ਬੇਹੱਦ ਖ਼ਤਰਨਾਕ ਹੈ ਵਿਦਿਆਰਥੀਆਂ ’ਚ ਵਧ ਰਹੀ ਅਨੁਸ਼ਾਸਨਹੀਣਤਾ, ਹੈਰਾਨ ਕਰੇਗੀ ਰਿਪੋਰਟ

Thursday, Dec 05, 2024 - 04:40 PM (IST)

ਬੇਹੱਦ ਖ਼ਤਰਨਾਕ ਹੈ ਵਿਦਿਆਰਥੀਆਂ ’ਚ ਵਧ ਰਹੀ ਅਨੁਸ਼ਾਸਨਹੀਣਤਾ, ਹੈਰਾਨ ਕਰੇਗੀ ਰਿਪੋਰਟ

ਸੁਲਤਾਨਪੁਰ ਲੋਧੀ (ਧੀਰ)-11 ਫਰਵਰੀ 2022 ਮਾਨਸਾ ਜ਼ਿਲ੍ਹੇ ਦੇ ਇਕ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਦੀ ਉਸ ਸਕੂਲ ਦੇ ਕੁਝ ਵਿਦਿਆਰਥੀਆਂ ਦੁਆਰਾ ਬਦਲਾਖੋਰੀ ਨੀਤੀ ਦੇ ਚੱਲਦਿਆਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਚ ਅਧਿਆਪਕ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ। ਜਨਵਰੀ 2019 ’ਚ ਯਮੁਨਾਨਗਰ ਦੇ ਇਕ ਨਿੱਜੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਹੀ ਸਕੂਲ ਦੀ ਪ੍ਰਿੰਸੀਪਲ ਦਾ ਗੋਲ਼ੀਆਂ ਮਾਰ ਕੇ ਕਤਲ ਕਰਨਾ ਬੇਹੱਦ ਸ਼ਰਮਨਾਕ ਅਤੇ ਮੰਦਭਾਗੀ ਘਟਨਾ ਸੀ। ਇਸ ਦਰਦਨਾਕ ਘਟਨਾ ਨੇ ਅਧਿਆਪਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ ਗੁਰੂ-ਸ਼ਿਸ਼ ਦੀ ਮਹਾਨ ਪਰੰਪਰਾ ਨੂੰ ਵੀ ਕਲੰਕਿਤ ਕੀਤਾ ਹੈ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਇਕ ਵਿਦਿਆਰਥੀ ਵੱਲੋਂ ਆਪਣੀ ਇਕ ਅਧਿਆਪਕਾ ਨਾਲ ਹੱਥੋਪਾਈ ਦੀ ਖ਼ਬਰ ਵੀ ਮੀਡੀਆ ’ਚ ਨਸ਼ਰ ਹੋਈ ਸੀ।

