੀ ਹੈ। ਦਹੀਂ 'ਚ ਦੁੱਧ ਦੇ ਮੁਕਾਬਲੇ ਜ਼ਿਆਦਾ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ। ਇਸ ਦੇ ਇਲਾਵਾ ਦਹੀਂ 'ਚ ਪ੍ਰੋਟੀਨ, ਆਇਰਨ, ਫਾਸਫੋਰਸ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਦਹੀ ਦਾ ਸੇਵਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ। 
ਦਹੀਂ 'ਚ ਮੌਜੂਦ ਨਿਊਟ੍ਰੀਸ਼ਨ 
1 ਕੱਪ (210 ਗ੍ਰਾਮ) ਦਹੀਂ 'ਚ 207 ਅਤੇ 13 ਫੀਸਦੀ ਫੈਟ ਹੁੰਦਾ ਹੈ। ਇਸ ਦੇ ਇਲਾਵਾ ਦਹੀਂ 'ਚ 11 ਫੀਸਦੀ ਕੋਲੈਸਟ੍ਰਾਲ, 31 ਫੀਸਦੀ ਸੋਡੀਅਮ, 6 ਫੀਸਦੀ ਪੋਟਾਸ਼ੀਅਮ, 2 ਫੀਸਦੀ ਕਾਰਬੋਹਾਈਡ੍ਰੇਟਸ, 1 ਫੀਸਦੀ ਡਾਇਟਰੀ ਫਾਈਬਰ, 6 ਗ੍ਰਾਮ ਸ਼ੂਗਰ, 46 ਫੀਸਦੀ ਪ੍ਰੋਟੀਨ, 5 ਫੀਸਦੀ ਵਿਟਾਮਿਨ-ਏ, 17 ਫੀਸਦੀ ਕੈਲਸ਼ੀਅਮ, 3 ਫੀਸਦੀ ਆਇਰਨ, 1 ਫੀਸਦੀ ਵਿਟਾਮਿਨ-ਡੀ, 5 ਫੀਸਦੀ ਵਿਟਾਮਿਨ-ਬੀ6, 14 ਫੀਸਦੀ ਕੋਬਾਲਾਮਿਨ ਅਤੇ 4 ਫੀਸਦੀ ਮੈਗਨੀਸ਼ੀਅਮ ਹੁੰਦਾ ਹੈ। 
ਕਦੋ ਖਾਣਾ ਚਾਹੀਦਾ ਹੈ ਦਹੀਂ
ਰਾਤ ਦੇ ਸਮੇਂ ਦਹੀਂ ਦਾ ਸੇਵਨ ਨੁਕਸਾਨਦਾਇਕ ਹੁੰਦਾ ਹੈ। ਆਯੁਰਵੇਦ ਮੁਤਾਬਕ ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰਦੀ-ਖਾਂਸੀ ਦੀ ਸਮੱਸਿਆ ਝਲਣੀ ਪੈ ਸਕਦੀ ਹੈ। ਇਹ ਹੀ ਨਹੀਂ, ਇਸ ਸਮੇਂ ਦਹੀ ਖਾਣ ਨਾਲ ਤੁਹਾਨੂੰ ਸਰੀਰ 'ਚ ਨਿਊਕਸ ਫਾਰਮੇਸ਼ਨ ਵੀ ਹੁੰਦਾ ਹੈ। ਇਸ ਦੇ ਇਲਾਵਾ ਖਾਲੀ ਪੇਟ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪੇਟ 'ਚ ਗੈਸ ਬਣਦੀ ਹੈ। ਤੁਸੀਂ ਲੰਚ ਦੇ 2 ਘੰਟੇ ਬਾਅਦ ਦਹੀਂ ਦਾ ਸੇਵਨ ਕਰ ਸਕਦੇ ਹੋ। 
ਇਕ ਦਿਨ 'ਚ ਕਿੰਨਾ ਕਰਨਾ ਚਾਹੀਦਾ ਹੈ ਦਹੀਂ ਦਾ ਸੇਵਨ 
ਇਕ ਦਿਨ 'ਚ ਜ਼ਿਆਦਾ ਤੋਂ ਜ਼ਿਆਦਾ 500 ਗ੍ਰਾਮ ਦਹੀਂ ਖਾਣਾ ਚਾਹੀਦਾ ਹੈ। ਇਸ ਤੋਂ ਵੱਧ ਮਾਤਰਾ 'ਚ ਦਹੀਂ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਪ੍ਰੋਸੈਸਡ ਮੀਟ ਜਾਂ ਐਂਟੀਬਾਓਟਿਕਸ ਦੇ ਨਾਲ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। 
ਕਿਵੇਂ ਖਾਈਏ ਦਹੀਂ
ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਖਾਧੇ ਬਿਨਾਂ ਨਹੀਂ ਰਹਿ ਸਕਦੇ ਹੋ ਤਾਂ ਖੰਡ ਅਤੇ ਨਮਕ-ਮਿਰਚ ਪਾ ਕੇ ਦਹੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੀ ਪਾਚਣ ਕਿਰਿਆ ਵਧੀਆ ਰਹੇਗੀ। ਦਿਨ ਦੇ ਸਮੇਂ ਖੰਡ ਦੇ ਨਾਲ ਦਹੀਂ ਖਾਣਾ ਵੱਧ ਫਾਇਦੇਮੰਦ ਹੁੰਦਾ ਹੈ। 
