''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦੇ ਇਸ ਸਟਾਈਲਿਸ਼ ਲੁੱਕ ਨੇ ਖਿੱਚਿਆ ਲੋਕਾਂ ਦਾ ਧਿਆਨ

Wednesday, Jul 03, 2024 - 05:40 PM (IST)

ਜਲੰਧਰ (ਬਿਊਰੋ) — ਨਿੱਕੀਆਂ-ਨਿੱਕੀਆਂ ਸਟੇਜ ਤੋਂ ਵੱਡੇ-ਵੱਡੇ ਅਖਾੜਿਆਂ ਤੱਕ ਪਹੁੰਚੇ ਗਾਇਕ ਗੁਰਨਾਮ ਭੁੱਲਰ ਨੇ ਖੂਬ ਸੰਘਰਸ਼ ਕੀਤਾ, ਜਿਸ ਦੇ ਸਦਕਾ ਅੱਜ ਉਹ ਪੰਜਾਬੀ ਸੰਗੀਤ ਜਗਤ 'ਚ ਬੁਲੰਦੀਆਂ 'ਤੇ ਹਨ। ਉਨ੍ਹਾਂ ਦਾ ਜਨਮ 8 ਫਰਵਰੀ 1995 ਨੂੰ ਪਿੰਡ ਤਮਾਲ ਵਾਲਾ, ਜ਼ਿਲਾ ਫਾਜ਼ਿਲਕਾ 'ਚ ਹੋਇਆ।

PunjabKesari

ਗੁਰਨਾਮ ਭੁੱਲਰ ਨੇ ਸਿਰਫ ਗਾਇਕੀ 'ਚ ਹੀ ਨਹੀਂ ਸਗੋਂ ਅਦਾਕਾਰੀ ਦੇ ਖੇਤਰ 'ਚ ਵੀ ਚੰਗਾ ਨਾਂ ਕਮਾਇਆ ਹੈ। ਗਾਇਕੀ ਤੇ ਅਦਾਕਾਰੀ ਤੋਂ ਬਾਅਦ ਗੁਰਨਾਮ ਭੁੱਲਰ ਪ੍ਰੋਡਕਸ਼ਨ ਖੇਤਰ 'ਚ 'ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ' ਫਿਲਮ ਨਾਲ ਕਿਮਸਤ ਅਜਮਾ ਰਹੇ ਹਨ।

PunjabKesari

ਹਾਲ ਹੀ 'ਚ ਗੁਰਨਾਮ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਸਟਾਈਲਿਸ਼ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਗੁਰਨਾਮ ਭੁੱਲਰ ਦਾ ਇਹ ਲੁੱਕ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫੋਟੋਸ਼ੂਟ 'ਚ ਡਾਇਮੰਡ ਸਟਾਰ ਬਲੈਕ ਰੰਗ ਦੇ ਪੈਂਟ ਕੋਟ 'ਚ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਭੁੱਲਰ ਦੀਆਂ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਦੱਸਣਯੋਗ ਹੈ ਕਿ ਗੁਰਨਾਮ ਭੁੱਲਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ, ਜਿਸ ਕਰਕੇ ਉਨ੍ਹਾਂ ਨੇ ਛੋਟੀ ਉਮਰੇ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਗੁਰਨਾਮ ਬਚਪਨ ਤੋਂ ਹੀ ਕਾਲਜ ਤੇ ਸਕੂਲ ਦੇ ਸੰਗੀਤਕ ਮੁਕਾਬਲਿਆਂ 'ਚ ਹਿੱਸਾ ਲੈਂਦੇ ਰਹੇ। ਉਨ੍ਹਾਂ ਨੇ ਸਭ ਤੋਂ ਪਹਿਲਾਂ ਰਿਐਲਿਟੀ ਸ਼ੋਅ 'ਨਿੱਕੀ ਆਵਾਜ਼ ਪੰਜਾਬ ਦੀ' 'ਚ ਹਿੱਸਾ ਲਿਆ ਸੀ।

PunjabKesari

ਇਸ ਤੋਂ ਬਾਅਦ ਗੁਰਨਾਮ ਭੁੱਲਰ ਨੇ 'ਵਾਇਸ ਆਫ ਪੰਜਾਬ' ਮੁਕਾਬਲੇ 'ਚ ਹਿੱਸਾ ਲਿਆ ਤੇ ਫਿਰ 'ਸਾ ਰੇ ਗਾ ਮਾ ਪਾ' ਸ਼ੋਅ 'ਚ ਦਿਸੇ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਵਾਰ ਫਿਰ 'ਆਵਾਜ਼ ਪੰਜਾਬ ਦੀ' ਦੇ ਸੀਜ਼ਨ 5 'ਚ ਹਿੱਸਾ ਲਿਆ ਤੇ ਇਹ ਮੁਕਾਬਲਾ ਆਪਣੇ ਨਾਂ ਕੀਤਾ। ਗੁਰਨਾਮ ਭੁੱਲਰ ਨੇ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਿਊਜ਼ਿਕ ਐੱਮ. ਏ. ਕੀਤੀ ਹੈ।

PunjabKesari

ਗੁਰਨਾਮ ਭੁੱਲਰ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਸਾਲ 2014 'ਚ ਪਹਿਲਾ ਗੀਤ ਗਾਇਆ ਸੀ, ਜਿਸ ਦਾ ਨਾਂ 'ਹੀਰ ਜਿਹੀਆਂ ਕੁੜੀਆਂ' ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਗੀਤ 'ਜ਼ੋਰ' ਤੇ 'ਸਾਹਾਂ ਤੋਂ ਪਿਆਰਿਆਂ' ਆਇਆ ਪਰ ਉਨ੍ਹਾਂ ਨੂੰ ਪਛਾਣ ਸਾਲ 2016 'ਚ ਆਏ ਗੀਤ 'ਰੱਖ ਲਈ ਪਿਆਰ ਨਾਲ' ਮਿਲੀ।

PunjabKesari

PunjabKesari


sunita

Content Editor

Related News