ਜਲੰਧਰ 'ਚ 188 ਲੋਕੇਸ਼ਨਾਂ 'ਤੇ ਵਧਾਈ ਗਈ ਸੁਰੱਖਿਆ, ਜਾਣੋ ਕੀ ਰਿਹਾ ਕਾਰਨ

13 ਮਾਰਚ 2018 ਨੂੰ ਹਰਿਆਣਾ ਸੂਬੇ ਦੇ ਸੋਨੀਪਤ ਜ਼ਿਲ੍ਹੇ ਦੇ ਕਸਬੇ ਪਰਖੰਡ ਨੇੜੇ ਪੈਂਦੇ ਇਕ ਕਾਲਜ ’ਚ ਬੀ. ਏ. ਭਾਗ ਦੂਜਾ ਦੇ ਵਿਦਿਆਰਥੀ ਵੱਲੋਂ ਐਡਹਾਕ ਲੈਕਚਰਾਰ ਦੀ ਸ਼ਰੇਆਮ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਪਰੋਕਤ ਘਟਨਾਵਾਂ ’ਚ ਨੈਤਿਕ ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ਦੀ ਸ਼ਰੇਆਮ ਬਲੀ ਦਿੱਤੀ ਗਈ ਹੈ। ਇਸ ਅਨੁਸ਼ਾਸਨਹੀਣਤਾ ਨੇ ਸਿੱਖਿਆ ਸ਼ਾਸ਼ਤਰੀਆ ਅਤੇ ਮਨੋਵਗਿਆਨਕਾਂ ਨੂੰ ਡੂੰਘੀ ਸੋਚੀਂ ਪਾਇਆ ਹੈ ਕਿ ਇਸ ਮੰਦਭਾਗੇ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਬੇਪਰਦ ਕੀਤਾ ਹੈ। ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਦਰਮਿਆਨ ਪੈ ਚੁੱਕੇ ਫਾਸਲੇ ਦਾ ਚਿਤਰਨ ਅਜਿਹੀਆਂ ਅਣਗਿਣਤ ਅਨੁਸ਼ਾਸਨਹੀਣ ਘਟਨਾਵਾਂ ਕਰ ਰਹੀਆਂ ਹਨ, ਜੋ ਪਹਿਲੀ ਅਤੇ ਆਖਰੀ ਨਹੀਂ ਹਨ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅਜੰਕਾ ਵਿਦਿਆਰਥੀ ਸੰਜਮ ਤੋਂ ਸੱਖਣਾ ਹੈ ਅਤੇ ਅਨੁਸ਼ਾਸਨਹੀਣਤਾ ਦੇ ਗੰਦੇ ਪੰਧ ਨੂੰ ਅਪਣਾ ਲਿਆ ਹੈ ਜੇ ਦੇਸ਼, ਸਮਾਜ ਦੇ ਹਿੱਤ ’ਚ ਹਰਗਿਜ਼ ਨਹੀਂ ਹੈ। ਮੁੱਠੀ ਭਰ ਬੱਚਿਆਂ ਨੂੰ ਛੱਡ ਕੇ ਬਾਕੀ ਸਾਰੇ ਹੀ ਇਸ ’ਚ ਵਹਿ ਰਹੇ ਹਨ।

ਉਂਝ ਤਾਂ ਆਦਮੀ ਸਾਰੀ ਉਮਰ ਹੀ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ ਪਰ ਇਹ ਵੀ ਸੱਚ ਹੈ ਕਿ ਅਜੋਕਾ ਵਿਦਿਆਰਥੀ ਕਾਮਯਾਬ ਵਿਅਕਤੀ ਬਣਨ ਲਈ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਵਿੱਦਿਆ ਪ੍ਰਾਪਤੀ ਨੂੰ ਸਮਰਪਿਤ ਕਰਦਾ ਹੈ ਤਾਂ ਜੇ ਦੁਨੀਆਂ ਦੀ ਦੌੜ ’ਚ ਕਦਮ ਨਾਲ ਕਦਮ ਮਿਲਾ ਸਕੇ। ਵਿਦਿਆਰਥੀ ਜੀਵਨ ਬੜਾ ਹੀ ਮਹੱਤਵਪੂਰਨ ਤੇ ਅਹਿਮ ਹੁੰਦਾ ਹੈ, ਕਿਉਂਕਿ ਜੋ ਇਸ ਮਹੱਤਵਪੂਰਨ ਸਮੇਂ ਦੀ ਕਦਰ ਕਰਦੇ ਹਨ, ਸਮਾਂ ਉਨ੍ਹਾਂ ਨੂੰ ਮਹੱਤਵਪੂਰਨ ਬਣਾ ਦਿੰਦਾ ਹੈ। ਇਥੇ ਇਹ ਗੱਲ ਕਹਿਣੀ ਲਾਜ਼ਮੀ ਹੈ ਕਿ ਜੇ ਵਿਦਿਆਰਥੀ ਅਨੁਸ਼ਾਸਨ ਵਿਚ ਰਹਿ ਕੇ ਆਪਣੇ ਮੁਕਾਮ ਨੂੰ ਪਾਉਣ ਲਈ ਸਖ਼ਤ ਮਿਹਨਤ ਕਰਦੇ ਹਨ, ਸਫ਼ਲਤਾ ਇਕ ਦਿਨ ਉਨ੍ਹਾਂ ਦੇ ਪੈਰ ਚੁੰਮਦੀ ਹੈ। ਅਨੁਸ਼ਾਸਨ ਨੂੰ ਜੇਕਰ ਸੌਖੇ ਸ਼ਬਦਾਂ ਵਿਚ ਸਮਝਣਾ ਹੋਵੇ ਤਾਂ ਸੰਜਮੀ, ਆਗਿਆਕਾਰੀ, ਉੱਚਾ ਆਚਰਨ ਤੇ ਹਰ ਇਨਸਾਨ ਨੂੰ ਬਣਦਾ ਸਨਮਾਨ ਦੇਣਾ ਇਕ ਅਨੁਸ਼ਾਸਿਤ ਇਨਸਾਨ ਦੇ ਸਦੀਵੀ ਗੁਣ ਹਨ ਪਰ ਅਜੋਕੇ ਸਮੇਂ ਅੰਦਰ ਇਹ ਬੜਾ ਹੀ ਦੁਖਦਾਈ ਪਹਿਲੂ ਹੈ ਕਿ ਪਹਿਲਾਂ ਦੇ ਮੁਕਾਬਲੇ ਅੱਜ ਵਿਦਿਆਰਥੀਆਂ ਵਿਚ ਅਨੁਸ਼ਾਸਨਹੀਣਤਾ ਬਹੁਤ ਵਧ ਰਹੀ ਹੈ।

