Health Tips: ਕਿਹੜੇ ਸਮੇਂ ਖਾਣਾ ਚਾਹੀਦੈ ਸਵੇਰ, ਦੁਪਹਿਰ ਤੇ ਰਾਤ ਦਾ ''ਭੋਜਨ'', ਜਾਣਨ ਲਈ ਪੜ੍ਹੋ ਇਹ ਖ਼ਬਰ

Wednesday, Jul 03, 2024 - 05:53 PM (IST)

Health Tips: ਕਿਹੜੇ ਸਮੇਂ ਖਾਣਾ ਚਾਹੀਦੈ ਸਵੇਰ, ਦੁਪਹਿਰ ਤੇ ਰਾਤ ਦਾ ''ਭੋਜਨ'', ਜਾਣਨ ਲਈ ਪੜ੍ਹੋ ਇਹ ਖ਼ਬਰ

ਜਲੰਧਰ (ਬਿਊਰੋ) : ਨੀਂਦ ਅਤੇ ਸਮੇਂ ਨੂੰ ਨਜ਼ਰਅੰਦਾਜ਼ ਕਰ ਕੇ ਭੋਜਨ ਖਾਣ ਨਾਲ ਭਾਰ ਵਧਦਾ ਹੈ। ਦੇਰ ਨਾਲ ਸੌਣ ਵਾਲੇ ਵੀ ਸਮੇਂ 'ਤੇ ਸੌਣ ਵਾਲਿਆਂ ਜਿੰਨੀ ਕੈਲੋਰੀ ਲੈਂਦੇ ਹਨ। ਪਰ ਖਾਣ ਦੇ ਸਮੇਂ ਨਾਲ ਬਹੁਤ ਕੁੱਝ ਬਦਲ ਜਾਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਭੋਜਨ ਸਹੀ ਸਮੇਂ 'ਤੇ ਕਰਨ ਦਾ ਤਰੀਕਾ ਹੈ ਕਿ ਜੀਵਨ ਸ਼ੈਲੀ ਮੁਤਾਬਕ ਖਾਣ ਪੀਣ ਦਾ ਸਮਾਂ ਤਹਿ ਕੀਤਾ ਜਾਵੇ। ਇਸ ਨਾਲ ਖਾਣ-ਪੀਣ ਦੀਆਂ ਆਦਤਾਂ 'ਤੇ ਵੀ ਨਿਗਰਾਨੀ ਰੱਖੀ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਦਿਨ ਵਿਚ ਕੀ ਕੁੱਝ ਖਾਣਾ ਹੈ ਇਸ 'ਤੇ ਧਿਆਨ ਦਿੱਤਾ ਜਾਵੇ। ਕੁੱਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਹੀ ਸਮੇਂ 'ਤੇ ਸਹੀ ਭੋਜਨ ਖਾਣਾ ਪਸੰਦ ਨਹੀਂ ਹੁੰਦਾ। ਇਕ ਰਿਸਰਚ ਮੁਤਾਬਕ ਫਿਟ, ਸਿਹਤਮੰਦ ਅਤੇ ਸਲਿਮ ਬਣਨ ਦਾ ਰਾਜ ਖਾਣ-ਪੀਣ ਦੇ ਸਮੇਂ ਵਿਚ ਛੁਪਿਆ ਹੋਇਆ ਹੈ। ਜੇ ਭਾਰ ਨੂੰ ਘੱਟ ਕਰਨਾ ਹੈ ਤਾਂ ਸਵੇਰ, ਦੁਪਹਿਰ ਅਤੇ ਸ਼ਾਮ ਦਾ ਭੋਜਨ ਸਮੇਂ ਸਿਰ ਕਰਨਾ ਚਾਹੀਦਾ ਹੈ।

