ਸਰਦੀਆਂ ’ਚ ਤੇਲ ਤੇ ਮਸਾਲੇਦਾਰ ਭੋਜਨ ਦਾ ਸੇਵਨ ਕਰੋ ਘੱਟ, ਸਰੀਰ ਨੂੰ ਮਿਲਣਗੇ ਇਹ 5 ਫ਼ਾਇਦੇ

Sunday, Dec 17, 2023 - 03:49 PM (IST)

ਸਰਦੀਆਂ ’ਚ ਤੇਲ ਤੇ ਮਸਾਲੇਦਾਰ ਭੋਜਨ ਦਾ ਸੇਵਨ ਕਰੋ ਘੱਟ, ਸਰੀਰ ਨੂੰ ਮਿਲਣਗੇ ਇਹ 5 ਫ਼ਾਇਦੇ

ਜਲੰਧਰ (ਬਿਊਰੋ)– ਸਰਦੀਆਂ ’ਚ ਜ਼ਿਆਦਾਤਰ ਲੋਕ ਜ਼ਿਆਦਾ ਮਿਰਚ-ਮਸਾਲਾ ਤੇ ਤੇਲ ਵਾਲਾ ਭੋਜਨ ਖਾਣਾ ਪਸੰਦ ਕਰਦੇ ਹਨ। ਸਰਦੀਆਂ ’ਚ ਗਰਮ ਪਰੌਂਠੇ ਤੇ ਤੇਲ ਵਾਲੇ ਭੋਜਨ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ ਪਰ ਇਸ ਤਰ੍ਹਾਂ ਦਾ ਖਾਣਾ ਸਿਹਤ ਲਈ ਹਾਨੀਕਾਰਕ ਹੈ। ਬਹੁਤ ਸਾਰੇ ਲੋਕਾਂ ਦੀ ਸਿਹਤ ਗਰਮ ਮੌਸਮ ਨਾਲੋਂ ਠੰਡੇ ਦਿਨਾਂ ’ਚ ਵਿਗੜ ਜਾਂਦੀ ਹੈ। ਇਸ ਦਾ ਕਾਰਨ ਮਾੜੀ ਖੁਰਾਕ ਹੋ ਸਕਦੀ ਹੈ। ਭੋਜਨ ’ਚ ਤੇਲ ਤੇ ਮਸਾਲਿਆਂ ਦਾ ਸੇਵਨ ਕਰਨ ਨਾਲ ਚਮੜੀ ਤੇ ਸਰੀਰ ’ਤੇ ਮਾੜਾ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਸਰਦੀਆਂ ’ਚ ਜ਼ਿਆਦਾ ਤੇਲ ਦੀ ਬਜਾਏ ਘੱਟ ਤੇਲ ਵਾਲੇ ਭੋਜਨ ਕਿਉਂ ਖਾਣੇ ਚਾਹੀਦੇ–

1. ਚੰਗੀ ਪਾਚਨ ਕਿਰਿਆ
ਸਰਦੀਆਂ ’ਚ ਚੰਗੀ ਪਾਚਨ ਕਿਰਿਆ ਲਈ ਤੇਲ ਦਾ ਸੇਵਨ ਘੱਟ ਕਰੋ। ਚੰਗੇ ਪਾਚਨ ਲਈ ਤੁਹਾਨੂੰ ਤੇਲ ਤੇ ਮਿਰਚ-ਮਸਾਲਿਆਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਇਸ ਨਾਲ ਪਾਚਨ ਪ੍ਰਣਾਲੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸਰਦੀਆਂ ’ਚ ਗਰਮ ਭੋਜਨ ਖਾਓ ਤੇ ਸਿਹਤਮੰਦ ਤੇਲ ਦੀ ਵਰਤੋਂ ਕਰੋ।

2. ਪਿੰਪਲ ਤੋਂ ਬਚਾਅ
ਸਰਦੀਆਂ ’ਚ ਤੇਲ ਵਾਲਾ ਭੋਜਨ ਘੱਟ ਖਾਣ ਨਾਲ ਪਿੰਪਲ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਜ਼ਿਆਦਾ ਤੇਲ ਵਾਲੇ ਭੋਜਨ ਖਾਣ ਨਾਲ ਪਿੰਪਲ ਵਧਦੇ ਹਨ ਤੇ ਚਮੜੀ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਜੇਕਰ ਤੁਸੀਂ ਬਹੁਤ ਜ਼ਿਆਦਾ ਤੇਲ ਤੇ ਮਸਾਲਿਆਂ ਵਾਲਾ ਭੋਜਨ ਖਾਂਦੇ ਹੋ ਤਾਂ ਭੋਜਨ ਦੀ ਗਰਮੀ ਦਾ ਚਮੜੀ ’ਤੇ ਮਾੜਾ ਅਸਰ ਪੈਂਦਾ ਹੈ ਤੇ ਧੱਫੜ ਤੇ ਖੁਜਲੀ ਪੈਦਾ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਹੈ ਅਦਾਕਾਰ ਰਣਵੀਰ ਸਿੰਘ ਦੀ ਫਿਟਨੈੱਸ ਦਾ ਰਾਜ਼? ਜਾਣੋ ਡਾਈਟ ਪਲਾਨ ਤੇ ਵਰਕਆਊਟ