ਕਿਹੜੇ ਲੋਕਾਂ ਰਹਿਣਾ ਚਾਹੀਦਾ ਹੈ ਦਹੀਂ ਤੋਂ ਦੂਰ 
ਡਾਇਬਟੀਜ਼, ਅਸਥਮਾ ਅਤੇ ਹੈਪੇਟਾਈਟਸ ਦੇ ਮਰੀਜ਼, 1 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਨੂੰ ਦਹੀਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। 
ਖੱਟਾ ਦਹੀਂ ਨੁਕਸਾਨਦਾਇਕ 
ਜੇਕਰ ਦਹੀਂ ਜ਼ਿਆਦਾ ਦਿਨ ਪੁਰਾਣਾ ਜਾਂ ਖੱਟਾ ਹੋ ਗਿਆ ਹੈ ਤਾਂ ਇਸ ਦੇ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ 'ਚ ਫੂਡ ਪੁਆਜ਼ਨਿੰਗ, ਐਸੀਡਿਟੀ ਅਤੇ ਪੇਟ ਦੀ ਖਰਾਬੀ ਹੋ ਸਕਦੀ ਹੈ। 
ਇਹ ਹਨ ਦਹੀਂ ਦੇ ਫਾਇਦੇ 
ਜੇਕਰ ਤੁਹਾਨੂੰ ਖਾਣੇ ਤੋਂ ਬਾਅਦ ਗੈਸ ਬਣਦੀ ਹੈ ਤਾਂ ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ। 
ਦਹੀਂ ਨਾਲ ਸਰੀਰ ਦਾ ਪੀ. ਐੱਚ. ਸੰਤੁਲਨ ਵਧੀਆ ਹੁੰਦਾ ਹੈ ਅਤੇ ਪੇਟ ਦੀ ਗਰਮੀ ਨੂੰ ਸ਼ਾਂਤ ਕਰਕੇ ਗੈਸ ਤੋਂ ਬਚਾਉਂਦਾ ਹੈ। 
ਖਾਣਾ ਖਾਣ ਤੋਂ ਬਾਅਦ ਦਹੀ ਖਾਣ ਨਾਲ ਦਹੀਂ ਵੀ ਪਚ ਜਾਂਦਾ ਹੈ ਅਤੇ ਪਾਚਣ ਤੰਤਰ ਵੀ ਮਜ਼ਬੂਤ ਹੁੰਦਾ ਹੈ।
ਦਹੀਂ 'ਚ ਪ੍ਰੋਬਾਓਟਿਕਸ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਸਰੀਰ ਨੂੰ ਬੈਕਟੀਰੀਆ ਨਾਲ ਲੜਨ ਦੀ ਮਦਦ ਕਰਦੇ ਹਨ।
ਡਾਈਟ 'ਚ ਦਹੀਂ ਸ਼ਾਮਲ ਕਰਨ ਦੇ ਨਾਲ ਬਾਡੀ 'ਚ ਕੋਲੈਸਟ੍ਰਾਲ ਘੱਟ ਬਣਦਾ ਹੈ ਅਤੇ ਦਿਲ ਦੀਆਂ ਨਾੜੀਆਂ ਨੂੰ ਬਲੋਕੇਜ਼ ਹੋਣ ਤੋਂ ਬਚਾਉਂਦਾ ਹੈ। 
ਇਸ ਦੇ ਸੇਵਨ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ। 
ਵਿਟਾਮਿਨ-ਸੀ ਅਤੇ ਡੀ ਦਾ ਸਭ ਤੋਂ ਵਧੀਆ ਸਰੋਤ ਦਹੀਂ ਹੁੰਦਾ ਹੈ ਜੋ ਦੰਦਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। 
ਗਰਮੀਆਂ 'ਚ ਰੋਜ਼ਾਨਾ ਦਹੀਂ ਖਾਣ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। 
ਦਹੀਂ ਖਾਣ ਨਾਲ ਥਕਾਵਟ ਵੀ ਖਤਮ ਹੋ ਜਾਂਦੀ ਹੈ ਅਤੇ ਸਰੀਰ 'ਚ ਐਨਰਜੀ ਪੈਦਾ ਹੁੰਦੀ ਹੈ। 
ਦਹੀਂ ਤਣਾਅ ਨੂੰ ਵੀ ਘੱਟ ਕਰਦਾ ਹੈ।


manju bala

Content Editor

Related News