ਭਰਾ ਦੇ ਇਲਾਜ ਲਈ ਲੈ ਕੇ ਆਇਆ ਪੈਸੇ, ਲੁਟੇਰਿਆਂ ਨੇ ਖੋਹ ਲਏ, ਮਾਮਲਾ ਦਰਜ

Thursday, Jul 04, 2024 - 12:23 PM (IST)

ਭਰਾ ਦੇ ਇਲਾਜ ਲਈ ਲੈ ਕੇ ਆਇਆ ਪੈਸੇ, ਲੁਟੇਰਿਆਂ ਨੇ ਖੋਹ ਲਏ, ਮਾਮਲਾ ਦਰਜ

ਲੁਧਿਆਣਾ (ਜਗਰੂਪ) : ਆਪਣੇ ਭਰਾ ਦੇ ਇਲਾਜ ਲਈ ਫੈਕਰਟੀ ਤੋਂ 35 ਹਜ਼ਾਰ ਰੁਪਏ ਲੈ ਕੇ ਆਏ ਅਕਾਊਂਟੈਂਟ ਤੋਂ ਰਸਤੇ 'ਚ ਲੁਟੇਰਿਆਂ ਨੇ ਪੈਸੇ ਖੋਹ ਲਏ। ਇਸ 'ਤੇ ਥਾਣਾ ਸਾਹਨੇਵਾਲ ਪੁਲਸ ਨੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕੀਤੀ ਹੈ।  ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਗਿਆਨ ਚੰਦ ਨਗਰ ਲੁਹਾਰਾ ਨੇ ਦੱਸਿਆ ਕਿ ਉਹ ਵੈੱਲ ਪਾਵਰ ਕੰਪਨੀ 'ਚ ਅਕਾਊਂਟੈਂਟ ਦਾ ਕੰਮ ਕਰਦਾ ਹੈ। ਪਿਛਲੇ ਦਿਨਾਂ ਤੋਂ ਮੇਰੇ ਭਰਾ ਦਾ ਹਸਪਤਾਲ 'ਚ ਇਲਾਜ ਚਲ ਰਿਹਾ ਹੈ।

ਉਸ ਦੇ ਇਲਾਜ ਲਈ ਕੰਪਨੀ ਤੋਂ 35 ਹਜ਼ਾਰ ਰੁਪਏ ਲੈ ਕੇ ਆ ਰਿਹਾ ਸੀ। ਜਦੋਂ ਮੈਂ ਕੱਚੀ ਲੋਹਾਰਾ ਰੋਡ 'ਤੇ ਨਿਰਮਲ ਸਿੰਘ ਦੇ ਦਫ਼ਤਰ ਕੋਲ ਪਹੁੰਚਿਆ ਤਾਂ ਪਿਛੋਂ ਇਕ ਜੂਪੀਟਰ ਸਵਾਰ ਦੋ ਨੌਜਵਾਨਾਂ ਨੇ ਆ ਕੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਮੈਨੂੰ ਥੱਲੇ ਸੁੱਟ ਕੇ ਮੇਰੀ ਜੇਬ 'ਚੋਂ 35 ਹਜ਼ਾਰ ਰੁਪਏ ਕੱਢੇ ਅਤੇ ਫ਼ਰਾਰ ਹੋ ਗਏ। ਮਨਦੀਪ ਨੇ ਦੱਸਿਆ ਕਿ ਮੈਂ ਬੰਦਿਆਂ ਨੂੰ ਤਾਂ ਨਹੀਂ ਜਾਣਦਾ ਪਰ ਉਨ੍ਹਾਂ ਦੀ ਸਕੂਟਰੀ ਦਾ ਨੰਬਰ ਮੈਂ ਜਰੂਰ ਪੜ੍ਹ ਲਿਆ। ਮਨਦੀਪ ਦੀ ਸ਼ਿਕਾਇਤ 'ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜੂਪੀਟਰ ਸਵਾਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News