ਬੋਰਨੀਓ ਅਤੇ ਮਲੇਸ਼ੀਆ ਦੇ ਸਭ ਤੋਂ ਉੱਚੇ ਪਹਾੜ ਨੂੰ ਫਤਿਹ ਕਰਨ ਉਤਰੇਗੀ ਲਕਸ਼ਮੀ ਝਾਅ
Wednesday, Jul 03, 2024 - 07:38 PM (IST)
ਨਵੀਂ ਦਿੱਲੀ, (ਭਾਸ਼ਾ) ਅਫਰੀਕਾ ਦੇ ਸਭ ਤੋਂ ਉੱਚੇ ਪਹਾੜ ਮਾਊਂਟ ਕਿਲੀਮੰਜਾਰੋ ਨੂੰ ਫਤਹਿ ਕਰਨ ਤੋਂ ਬਾਅਦ ਪਰਬਤਾਰੋਹੀ ਲਕਸ਼ਮੀ ਝਾਅ ਨੇ ਬੋਰਨੀਓ ਅਤੇ ਮਲੇਸ਼ੀਆ ਦੇ ਸਭ ਤੋਂ ਉੱਚੇ ਪਹਾੜ ਮਾਊਂਟ ਕਿਨਾਬਾਲੂ ਨੂੰ ਫਤਹਿ ਕਰਨ ਦਾ ਟੀਚਾ ਬਣਾਇਆ ਹੈ। ਇੱਥੇ ਜਾਰੀ ਬਿਆਨ ਅਨੁਸਾਰ ਬਿਹਾਰ ਦੀ ਲਕਸ਼ਮੀ, ਜਿਸ ਨੇ ਪਿਛਲੇ ਸਾਲ ਸਭ ਤੋਂ ਘੱਟ ਸਮੇਂ ਵਿੱਚ ਮਾਊਂਟ ਕਿਲੀਮੰਜਾਰੋ 'ਤੇ ਚੜ੍ਹਾਈ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਸੀ, 4 ਜੁਲਾਈ ਨੂੰ ਕਿਨਾਬਾਲੂ ਪਰਬਤ ਨੂੰ ਫਤਹਿ ਕਰਨ ਲਈ ਮਲੇਸ਼ੀਆ ਲਈ ਰਵਾਨਾ ਹੋਵੇਗੀ। ਮਾਊਂਟ ਕਿਨਾਬਾਲੂ ਦੀ ਸਮੁੰਦਰ ਤਲ ਤੋਂ 4,095 ਮੀਟਰ (13,435 ਫੁੱਟ) ਦੀ ਉਚਾਈ ਹੈ ਅਤੇ ਇਹ ਦੱਖਣ-ਪੂਰਬੀ ਏਸ਼ੀਆ ਵਿੱਚ 28ਵੀਂ ਸਭ ਤੋਂ ਉੱਚੀ ਚੋਟੀ ਹੈ। 27 ਸਾਲਾ ਲਕਸ਼ਮੀ 2023 ਵਿੱਚ ਤੁਰਕੀ ਦੀ ਸਭ ਤੋਂ ਉੱਚੀ ਚੋਟੀ ਅਰਾਰਤ 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਵੀ ਬਣੀ।