ਇਹ ਵੀ ਪੜ੍ਹੋ- NRIs ਨੂੰ ਲੈ ਕੇ ਅਹਿਮ ਖ਼ਬਰ, ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਸਖ਼ਤ ਹਦਾਇਤਾਂ ਜਾਰੀ

ਸਾਨੂੰ ਆਗਿਆਕਾਰੀ ਬਣਾਉਂਦਾ ਹੈ ਅਨੁਸ਼ਾਸਨ
ਅਨੁਸ਼ਾਸਨ ਜਿੱਥੇ ਸਾਨੂੰ ਆਗਿਆਕਾਰੀ ਬਣਾਉਂਦਾ ਹੈ, ਉੱਥੇ ਹੀ ਇਹ ਸਾਡੀ ਆਜ਼ਾਦੀ ਨੂੰ ਵੀ ਬਰਕਰਾਰ ਰੱਖਦਾ ਹੈ। ਜੇਕਰ ਸਾਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਸਾਡੇ ’ਤੇ ਜ਼ਬਰਦਸਤੀ ਥੋਪਿਆ ਜਾ ਰਿਹਾ ਹੈ ਤਾਂ ਸੰਜਮੀ ਵਿਅਕਤੀ ਆਪੇ ਹੀ ਸਹੀ ਢੰਗ ਦੀ ਵਰਤੋਂ ਨਾਲ ਇਸ ਨੂੰ ਟਾਲ ਸਕਦਾ ਹੈ ਪਰ ਅਨੁਸ਼ਾਸਨਹੀਣ ਵਿਅਕਤੀ ਇਸ ਦਾ ਵਿਰੋਧ ਹਿੰਸਕ ਜਾਂ ਹੋਰ ਤਰੀਕਿਆ ਨਾਲ ਕਰੇਗਾ। ਪਦਾਰਥਵਾਦੀ ਸੋਚ ਤੇ ਸਿੱਖਿਆ ਪ੍ਰਬੰਧ ’ਚ ਕਮੀ, ਮੀਡੀਆ, ਇੰਟਰਨੈੱਟ ਅਤੇ ਉਂਝ ਤਾਂ ਆਦਮੀ ਸਾਰੀ ਉਮਰ ਹੀ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ ਪਰ ਇਹ ਵੀ ਸੱਚ ਹੈ ਕਿ ਅਜੋਕਾ ਵਿਦਿਆਰਥੀ ਕਾਮਯਾਬ ਵਿਅਕਤੀ ਬਣਨ ਲਈ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਵਿੱਦਿਆ ਪ੍ਰਾਪਤੀ ਨੂੰ ਸਮਰਪਿਤ ਕਰਦਾ ਹੈ ਤਾਂ ਜੋ ਦੁਨੀਆ ਦੀ ਦੌੜ ’ਚ ਕਦਮ ਨਾਲ ਕਦਮ ਮਿਲਾ ਸਕੇ। ਵਿਦਿਆਰਥੀ ਜੀਵਨ ਬੜਾ ਹੀ ਮਹੱਤਵਪੂਰਨ ਅਤੇ ਅਹਿਮ ਹੁੰਦਾ ਹੈ ਕਿਉਂਕਿ ਜੇ ਇਸ ਮਹੱਤਵਪੂਰਨ ਸਮੇਂ ਦੀ ਕਦਰ ਕਰਦੇ ਹਨ। ਸਮਾਂ ਉਨ੍ਹਾਂ ਨੂੰ ਮਹੱਤਵਪੂਰਨ ਬਣਾ ਦਿੰਦਾ ਹੈ।

