ਜੀਰੇ ਦਾ ਕਰੋਗੇ ਇਸ ਤਰ੍ਹਾਂ ਇਸਤੇਮਾਲ ਤਾਂ ਤੇਜ਼ੀ ਨਾਲ ਘਟੇਗਾ ਮੋਟਾਪਾ

05/14/2017 6:23:05 PM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਦੇ ਕਾਰਨ ਮੋਟਾਪੇ ਦੀ ਸਮੱਸਿਆ ਤੋਂ ਹਰ ਕੋਈ ਪਰੇਸ਼ਾਨ ਰਹਿੰਦਾ ਹੈ। ਸਰੀਰ ਦਾ ਭਾਰ ਘੱਟ ਕਰਨ ਦੇ ਲਈ ਲੋਕ ਜਿੰਮ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਨ ਪਰ ਇਨ੍ਹਾਂ ਨਾਲ ਵੀ ਜ਼ਿਆਦਾ ਫਰਕ ਨਹੀਂ ਪੈਂਦਾ। ਇਸ ਲਈ ਜੀਰੇ ਦੇ ਪਾਣੀ ਦਾ ਇਸਤੇਮਾਲ ਕਰਕੇ ਇਕ ਆਸਾਨ ਘਰੇਲੂ ਨੁਸਖਾ ਕੀਤਾ ਜਾ ਸਕਦਾ ਹੈ। ਜੀਰਾ ਹਰ ਘਰ ''ਚ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਭੋਜਨ ਦਾ ਸੁਆਦ ਵਧਾਉਣ ਦੇ ਨਾਲ ਮੋਟਾਪਾ ਘੱਟ ਕਰਨ ''ਚ ਵੀ ਮਦਦ ਕਰਦਾ ਹੈ। 
ਜੀਰੇ ਦਾ ਇਸਤੇਮਾਲ
1. ਮੋਟਾਪਾ ਘੱਟ ਕਰਨ ਦੇ ਲਈ ਜੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਲਈ ਇਕ ਗਿਲਾਸ ਪਾਣੀ ''ਚ ਇਕ ਵੱਡਾ ਚਮਚ ਜੀਰਾ ਪਾਓ ਅਤੇ ਪੂਰੀ ਰਾਤ ਲਈ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਉਬਾਲ ਕੇ ਪੀ ਲਓ ਅਤੇ ਜੀਰੇ ਨੂੰ ਖਾ ਲਓ। ਰੋਜ਼ਾਨਾ ਇਸ ਪਾਣੀ ਦੀ ਵਰਤੋ ਕਰਨ ਨਾਲ  ਸਰੀਰ ਦੀ ਫਾਲਤੂ ਚਰਬੀ ਘੱਟ ਹੋ ਜਾਂਦੀ ਹੈ।
2. ਜੀਰਾ, ਭੁਣੀ ਹੋਈ ਹਿੰਗ ਅਤੇ ਕਾਲਾ ਨਮਕ ਬਰਾਬਰ ਮਾਤਰਾ ''ਚ ਪਾ ਲਓ ਅਤੇ ਪੀਸ ਲਓ। ਇਸ ਨੂੰ 1-3 ਗ੍ਰਾਮ ਦੀ ਮਾਤਰਾ ''ਚ ਦਿਨ ''ਚ 2 ਵਾਰ ਲੈਣ ਨਾਲ ਮੋਟਾਪਾ ਘੱਟ ਹੋ ਜਾਂਦਾ ਹੈ। 
3. ਭਾਰ ਘੱਟ ਕਰਨ ਦੇ ਲਈ 2 ਚਮਚ ਜੀਰੇ ਨੂੰ ਰਾਤ ਨੂੰ ਪਾਣੀ ''ਚ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਨੂੰ ਉਬਾਲ ਕੇ ਛਾਣ ਲਓ। ਇਸ ਪਾਣੀ ਨੂੰ ਅੱਧਾ ਨਿੰਬੂ ਨਿਚੋੜ ਕੇ ਅਤੇ ਖਾਲੀ ਪੇਟ ਪੀਓ। ਹਫਤੇ ''ਚ ਦੋ ਵਾਰ ਇਸ ਪਾਣੀ ਨੂੰ ਪੀਣ ਨਾਲ ਲਾਭ ਹੁੰਦਾ ਹੈ।
4. ਜੀਰੇ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ 3 ਗ੍ਰਾਮ ਪਾਊਡਰ ਨੂੰ ਪਾਣੀ ''ਚ ਮਿਲਾਕੇ ਇਸ ''ਚ ਕੁਝ ਬੂੰਦਾ ਸ਼ਹਿਦ ਦੀਆਂ ਮਿਲਾਓ ਅਤੇ ਪੀ ਲਓ। ਇਸ ਨਾਲ ਵੀ ਸਰੀਰ ਦੀ ਫਾਲਤੂ ਚਰਬੀ ਘੱਟ ਹੁੰਦੀ ਹੈ।
5. ਸਬਜ਼ਿਆਂ ਦਾ ਸੂਪ ਜਾਂ ਕਿਸੇ ਵੀ ਚੀਜ਼ ''ਚ ਜ਼ੀਰਾ ਪਾਊਡਰ ਮਿਲਾਕੇ ਖਾਣ ਨਾਲ ਲਾਭ ਹੁੰਦਾ ਹੈ।

Related News