ਮਹਾਰਾਸ਼ਟਰ ਸਮੇਤ 4 ਸੂਬਿਆਂ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਾ ਗਿਰੋਹ ਬੇਨਕਾਬ

07/03/2024 9:50:36 PM

ਠਾਣੇ, (ਭਾਸ਼ਾ)- ਪੁਲਸ ਨੇ ਮਹਾਰਾਸ਼ਟਰ ਸਮੇਤ 4 ਸੂਬਿਆਂ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਨ ਦਾ ਬੁੱਧਵਾਰ ਦਾਅਵਾ ਕੀਤਾ। ਇਸ ਸਬੰਧੀ 15 ਵਿਅਕਤੀਆਂ ਨੂੰ 327 ਕਰੋੜ ਰੁਪਏ ਦੀ ਮੈਫੇਡ੍ਰੋਨ ਤੇ ਕੱਚੇ ਮਾਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਸ ਕਮਿਸ਼ਨਰ ਮਧੂਕਰ ਪਾਂਡੇ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤੇਲੰਗਾਨਾ ਤੇ ਗੁਜਰਾਤ ’ਚ ਇਕ ਵੱਡਾ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਕਈ ਥਾਵਾਂ ’ਤੇ ਛਾਪੇ ਮਾਰ ਕੇ ਡਰੱਗ ਬਣਾਉਣ ਵਾਲੀਆਂ ਇਕਾਈਆਂ ਦਾ ਪਤਾ ਲਾਇਆ ਗਿਆ।

ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਇਕ ਥਾਂ ਤੋਂ 327 ਕਰੋੜ ਰੁਪਏ ਦੀ ਮੈਫੇਡ੍ਰੋਨ ਤੇ ਕੱਚਾ ਮਾਲ ਜ਼ਬਤ ਕੀਤਾ ਗਿਆ। ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ’ਚ ਇਕ ਮੁਲਜ਼ਮ ਤੋਂ 4 ਹਥਿਆਰ ਤੇ ਕਈ ਕਾਰਤੂਸ ਬਰਾਮਦ ਕੀਤੇ ਗਏ। ਪੁਲਸ ਅਨੁਸਾਰ ਉੱਤਰ ਪ੍ਰਦੇਸ਼ ਤੋਂ 8, ਮਹਾਰਾਸ਼ਟਰ ਤੇ ਤੇਲੰਗਾਨਾ ਤੋਂ 3-3 ਅਤੇ ਗੁਜਰਾਤ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


Rakesh

Content Editor

Related News