PunjabKesari

3 ਵਜੇ ਤੋਂ ਬਾਅਦ ਕਦੇ ਨਾ ਕਰੋ ਦੁਪਹਿਰ ਦਾ ਭੋਜਨ
ਦੁਪਹਿਰ ਦਾ ਭੋਜਨ 3 ਵਜੇ ਤੋਂ ਬਾਅਦ ਨਹੀਂ ਕਰਨਾ ਚਾਹੀਦਾ। ਸੌਣ ਤੋਂ ਇਕ ਘੰਟਾ ਪਹਿਲਾਂ ਵੀ ਭੋਜਨ ਨਹੀਂ ਖਾਣਾ ਚਾਹੀਦਾ ਇਸ ਤੋਂ 2 ਜਾਂ 3 ਘੰਟੇ ਪਹਿਲਾਂ ਭੋਜਨ ਖਾ ਲੈਣਾ ਚਾਹੀਦਾ ਹੈ। ਇਸ ਨਾਲ ਸਾਡੇ ਸ਼ਰੀਰ ਨੂੰ ਬਹੁਤ ਫ਼ਰਕ ਪੈਂਦਾ ਹੈ। ਭੋਜਨ ਦੇ ਸਮੇਂ ਸਿਰ ਨਾ ਕਰਨ ਦਾ ਪ੍ਰਭਾਵ ਸਾਡੇ ਸਰੀਰ ਦੇ ਭਾਰ 'ਤੇ ਪੈਂਦਾ ਹੈ। ਇਸ ਨਾਲ ਸਰੀਰ ਦਾ ਭਾਰ ਬਹੁਤ ਵਧ ਜਾਂਦਾ ਹੈ। ਇਸ ਨਾਲ ਹੋਰ ਬਹੁਤ ਸਾਰੀਆਂ ਬੀਮਾਰੀਆਂ ਵੀ ਲੱਗ ਸਕਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਸਮੇਂ ਤਹਿਤ ਭੋਜਨ ਖਾਣਾ ਚਾਹੀਦਾ ਹੈ।

ਸਵੇਰ ਦਾ ਭੋਜਨ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰ ਦਾ ਖਾਣਾ ਨਹੀਂ ਖਾਂਦੇ। ਕਈ ਲੋਕ ਸਵੇਰੇ ਭੁੱਖੇ ਢਿੱਡ ਵੀ ਕੰਮ ਜਾਂ ਕਾਲਜ ਚਲੇ ਜਾਂਦੇ ਹਨ, ਜੋ ਸਹੀ ਨਹੀਂ ਹੈ। ਇਸੇ ਲਈ ਉੱਠਣ ਤੋਂ ਬਾਅਦ ਅੰਧੇ ਘੰਟੇ ਦੇ ਅੰਦਰ-ਅੰਦਰ ਸਵੇਰ ਦਾ ਭੋਜਨ ਕਰਨਾ ਚਾਹੀਦਾ ਹੈ। ਸਵੇਰੇ 7 ਵਜੇ ਭੋਜਨ ਖਾਣਾ ਬਿਲਕੁੱਲ ਸਹੀ ਸਮਾਂ ਹੁੰਦਾ ਹੈ।

PunjabKesari

ਦੁਪਹਿਰ ਦਾ ਭੋਜਨ
ਕਈ ਲੋਕ ਅਜਿਹੇ ਹਨ, ਜੋ ਦੁਪਹਿਰ ਦੇ ਸਮੇਂ ਬਾਹਰ ਦਾ ਭੋਜਨ ਖਾਣਾ ਪੰਸਦ ਕਰਦੇ ਹਨ, ਜੋ ਸਹੀ ਨਹੀਂ ਹੈ। ਦੁਪਹਿਰ 12.45 'ਤੇ ਭੋਜਨ ਕਰਨਾ ਸਭ ਤੋਂ ਵਧੀਆ ਸਮਾਂ ਮੰਨਿਆ ਗਿਆ ਹੈ। ਸਵੇਰ ਅਤੇ ਦੁਪਹਿਰ ਦੇ ਭੋਜਨ ਵਿਚ ਘੱਟੋ ਘੱਟ 4 ਘੰਟਿਆਂ ਦਾ ਫ਼ਰਕ ਹੋਣਾ ਚਾਹੀਦਾ ਹੈ।

ਰਾਤ ਦਾ ਭੋਜਨ
ਰਾਤ ਦਾ ਭੋਜਨ ਕਦੇ ਵੀ ਦੇਰ ਰਾਤ ਨੂੰ ਨਾ ਕਰੋ। ਇਸ ਨਾਲ ਕਈ ਬੀਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਕਿਉਂਕਿ ਸ਼ਾਮ 7 ਵਜੇ ਤੋਂ ਪਹਿਲਾਂ-ਪਹਿਲਾਂ ਰਾਤ ਦਾ ਭੋਜਨ ਖਾਣ ਦਾ ਸਹੀ ਸਮਾਂ ਹੁੰਦਾ ਹੈ। ਰਾਤ ਦੇ ਭੋਜਨ ਅਤੇ ਸੌਣ ਵਿਚ ਘੱਟੋ-ਘੱਟ ਤਿੰਨ ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ।

PunjabKesari


author

rajwinder kaur

Content Editor

Related News