ਵਧੇਰੇ ਚਿਕਨ ਦੀ ਵਰਤੋਂ ਨਾਲ ਕਿਡਨੀ ''ਤੇ ਪੈ ਸਕਦਾ ਮਾੜਾ ਪ੍ਰਭਾਵ, ਭੁੱਲ ਕੇ ਨਾ ਕਰਨਾ ਇਹ ਗਲ਼ਤੀਆਂ
Thursday, Jan 19, 2023 - 12:03 PM (IST)

ਜਲੰਧਰ (ਬਿਊਰੋ) : ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਇਸ ਦੀ ਮਦਦ ਨਾਲ ਅਸੀਂ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਸਕਦੇ ਹਾਂ ਪਰ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਦਾ ਜਿਗਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਇਸ ਆਰਟੀਕਲ 'ਚ ਅਸੀਂ ਤੁਹਾਨੂੰ ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਕਾਰਨ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਉਹ ਆਦਤਾਂ, ਜੋ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ?
ਦਰਦ ਨਿਵਾਰਕ ਦਵਾਈਆਂ ਦੀ ਜ਼ਿਆਦਾ ਵਰਤੋਂ
ਜੇਕਰ ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ ਜ਼ਿਆਦਾ ਦਰਦ ਨਿਵਾਰਕ ਦਵਾਈਆਂ ਲੈਂਦੇ ਹੋ, ਤਾਂ ਇਹ ਤੁਹਾਡੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦਰਦ ਨਿਵਾਰਕ ਦਵਾਈਆਂ ਲੈਣ ਤੋਂ ਪਰਹੇਜ਼ ਕਰੋ, ਖ਼ਾਸ ਕਰਕੇ ਜੇਕਰ ਤੁਹਾਨੂੰ ਪਹਿਲਾਂ ਹੀ ਗੁਰਦੇ ਦੀ ਬੀਮਾਰੀ ਹੈ।
ਲੂਣ ਦਾ ਜ਼ਿਆਦਾ ਸੇਵਨ
ਲੂਣ ਵਾਲੀ ਖੁਰਾਕ 'ਚ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ ਅਤੇ ਬਦਲੇ 'ਚ ਤੁਹਾਡੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਆਪਣੇ ਭੋਜਨ ਨੂੰ ਨਮਕ ਦੀ ਬਜਾਏ ਜੜੀ-ਬੂਟੀਆਂ ਅਤੇ ਮਸਾਲਿਆਂ ਨਾਲ ਸੁਆਦਲਾ ਬਣਾਓ।
ਤਲੇ ਭੋਜਨਾਂ ਦਾ ਸੇਵਨ ਕਰਨਾ
ਪ੍ਰੋਸੈਸਡ/ਤਲੇ ਭੋਜਨਾਂ 'ਚ ਸੋਡੀਅਮ ਅਤੇ ਫਾਸਫੋਰਸ (Sodium and Phosphorus) ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਤੁਹਾਡੇ ਗੁਰਦਿਆਂ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਸ ਤੋਂ ਇਲਾਵਾ ਫਾਸਫੋਰਸ ਦਾ ਜ਼ਿਆਦਾ ਸੇਵਨ ਤੁਹਾਡੇ ਗੁਰਦਿਆਂ ਦੇ ਨਾਲ-ਨਾਲ ਹੱਡੀਆਂ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ।
ਲੋੜੀਂਦਾ ਪਾਣੀ ਨਾ ਪੀਣਾ
