ਲੌਂਗ ਹੈ ਸਿਹਤ ਲਈ ਵਰਦਾਨ, ਸਰਦੀ-ਜ਼ੁਕਾਮ, ਸਿਰ ਦਰਦ ਤੇ ਫੰਗਲ ਇਨਫੈਕਸ਼ਨ ਤੋਂ ਦਿੰਦਾ ਹੈ ਨਿਜਾਤ
Wednesday, Dec 27, 2023 - 02:41 PM (IST)
ਨਵੀਂ ਦਿੱਲੀ (ਬਿਊਰੋ)— ਲੌਂਗ ਇਕ ਅਜਿਹਾ ਮਸਾਲਾ ਹੈ ਜਿਸ ਦੀ ਵਰਤੋਂ ਰਸੋਈ 'ਚ ਭੋਜਨ ਨੂੰ ਸੁਆਦਲਾ ਬਣਾਉਣ ਤੋਂ ਲੈ ਕੇ ਸਿਹਤ ਨੂੰ ਦਰੁਸਤ ਰੱਖਣ ਲਈ ਕੀਤੀ ਜਾਂਦੀ ਹੈ। ਇਹ ਵਿਟਾਮਿਨ, ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਕਾਰਬੋਹਾਈਡਰੇਟ, ਮੈਂਗਨੀਜ਼ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦਾ ਹੈ। ਤੁਸੀਂ ਲੌਂਗ ਨੂੰ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਕਈ ਲੋਕ ਖਾਣਾ ਬਣਾਉਣ ਵੇਲੇ ਲੌਂਗ ਨੂੰ ਮਸਾਲੇ ਦੇ ਤੌਰ 'ਤੇ ਵਰਤਦੇ ਹਨ। ਅੱਜ ਅਸੀਂ ਤੁਹਾਨੂੰ ਲੋਕ ਖਾਣ ਦੇ ਫਾਇਦਿਆਂ ਬਾਰ ਦੱਸਣ ਜਾ ਰਹੇ ਹਾਂ-
ਸਰਦੀ-ਜ਼ੁਕਾਮ ਤੋਂ ਦੇਵੇਂ ਰਾਹਤ
ਸਰਦੀ-ਜ਼ੁਕਾਮ ਲੱਗਣ ਨਾਲ ਇਕ ਚਮਚ ਸ਼ਹਿਦ 'ਚ 4 ਤੋਂ 5 ਲੌਂਗ ਪੀਸ ਕੇ ਖਾਣ ਨਾਲ ਬੰਦ ਨੱਕ ਤੋਂ ਰਾਹਤ ਮਿਲਦੀ ਹੈ। ਅਜਿਹਾ ਕਰੀਬ 4 ਦਿਨ ਰੋਜ਼ਾਨਾ ਕਰਨ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ।
ਫੰਗਲ ਇਨਫੈਕਸ਼ਨ
ਜ਼ਹਿਰੀਲੇ ਕੀੜੇ ਦੇ ਕੱਟਣ 'ਤੇ ਜਾਂ ਸੱਟ ਲੱਗਣ 'ਤੇ ਜ਼ਖਮ ਹੋਣ ਅਤੇ ਫੰਗਲ ਇਨਫੈਕਸ਼ਨ 'ਤੇ ਲੌਂਗ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤੇਲ ਸਕਿਨ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ 'ਚ ਮਦਦਗਾਰ ਸਾਬਤ ਹੁੰਦਾ ਹੈ।
ਵਾਲਾਂ ਦੀ ਵਧਾਏ ਖੂਬਸੂਰਤੀ
10 ਤੋਂ 12 ਲੌਂਗ ਪਾਣੀ 'ਚ ਉਬਾਲ ਕੇ ਲੌਂਗ ਵਾਲੀ ਚਾਹ ਬਣਾ ਲਵੋ। ਇਸ ਪਾਣੀ ਨੂੰ ਠੰਡਾ ਕਰਕੇ ਵਾਲ ਕਲਰ ਕਰਨ ਅਤੇ ਸ਼ੈਂਪੂ ਕਰਨ ਤੋਂ ਬਾਅਦ ਸਿਰ 'ਚ ਪਾਓ। ਇਸ ਨਾਲ ਤੁਹਾਡੇ ਵਾਲਾਂ ਦੀ ਖੂਬਸੂਰਤੀ ਹੋਰ ਵੀ ਵਧੇਗੀ
ਮੂੰਹ ਦੀ ਬਦਬੂ ਤੋਂ ਦੇਵੇ ਛੁਟਕਾਰਾ
