ਮੋਟਾਪਾ ਘੱਟ ਕਰਨ ਲਈ ਇਸ ਤਰ੍ਹਾਂ ਬਣਾਓ ਡਾਈਟ ਚਾਰਟ

09/07/2017 4:47:41 PM

ਨਵੀਂ ਦਿੱਲੀ— ਮੋਟਾਪਾ ਹਰ ਬੀਮਾਰੀ ਦਾ ਕਾਰਨ ਮੰਨਿਆ ਜਾਂਦਾ ਹੈ। ਇਸ ਤੋਂ ਬਚਣ ਲਈ ਲੋਕ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਕੁਝ ਲੋਕ ਡਾਈਟਿੰਗ ਦੇ ਨਾਂ 'ਤੇ ਖਾਣਾ ਬਹੁਤ ਘੱਟ ਕਰ ਦਿੰਦੇ ਹਨ। ਜਿਸ ਨਾਲ ਭਾਰ ਘੱਟ ਹੋਣਾ ਤਾਂ ਦੂਰ ਸਰੀਰ ਵਿਚ ਕਮਜ਼ੋਰੀ ਜ਼ਿਆਦਾ ਆ ਜਾਂਦੀ ਹੈ। ਡਾਈਟਿੰਗ ਕਰਨਾ ਚਾਹੁੰਦੇ ਹੋ ਤਾਂ ਇਕ ਦਮ ਨਾਲ ਖਾਣਾ ਛੱਡਣ ਦੀ ਬਜਾਏ ਡਾਈਟ ਚਾਰਟ ਦਾ ਸਹਾਰਾ ਲਓ। ਹੋਲੀ-ਹੋਲੀ ਇਸ ਵਿਚ ਲੋਅ ਕੈਲੋਰੀਜ ਫੂਡ ਸ਼ਾਮਲ ਕਰੋ। ਕਸਰਤ ਦੇ ਨਾਲ-ਨਾਲ ਚੰਗੀ ਡਾਈਟ ਦਾ ਹੋਮਾ ਵੀ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਬਣਾਓ ਫੂਡ ਚਾਰਟ
1. ਸਵੇਰ ਦੇ ਸਮੇਂ
ਸਵੇਰੇ ਉਠਦੇ ਹੀ ਖਾਲੀ ਪੇਟ ਰਹਿਣ ਨਾਲ ਗੈਸ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਜ਼ਿਆਦਾ ਦੇਰ ਭੁੱਖੇ ਰਹਿਣ ਅਤੇ ਫਿਰ ਇਕ ਦਮ ਪੇਟ ਭਰ ਖਾਣਾ ਖਾਣ ਦੀ ਵਜ੍ਹਾ ਨਾਲ ਭਾਰ ਵਧਣ ਲੱਗਦਾ ਹੈ। ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕੁਝ ਨਾਲ ਕੁਝ ਖਾਂਦੇ ਰਹੋ। 1-2 ਵਾਰ ਅੰਜੀਰ ਖਾਓ। ਇਸ ਨਾਲ ਹੀ ਇਕ ਕੱਪ ਚੀਨੀ ਵਾਲੀ ਚਾਹ ਪੀਓ ਅਤੇ ਰੋਜ਼ਾਨਾ 30 ਮਿੰਟ ਲਈ ਸੈਰ ਕਰੋ। 
2. ਨਾਸ਼ਤਾ
ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ ਸਵੇਰ ਦੇ ਸਮੇਂ ਕੁਝ ਨਹੀਂ ਖਾਓਗੇ ਤਾਂ ਸਾਰਾ ਦਿਨ ਸੁਸਤੀ ਬਣੀ ਰਹੇਗੀ। ਨਾਸ਼ਤਾ ਹਮੇਸ਼ਾ 8-9 ਵਜੇ ਦੇ ਦੌਰਾਨ ਕਰ ਲੈਣਾ ਚਾਹੀਦਾ ਹੈ। ਇਸ ਵਿਚ ਤੁਸੀਂ 1ਚਮੱਚ ਚੀਨੀ ਅਤੇ 2 ਚਮੱਚ ਓਟਸ ਪਾ ਕੇ ਖਾਓ। ਬ੍ਰੇਕਫਾਸਟ ਦੇ 2 ਘੰਟੇ ਬਾਅਦ 1 ਕੱਪ ਗ੍ਰੀਨ ਟੀ ਅਤੇ 1 ਫਲ ਦੀ ਵਰਤੋਂ ਕਰ ਸਕਦੇ ਹੋ। 
3. ਦੁਪਹਿਰ ਦਾ ਖਾਣਾ
ਦੁਪਹਿਰ ਨੂੰ 1 ਕੋਲੀ ਸਬਜ਼ੀ ਅਤੇ 1 ਕਟੋਰੀ ਦਹੀਂ, 1 ਚਪਾਤੀ ਅਤੇ ਸਲਾਦ ਖਾਓ। ਖਾਣੇ ਵਿਚ ਦੇਸੀ ਘਿਓ ਦੀ ਵਰਤੋਂ ਘੱਟ ਕਰੋ। 
4. ਸ਼ਾਮ ਦੀ ਚਾਹ
ਸ਼ਾਮ ਨੂੰ ਭੁੱਖ ਸਤਾਵੇ ਤਾਂ 1 ਕੱਪ ਚਾਹ ਦੇ ਨਾਲ 1 ਮੁੱਠੀ ਮੂੰਗਫਲੀ ਦੀ ਵਰਤੋਂ ਕਰ ਸਕਦੇ ਹੋ। 
5. ਸ਼ਾਮ ਦੇ ਸਨੈਕਸ 
ਸ਼ਾਮ ਦੇ ਸਮੇਂ ਹਲਕਾ-ਫੁਲਕਾ ਖਾਣਾ ਹੀ ਖਾਣਾ ਚਾਹੀਦਾ ਹੈ। ਇਸ ਸਮੇਂ ਬਿਨਾਂ ਮੱਖਣ ਦੇ ਵੈਜੀਟੇਬਲ ਸੂਪ ਪੀ ਸਕਦੇ ਹੋ। ਇਸ ਤੋਂ ਬਾਅਦ ਕਸਰਤ ਜਾਂ ਫਿਰ ਸੈਰ ਕਰੋ। 
6. ਰਾਤ ਦਾ ਖਾਣਾ
ਰਾਤ ਨੂੰ ਇਕ ਚਪਾਤੀ, ਅੱਧੀ ਕੋਲੀ ਦਾਲ, ਅੱਧੀ ਕੋਲੀ ਸਬਜ਼ ਖਾਓ। ਇਸ ਨਾਲ ਹੀ ਪੂਰੇ ਦਿਨ 8-10 ਗਲਾਸ ਪਾਣੀ ਜ਼ਰੂਰ ਪੀਓ। ਇਸ ਤਰ੍ਹਾਂ ਖਾਓਗੇ ਤਾਂ ਭਾਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ। 


Related News