ਗੁਆਂਢੀ ਨੇ ਪੁੱਛਿਆ ਮੰਮੀ-ਪਾਪਾ ਤਾਂ ਨਹੀਂ ਹੈ ਘਰ ''ਚ, ਫਿਰ ਜੋ ਹੋਇਆ...
Tuesday, Dec 10, 2024 - 11:03 AM (IST)
ਚੰਡੀਗੜ੍ਹ (ਸੁਸ਼ੀਲ) : ਬੱਚੀ ਨੂੰ ਇਕੱਲੀ ਦੇਖ ਕੇ ਗੁਆਂਢੀ ਘਰ ’ਚ ਵੜ ਗਿਆ ਅਤੇ ਉਸ ਨਾਲ ਛੇੜਛਾੜ ਕਰਕੇ ਫ਼ਰਾਰ ਹੋ ਗਿਆ। ਇਸ ਦੌਰਾਨ ਜਦੋਂ ਮਾਂ ਬਾਜ਼ਾਰ ਤੋਂ ਘਰ ਆਈ ਤਾਂ ਪੀੜਤਾ ਨੇ ਬੈਡ ਟੱਚ ਬਾਰੇ ਦੱਸਿਆ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਆਈ.ਟੀ. ਪਾਰਕ ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੀ ਦਾ ਮਨੀਮਾਜਰਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ। ਜਾਂਚ ’ਚ ਸਾਹਮਣੇ ਆਇਆ ਕਿ ਘਿਣੌਨਾ ਕੰਮ ਰਹਿੰਦੇ ਗੁਆਂਢੀ ਨੇ ਕੀਤਾ ਹੈ। ਮੁਲਜ਼ਮ ਹਾਲੇ ਜ਼ੀਰਕਪੁਰ ’ਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, ਹੋਸ਼ ਉੱਡਾ ਦੇਣ ਵਾਲੀ ਰਿਪੋਰਟ ਆਈ ਸਾਹਮਣੇ
ਪੁਲਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਫੜਣ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਸ਼ਿਕਾਇਤ ’ਚ ਔਰਤ ਨੇ ਦੱਸਿਆ ਕਿ ਉਸ ਦੀ ਬੱਚੀ ਤੀਜੀ ਜਮਾਤ ਦੀ ਵਿਦਿਆਰਥਣ ਹੈ ਤੇ ਉਹ ਘਰ ’ਚ ਇਕੱਲੀ ਸੀ। ਪਤੀ ਡਿਊਟੀ ’ਤੇ ਗਿਆ ਸੀ ਤੇ ਉਹ ਬਾਜ਼ਾਰ ਦੁੱਧ ਲੈਣ ਗਈ ਸੀ, ਜਦੋਂ ਘਰ ਆਈ ਤਾਂ ਬੱਚੀ ਡਰੀ ਹੋਈ ਸੀ। ਬੱਚੀ ਨੂੰ ਜਦੋਂ ਕਾਰਨ ਪੁੱਛਿਆ ਤਾਂ ਉਹ ਰੋਣ ਲੱਗ ਪਈ। ਉਸ ਨੇ ਦੱਸਿਆ ਕਿ ਘਰ ਨੇੜੇ ਰਹਿਣ ਵਾਲਾ ਅੰਕਲ ਆਇਆ ਸੀ। ਉਸ ਨੇ ਗਲਤ ਥਾਂ ’ਤੇ ਟੱਚ ਕੀਤਾ ਜਦੋਂ ਰੌਲਾ ਪਾਉਣ ਲੱਗੀ ਤਾਂ ਮੂੰਹ ਦਬਾ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਹਿਰ 'ਚ ਮਾਹੌਲ ਤਣਾਅਪੂਰਨ, ਵੱਡੇ-ਵੱਡੇ ਮਾਲ ਵੀ ਹੋ ਗਏ ਬੰਦ
ਘਰ ’ਚ ਆਉਂਦਾ-ਜਾਂਦਾ ਰਹਿੰਦਾ ਸੀ ਮੁਲਜ਼ਮ
ਜਾਂਚ ’ਚ ਸਾਹਮਣੇ ਆਇਆ ਕਿ ਬੱਚੀ ਨਾਲ ਛੇੜਛਾੜ ਕਰਨ ਵਾਲਾ ਪਹਿਲਾਂ ਗੁਆਂਢ ’ਚ ਰਹਿੰਦਾ ਸੀ। ਇਸ ਕਾਰਨ ਉਹ ਅਕਸਰ ਘਰ ’ਚ ਆਉਂਦਾ-ਜਾਂਦਾ ਰਹਿੰਦਾ ਸੀ। ਉਸ ਨੇ ਘਰ ’ਚ ਦਾਖ਼ਲ ਹੋਣ ਤੋਂ ਪਹਿਲਾਂ ਮਾਤਾ-ਪਿਤਾ ਬਾਰੇ ਪੁੱਛਿਆ ਸੀ। ਬੱਚੀ ਨੇ ਕਿਹਾ ਸੀ ਕਿ ਉਸ ਦੀ ਮਾਂ ਸਾਮਾਨ ਲੈਣ ਗਈ ਹੈ। ਮੌਕਾ ਮਿਲਦਿਆਂ ਹੀ ਮੁਲਜ਼ਮ ਨੇ ਬੱਚੀ ਨਾਲ ਛੇੜਛਾੜ ਕੀਤੀ। ਸੀ.ਸੀ.ਟੀ.ਵੀ. ਕੈਮਰਿਆਂ ’ਚ ਮੁਲਜ਼ਮ ਆਉਂਦਾ-ਜਾਂਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤਕ ਬੰਦ ਰਹਿਣਗੇ ਸਕੂਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e