ਲੌਂਗ ਮੂੰਹ ਦੀ ਬਦਬੂ ਤੋਂ ਵੀ ਛੁਟਕਾਰਾ ਦਿਵਾਉਣ 'ਚ ਸਹਾਇਕ ਹੁੰਦਾ ਹੈ। ਰੋਜ਼ਾਨਾ ਦੋ ਲੌਂਗ ਚੂਸਣ ਨਾਲ ਮੂੰਹ 'ਚੋਂ ਆਉਂਦੀ ਬਦਬੂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਐਸੀਡਿਟੀ ਤੋਂ ਦੇਵੇ ਆਰਾਮ
ਲੌਂਗ ਐਸੀਡਿਟੀ ਲਈ ਵੀ ਫਾਇਦੇਮੰਦ ਹੁੰਦੇ ਹਨ। 100 ਗ੍ਰਾਮ ਪਾਣੀ 'ਚ ਲੌਂਗ ਦਾ ਪਾਊਡਰ ਮਿਲਾ ਕੇ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਜੋੜਾਂ ਦੇ ਦਰਦ ਤੋਂ ਦਿਵਾਏ ਛੁਟਕਾਰਾ
ਲੌਂਗਾਂ ਦਾ ਤੇਲ ਜੋੜਾਂ ਦੇ ਦਰਦਾਂ ਨੂੰ ਦੂਰ ਕਰਨ 'ਚ ਕਾਫੀ ਲਾਹੇਵੰਦ ਹੁੰਦਾ ਹੈ। ਰੋਜ਼ਾਨਾ ਲੌਂਗ ਦਾ ਤੇਲ ਲਗਾਉਣ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।
ਸਿਰ ਦਰਦ ਕਰੇ ਦੂਰ
ਲੌਂਗ ਸਿਰ ਦਰਦ ਨੂੰ ਵੀ ਠੀਕ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ। ਜਦੋਂ ਵੀ ਤੁਹਾਡੇ ਸਿਰ 'ਚ ਦਰਦ ਹੋਵੇ ਤਾਂ ਤੁਹਾਨੂੰ ਦੋ ਲੌਂਗ ਗੁਨਗੁਨੇ ਪਾਣੀ 'ਚ ਮਿਲਾ ਕੇ ਪੀ ਲਵੋ। ਅਜਿਹਾ ਕਰਨ ਨਾਲ ਸਿਰ ਦਰਦ ਤੋਂ ਛੁਟਕਾਰਾ ਮਿਲੇਗਾ।
ਗਲੇ ਦੀ ਖਾਰਸ਼ ਤੋਂ ਦੇਵੇਂ ਛੁਟਕਾਰਾ
ਗਲੇ ਦੀ ਖਾਰਸ਼ ਹੋਣ 'ਤੇ ਇਕ ਲੌਂਗ ਖਾਣਾ ਚਾਹੀਦਾ ਹੈ ਜਾਂ ਫਿਰ ਥੋੜ੍ਹੀ ਦੇਰ ਲਈ ਜੀਭ 'ਤੇ ਰੱਖੋ। ਇਸ ਨਾਲ ਗਲੇ ਦੀ ਖਾਰਸ਼ ਤੋਂ ਆਰਾਮ ਮਿਲੇਗਾ।
ਚਿਹਰੇ ਦੇ ਦਾਗ-ਧੱਬੇ ਕਰੇ ਦੂਰ
ਲੌਂਗਾਂ ਦੀ ਵਰਤੋਂ ਨਾਲ ਚਿਹਰੇ ਦਾ ਦਾਗ-ਧੱਬੇ ਅਤੇ ਮੂੰਹ 'ਤੇ ਹੋਣ ਵਾਲੇ ਕਿੱਲਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਸਕਿਨ ਮੁਤਾਬਕ ਜਿਹੜੇ ਵੀ ਫੇਸਪੈਕ ਦੀ ਵਰਤੋਂ ਕਰਦੇ ਹੋ, ਉਸ 'ਚ ਥੋੜ੍ਹਾ ਜਿਹਾ ਲੌਂਗ ਦਾ ਤੇਲ ਮਿਲਾ ਲਵੋ। ਇਸ ਨੂੰ ਹਫਤੇ 'ਚ ਘੱਟੋ-ਘੱਟ ਦੋ ਵਾਰ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰਾ ਬਿਲਕੁਲ ਸਾਫ ਹੋ ਜਾਵੇਗਾ ਅਤੇ ਸਾਰੇ ਦਾਗ-ਧੱਬੇ ਦੂਰ ਹੋ ਜਾਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