ਇਹ ਵੀ ਪੜ੍ਹੋ- ਆਮ ਹਾਲਾਤ ’ਚ ਜਾਨ ਗੁਆਉਣ ਵਾਲੇ 86 ਸੈਨਿਕਾਂ ਲਈ CM ਭਗਵੰਤ ਮਾਨ ਵੱਲੋਂ ਵੱਡਾ ਐਲਾਨ

ਸਾਈਟਾਂ ਦੀ ਬੇਲੋੜੀ ਵਰਤੋਂ ਕਾਰਨ ਵਿਦਿਆਰਥੀ ਅਨੁਸ਼ਾਸਨਹੀਣ ਬਣ ਰਹੇ
ਸਾਈਟਾਂ ਦੀ ਬੇਲੋੜੀ ਵਰਤੋਂ ਕਾਰਨ ਵਿਦਿਆਰਥੀ ਅਨੁਸ਼ਾਸਨਹੀਣ ਬਣ ਰਹੇ ਹਨ। ਅਜੋਕੇ ਦੇਰ ਅੰਦਰ ਪੈਸੇ ਅਤੇ ਰਾਜਨੀਤਿਕ ਪਹੁੰਚ ਨੇ ਸਿੱਖਿਆ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਲੋਕ ਪੈਸੇ ਨਾਲ ਸਿੱਖਿਆ ਨੂੰ ਖ਼ਰੀਦਣ ਦਾ ਵਹਿਮ ਪਾਲੀ ਬੈਠੇ ਹਨ, ਇਹ ਸੱਚ ਹੈ ਕਿ ਪੈਸੇ ਦੇ ਜ਼ੋਰ ’ਤੇ ਡਿਗਰੀਆਂ ਤਾਂ ਖਰੀਦੀਆਂ ਜਾ ਸਕਦੀਆਂ ਹਨ ਪਰ ਨੈਤਿਕਤਾ, ਅਨੁਸ਼ਾਸਨ ਨੂੰ ਕਦੇ ਨਹੀਂ ਖ਼ਰੀਦਿਆ ਜਾ ਸਕਦਾ। ਸਿੱਖਿਆ ਪ੍ਰਬੰਧ ਵਿੱਚ ਸੋੜੀ ਰਾਜਨੀਤੀ ਦੇ ਦਖ਼ਲ ਨੂੰ ਵੀ ਅਨੁਸ਼ਾਸਨਹੀਣਤਾ ਦਾ ਕਾਰਨ ਮੰਨਿਆ ਜਾਂਦਾ ਹੈ। ਕਾਲਜਾਂ ਦੇ ਵਿਦਿਆਰਥੀਆਂ ਨੂੰ ਰਾਜਨੀਤਕ ਲੋਕਾਂ ਨੇ ਅਹੁਦੇਦਾਰੀਆਂ ਦੀ ਅਜਿਹੀ ਚਾਟ ਪਾਈ ਹੈ ਕਿ ਉਨ੍ਹਾਂ ਦਾ ਮਨ ਪੜ੍ਹਾਈ ਤੋਂ ਉਚਾਟ ਹੋ ਜਾਂਦਾ ਹੈ ਅਤੇ ਉਹ ਜ਼ਿਆਦਾ ਸਮਾਂ ਧਰਨਿਆਂ, ਰੈਲੀਆਂ ਵਿੱਚ ਖ਼ਰਚ ਕਰਦੇ ਹਨ। ਰਾਜਨੀਤਕ ਸ਼ਹਿ ਕਾਰਨ ਉਹ ਗਲਤ ਕੰਮਾਂ ਨੂੰ ਅੰਜਾਮ ਦਿੰਦੇ ਹਨ ਤੇ ਆਪਣਾ ਨਾਂਅ ਬਣਾਉਣ ਲਈ ਹਰ ਜਾਇਜ਼ ਨਾਜਾਇਜ਼ ਢੰਗ ਦੀ ਵਰਤੋਂ ਕਰਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਦਿਆਰਥੀਆਂ ਨੂੰ ਰਾਜਨੀਤੀ ’ਚ ਨਹੀਂ ਆਉਣਾ ਚਾਹੀਦਾ ਕਿਉਂਕਿ ਅੱਜ ਦੇ ਨੌਜਵਾਨ, ਕੱਲ ਦੇ ਨੇਤਾ ਪਰ ਰਾਜਨੀਤੀ ਵਿੱਚ ਆਮਦ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਹੀ ਹੋਵੇ ਤਾਂ ਇਹ ਵਿਦਿਆਰਥੀਆਂ, ਦੇਸ਼ ਅਤੇ ਸਮਾਜ ਲਈ ਵੀ ਚੰਗਾ ਹੈ।

