ਗਾਇਕ ਕਰਨ ਔਜਲਾ ਤੇ ਵਿੱਕੀ ਕੌਸ਼ਲ ਦੀ ਜੋੜੀ ਨੇ ਯੂਟਿਊਬ ''ਤੇ ਲਿਆਂਦੀ ਹਨੇਰੀ, ਹਰ ਪਾਸੇ ਛਿੜੀ ਚਰਚਾ

07/04/2024 11:12:48 AM

ਜਲੰਧਰ (ਬਿਊਰੋ) : ਬਾਲੀਵੁੱਡ ਦੇ ਖ਼ੂਬਸੂਰਤ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੀ ਫ਼ਿਲਮ 'ਬੈਡ ਨਿਊਜ਼' 19 ਜੁਲਾਈ 2024 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਪਹਿਲਾਂ ਗੀਤ 'ਤੌਬਾ ਤੌਬਾ' ਪ੍ਰਸਿੱਧ ਗਾਇਕ ਕਰਨ ਔਜਲਾ ਦੀ ਆਵਾਜ਼ 'ਚ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਫੈਨਜ਼ ਵਲੋਂ ਰੱਜਵਾਂ ਪਿਆਰ ਮਿਲ ਰਿਹਾ ਹੈ।
ਆਨੰਦ ਤਿਵਾਰੀ ਦੁਆਰਾ ਨਿਰਦੇਸ਼ਤ ਫ਼ਿਲਮ 'ਬੈਡ ਨਿਊਜ਼' ਦੇ ਇਸ ਗੀਤ ਨੂੰ ਕਰਨ ਔਜਲਾ ਨੇ ਗਾਇਆ ਹੈ। ਇਸ ਗੀਤ ਲਈ ਵਿੱਕੀ ਅਤੇ ਕਰਨ ਦੇ ਸਹਿਯੋਗ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਯੂਟਿਊਬ 'ਤੇ ਕਾਫੀ ਮਸ਼ਹੂਰ ਹੋ ਗਿਆ ਹੈ। ਫੈਨਜ਼ ਇਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ। ਇਹ ਗੀਤ ਯੂਟਿਊਬ 'ਤੇ ਦੂਜੇ ਨੰਬਰ ਉਤੇ ਟ੍ਰੈਂਡ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਜਦੋਂ ਮੂਸੇਵਾਲਾ ਨੇ ਸਟੇਜ 'ਤੇ ਜਾ ਕੇ ਸਰਤਾਜ ਨੂੰ ਟੇਕਿਆ ਸੀ ਮੱਥਾ, ਸਤਿੰਦਰ ਨੂੰ ਗਾਉਣ ਤੋਂ ਕਰ 'ਤਾ ਸੀ ਇਨਕਾਰ

ਦੱਸ ਦੇਈਏ ਕਿ ਵਿੱਕੀ ਕੌਸ਼ਲ ਨੂੰ ਅਕਸਰ ਪੰਜਾਬੀ ਗੀਤਾਂ ਦਾ ਆਨੰਦ ਮਾਣਦੇ ਦੇਖਿਆ ਜਾਂਦਾ ਹੈ। ਹੁਣ ਅਦਾਕਾਰ ਨੇ ਆਉਣ ਵਾਲੀ ਫ਼ਿਲਮ ਦੇ ਨਵੇਂ ਟ੍ਰੈਕ 'ਤੌਬਾ ਤੌਬਾ' 'ਚ ਆਪਣੇ ਡਾਂਸ ਮੂਵ ਨਾਲ ਪ੍ਰਸ਼ੰਸਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ। ਪ੍ਰਸ਼ੰਸਕ ਗੀਤ 'ਚ ਅਦਾਕਾਰ ਦੇ ਸਟ੍ਰੈਪਸ ਨੂੰ ਦੇਖ ਕੇ ਕਾਫੀ ਖੁਸ਼ ਹਨ ਅਤੇ ਪਿਆਰੇ ਪਿਆਰੇ ਕਮੈਂਟ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

PunjabKesari

ਇੱਕ ਪ੍ਰਸ਼ੰਸਕ ਨੇ ਲਿਖਿਆ, 'ਵਿੱਕੀ ਕੌਸ਼ਲ ਨਾ ਸਿਰਫ਼ ਪਰਫਾਰਮ ਕਰ ਰਿਹਾ ਹੈ ਬਲਕਿ ਅਸਲ 'ਚ ਮਜ਼ਾ ਲੈ ਰਿਹਾ ਹੈ...ਪੰਜਾਬੀ ਆ ਗਏ ਓਏ...ਕਰਨ ਔਜਲਾ ਗੀਤਾਂ ਦੀ ਮਸ਼ੀਨ।' ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਇਹ ਗੀਤ ਤ੍ਰਿਪਤੀ ਦੇ ਹੁਸਨ ਬਾਰੇ ਹੈ ਪਰ ਵਿੱਕੀ ਨੇ ਪੂਰੀ ਤਰ੍ਹਾਂ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰ ਲਿਆ। ਇਹ ਉਸ ਦੇ ਹੁਸਨ ਦੇ ਤੌਬਾ ਤੌਬਾ ਹੋਣ ਬਾਰੇ ਹੈ। ਇਸ ਤੋਂ ਬਾਅਦ ਕੈਟਰੀਨਾ ਉਸ ਲਈ ਹੋਰ ਵੀ ਪਾਗਲ ਹੋ ਜਾਵੇਗੀ।' ਇੱਕ ਹੋਰ ਨੇ ਲਿਖਿਆ, 'ਮਾਈ ਗੌਡ, ਵਿੱਕੀ ਦੇ ਹਾਵ-ਭਾਵ, ਡਾਂਸ, ਖੂਬਸੂਰਤੀ...ਹਰ ਚੀਜ਼ ਨੇ ਪ੍ਰਸ਼ੰਸਕਾਂ ਨੂੰ ਹਿਲਾ ਦਿੱਤਾ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News