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸਰੀਰ ਦੀ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਖ਼ਾਸ ਤੌਰ 'ਤੇ ਜੇਕਰ ਤੁਸੀਂ ਜ਼ਿਆਦਾ ਪਾਣੀ ਨਹੀਂ ਪੀਂਦੇ ਹੋ ਤਾਂ ਤੁਹਾਨੂੰ ਕਿਡਨੀ ਸਟੋਨ ਹੋ ਸਕਦਾ ਹੈ। ਇਸ ਲਈ ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰੋ।
ਪੂਰੀ ਨੀਂਦ ਨਾ ਲੈਣਾ
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਚੰਗੀ ਅਤੇ ਡੂੰਘੀ ਨੀਂਦ ਜ਼ਰੂਰੀ ਹੈ। ਇਸ ਲਈ ਸੌਣ ਦੇ ਪੈਟਰਨ 'ਚ ਸੁਧਾਰ ਕਰੋ। 24 ਘੰਟਿਆਂ 'ਚ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਲਓ।
ਵਧੇਰੇ ਮੀਟ ਦਾ ਸੇਵਨ
ਜਾਨਵਰਾਂ ਦੇ ਪ੍ਰੋਟੀਨ ਦੀ ਬਹੁਤ ਜ਼ਿਆਦਾ ਖਪਤ ਖੂਨ 'ਚ ਉੱਚ ਮਾਤਰਾ 'ਚ ਐਸਿਡ ਪੈਦਾ ਕਰਦੀ ਹੈ, ਜੋ ਕਿ ਗੁਰਦਿਆਂ ਲਈ ਨੁਕਸਾਨਦੇਹ ਹੋ ਸਕਦੀ ਹੈ ਅਤੇ ਐਸਿਡੋਸਿਸ ਦਾ ਕਾਰਨ ਬਣ ਸਕਦੀ ਹੈ। ਇਸ ਲਈ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਜ਼ਿਆਦਾ ਮੀਟ ਦਾ ਸੇਵਨ ਕਰਨ ਤੋਂ ਬਚੋ।
ਜ਼ਿਆਦਾ ਸ਼ੂਗਰ ਵਾਲੇ ਫੂਡ
ਸ਼ੂਗਰ ਮੋਟਾਪੇ ਦਾ ਕਾਰਨ ਬਣ ਸਕਦੀ ਹੈ। ਬਹੁਤ ਜ਼ਿਆਦਾ ਖੰਡ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਹੋ ਸਕਦੀ ਹੈ। ਇਸ ਕਾਰਨ ਤੁਹਾਡੀ ਕਿਡਨੀ ਖ਼ਰਾਬ ਹੋ ਸਕਦੀ ਹੈ।
ਸਿਗਰਟਨੋਸ਼ੀ
ਸਿਗਰਟਨੋਸ਼ੀ ਦਾ ਸੇਵਨ ਨਾ ਸਿਰਫ਼ ਫੇਫੜਿਆਂ ਅਤੇ ਦਿਲ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਇਹ ਤੁਹਾਡੇ ਗੁਰਦਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਜ਼ਿਆਦਾ ਮਾਤਰਾ 'ਚ ਸਿਗਰਟ ਪੀਣ ਨਾਲ ਪਿਸ਼ਾਬ 'ਚ ਪ੍ਰੋਟੀਨ ਬਣ ਸਕਦਾ ਹੈ, ਜੋ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਸ਼ਰਾਬ ਦਾ ਸੇਵਨ
ਜੇਕਰ ਤੁਸੀਂ ਰੋਜ਼ਾਨਾ ਸ਼ਰਾਬ (Alcohol) ਦਾ ਸੇਵਨ ਕਰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ। ਇਸ ਕਾਰਨ ਤੁਹਾਡੀ ਕਿਡਨੀ ਖ਼ਰਾਬ ਹੋ ਸਕਦੀ ਹੈ।
ਲੰਬੇ ਸਮੇਂ ਤਕ ਬੈਠੇ ਰਹਿਣਾ
ਜ਼ਿਆਦਾ ਦੇਰ ਤਕ ਬੈਠਣਾ ਤੁਹਾਡੀ ਕਿਡਨੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ, ਖੋਜਕਰਤਾਵਾਂ ਨੂੰ ਅਜੇ ਤਕ ਇਹ ਨਹੀਂ ਪਤਾ ਕਿ ਕਿਉਂ ਜਾਂ ਕਿਵੇਂ ਬੈਠਣ ਦਾ ਸਮਾਂ ਜਾਂ ਸਰੀਰਕ ਗਤੀਵਿਧੀ ਸਿੱਧੇ ਤੌਰ 'ਤੇ ਗੁਰਦੇ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।