ਸਰਦਾਰ ਪਟੇਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇਕ ਵਾਰ ਕਿਹਾ ਸੀ, ‘ਅਸੀ ਦੇਸ਼ ਦੀ ਆਜ਼ਾਦੀ ਦੀ ਜੰਗ ਜਿੱਤ ਲਈ ਹੈ, ਉਸ ਸਮੇਂ ਸਾਨੂੰ ਤੁਹਾਡੇ ਸਹਿਯੋਗ ਦੀ ਬੇਹੱਦ ਜ਼ਰੂਰਤ ਸੀ ਪਰ ਹੁਣ ਆਜ਼ਾਦ ਭਾਰਤ ’ਚ ਤੁਹਾਨੂੰ ਆਪਣਾ ਸਾਰਾ ਧਿਆਨ ਆਪਣੀ ਪੜ੍ਹਾਈ ’ਤੇ ਲਾਉਣਾ ਚਾਹੀਦਾ ਹੈ। ਅਜੋਕੇ ਦੌਰ ਅੰਦਰ ਸਕੂਲਾਂ ਦੇ ਵਿਦਿਆਰਥੀ ਵੀ ਕਾਲਜਾਂ ਦੇ ਵਿਦਿਆਰਥੀਆਂ ਦੀ ਦੇਖਾ-ਦੇਖੀ ਜ਼ਿਆਦਾ ਅਨੁਸ਼ਾਸਨਹੀਣ ਹੋ ਰਹੇ ਹਨ, ਪਰ ਪਹਿਲਾਂ ਅਜਿਹਾ ਨਹੀਂ ਸੀ, ਜਿਸ ਦਾ ਇਕ ਇਹ ਵੀ ਕਾਰਨ ਹੋ ਸਕਦਾ ਹੈ ਕਿ ਪਹਿਲਾਂ ਸਕੂਲ ਵਿਚ ਸਵੇਰ ਦੀ ਸਭਾ ਦੌਰਾਨ ਅਧਿਆਪਕਾਂ ਦੀ ਯੋਗ ਰਹਿਨੁਮਾਈ ਤੇ ਅਗਵਾਈ ਬੱਚਿਆਂ ਦੇ ਕਰੇ ਮਨ ਉੱਤੇ ਡੂੰਘਾ ਪ੍ਰਭਾਵ ਛੱਡਦੀ ਸੀ ਅਤੇ ਰੋਜ਼ਾਨਾ ਮਿਲਦੇ ਚੰਗੇ ਵਿਚਾਰਾਂ ਦੇ ਪ੍ਰਭਾਵ ਨੂੰ ਬੱਚੇ ਦਾ ਮਨ ਗ੍ਰਹਿਣ ਕਰਦਾ ਸੀ ਜੇ 10-12 ਸਾਲਾਂ ਤੱਕ ਨਿਰੰਤਰ ਚੱਲਦਾ ਸੀ, ਇਸ ਦੇ ਉਲਟ ਅੱਜ ਸਕੂਲਾਂ ਕਾਲਜਾਂ ਵਿਚ ਅਜਿਹਾ ਕੁਝ ਨਹੀਂ ਵਾਪਰਦਾ।

ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਚੌੜਾ ਦੀ ਪਤਨੀ ਆਈ ਮੀਡੀਆ ਸਾਹਮਣੇ, ਕਰ 'ਤੇ ਵੱਡੇ ਖ਼ੁਲਾਸੇ