3. ਭੋਜਨ ਦੀ ਲਾਲਸਾ
ਸਰਦੀਆਂ ’ਚ ਜ਼ਿਆਦਾ ਤੇਲ ਵਾਲਾ ਭੋਜਨ ਖਾਣ ਨਾਲ ਭੋਜਨ ਦੀ ਲਾਲਸਾ ਘੱਟ ਜਾਂਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਤਲਿਆ ਜਾਂ ਮਸਾਲੇਦਾਰ ਭੋਜਨ ਖਾਂਦੇ ਹੋ ਤਾਂ ਭੋਜਨ ਦੀ ਲਾਲਸਾ ਵੱਧ ਜਾਂਦੀ ਹੈ। ਜੋ ਲੋਕ ਜ਼ਿਆਦਾ ਮਿਰਚ-ਮਸਾਲੇ ਵਾਲਾ ਭੋਜਨ ਖਾਂਦੇ ਹਨ, ਉਨ੍ਹਾਂ ਨੂੰ ਵੀ ਮਿਠਾਈਆਂ ਦੀ ਜ਼ਿਆਦਾ ਲਾਲਸਾ ਹੁੰਦੀ ਹੈ। ਇਸ ਲਈ ਭੋਜਨ ਦੀ ਲਾਲਸਾ ਨੂੰ ਘੱਟ ਕਰਨ ਲਈ ਘੱਟ ਤੇਲ ਵਾਲਾ ਭੋਜਨ ਖਾਣਾ ਫ਼ਾਇਦੇਮੰਦ ਹੁੰਦਾ ਹੈ।

4. ਭਾਰ ਕੰਟਰੋਲ ਹੋਵੇਗਾ
ਸਰਦੀਆਂ ’ਚ ਤੇਲ ਵਾਲਾ ਭੋਜਨ ਖਾਣ ਨਾਲ ਭਾਰ ਨੂੰ ਕੰਟਰੋਲ ਕਰਨ ’ਚ ਮਦਦ ਮਿਲੇਗੀ। ਜ਼ਿਆਦਾ ਤੇਲ ਵਾਲਾ ਭੋਜਨ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਜ਼ਿਆਦਾ ਤੇਲ ਵਾਲਾ ਭੋਜਨ ਖਾਣ ਨਾਲ ਸ਼ੂਗਰ, ਥਾਇਰਾਇਡ ਤੇ ਮੋਟਾਪੇ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

5. ਕੋਲੈਸਟ੍ਰੋਲ ਰਹੇਗਾ ਕੰਟਰੋਲ
ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਸਰਦੀਆਂ ’ਚ ਕੋਰੋਨਰੀ ਬੀਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮੌਸਮ ’ਚ ਬਦਲਾਅ ਹਾਰਮੋਨਸ ਨੂੰ ਪ੍ਰਭਾਵਿਤ ਕਰਦਾ ਹੈ। ਹਾਰਮੋਨਸ ’ਚ ਅਸੰਤੁਲਨ ਕਾਰਨ ਕੋਰਟੀਸੋਲ ਘੱਟ ਨਿਕਲਦਾ ਹੈ ਤੇ ਕੋਲੈਸਟ੍ਰੋਲ ਵਧਦਾ ਹੈ। ਇਸ ਨਾਲ ਕੋਰੋਨਰੀ ਬੀਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਤੁਸੀਂ ਤੇਲ ਵਾਲਾ ਭੋਜਨ ਘੱਟ ਖਾਂਦੇ ਹੋ ਤਾਂ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ’ਚ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਸਿਰਫ਼ ਸਰਦੀਆਂ ਹੀ ਨਹੀਂ, ਹਰ ਮੌਸਮ ’ਚ ਤੇਲ ਤੇ ਮਸਾਲੇਦਾਰ ਭੋਜਨ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਇਸ ਦਾ ਸਰੀਰ ’ਤੇ ਮਾੜਾ ਅਸਰ ਪੈਂਦਾ ਹੈ।


author

Rahul Singh

Content Editor

Related News