ਸਮਝਾਉਣ ਦਾ ਬੋਝ ਅਧਿਆਪਕਾਂ 'ਤੇ ਸੁੱਟ ਦਿੰਦੇ ਹਨ ਮਾਪੇ
ਮਾਪੇ ਸਮਝਾਉਣ ਦਾ ਬੋਝ ਅਧਿਆਪਕਾਂ ਉੱਪਰ ਸੁੱਟ ਦਿੰਦੇ ਹਨ ਤੇ ਅਧਿਆਪਕ ਸਿਰਫ਼ ਆਪਣੇ ਵਿਸ਼ੇ ਤੱਕ ਹੀ ਸੀਮਤ ਰਹਿ ਜਾਂਦੇ ਹਨ। ਇਸ ਤੋਂ ਅੱਗੇ ਉਹ ਬੋਲਣ ਲਈ ਤਿਆਰ ਹੀ ਨਹੀਂ ਹੁੰਦੇ ਤੇ ਨਾ ਹੀ ਸਾਡੇ ਨੌਜਵਾਨ ਵਿਦਿਆਰਥੀ ਉਨ੍ਹਾਂ ਦੇ ਅਨੁਸ਼ਾਸਨ ਭਰੇ ਵਿਚਾਰ ਸੁਣਨਾ ਪਸੰਦ ਕਰਦੇ ਹਨ, ਜੇਕਰ ਕੋਈ ਅਧਿਆਪਕ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜੋਕੇ ਹਾਲਾਤ ਉਸਨੂੰ ਚੁੱਪ ਰਹਿਣ ਲਈ ਮਜ਼ਬੂਰ ਕਰਦੇ ਹਨ। ਦੂਜੀ ਗੱਲ ਅਜੋਕੇ ਸਾਡੇ ਪੰਜਾਬੀ ਗੀਤ-ਸੰਗੀਤ ਨੇ ਫੁਕਰਪੁਣੇ ਤੇ ਹਥਿਆਰਾਂ ਦੀ ਵਰਤੋਂ ਨੂੰ ਉਪਜਾਇਆ ਹੈ। ਦੋ-ਤਿੰਨ ਦਹਾਕੇ ਪਹਿਲਾਂ ਅਧਿਆਪਕ ਬੱਚਿਆਂ ਨੂੰ ਆਪਣੇ ਕੰਟਰੋਲ ਹੇਠ ਰੱਖਦੇ ਸਨ ਤੇ ਝਿੜਕ-ਬੰਬ ਆਮ ਹੀ ਹੁੰਦੀ ਸੀ ਜੋ ਹੈ ਤਾਂ ਗਲਤ ਸੀ ਪਰ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਕੁਸਕਦੇ ਨਹੀਂ ਸਨ, ਬਲਕਿ ਮਾਪੇ ਸ਼ਰਾਰਤੀ ਬੱਚਿਆਂ ਦੀ ਸ਼ਿਕਾਇਤ ਅਧਿਆਪਕਾਂ ਨੂੰ ਆਪ ਕਰਕੇ ਆਉਂਦੇ ਸੀ ਕਿ ਜਿਵੇਂ ਮਰਜੀ ਕਰੋ ਇਸ ਨੂੰ ਜੀ ਬੰਦਾ ਬਣਾ ਦਿਉ ਬੱਸ। ਅਜੋਕੇ ਹਾਲਾਤ ਬਿਲਕੁਲ ਉਲਟ ਹਨ।

ਸਕੂਲ-ਕਾਲਜਾਂ ’ਚ ਹੁੰਦੇ ਸਮਾਗਮ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਨਹੀਂ ਕਰ ਸਕਦੇ
ਸਾਲ-ਛਿਮਾਹੀ ਸਕੂਲ-ਕਾਲਜਾਂ ’ਚ ਹੁੰਦੇ ਸਮਾਗਮ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਨਹੀਂ ਕਰ ਸਕਦੇ। ਅੱਜ ਪ੍ਰਾਈਵੇਟ ਖੇਤਰ ਦੇ ਅਦਾਰਿਆਂ ਦੀ ਮਜ਼ਬੂਰੀ ਹੁੰਦੀ ਹੈ ਕਿ ਉਹ ਕਿਵੇਂ ਨਾ ਕਿਵੇਂ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਕੇ ਰੱਖਣ, ਜਿਸ ਕਾਰਨ ਅਨੁਸ਼ਾਸਨਹੀਣ ਵਿਦਿਆਰਥੀਆਂ ਖਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਦਾ ਗਲਤ ਅਸਰ ਦੂਜਿਆ ’ਤੇ ਪੈਂਦਾ ਹੈ।

ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹੋਏ ਹਮਲੇ ਬਾਰੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਖ਼ੁਲਾਸਾ

ਨਸ਼ਿਆਂ ਦਾ ਹੜ੍ਹ ਨੌਜਵਾਨਾਂ ਨੂੰ ਵਹਾਅ ਕੇ ਲਿਜਾ ਰਿਹਾ ਹੈ। ਬੇਰੋਜ਼ਗਾਰੀ ਨੇ ਉਨ੍ਹਾਂ ਦੇ ਸੁਫ਼ਨੇ ਚੂਰ-ਚੂਰ ਕੀਤੇ ਹਨ ਅਤੇ ਆਪਣੇ ਭਵਿੱਖ ਨੂੰ ਉੱਜਵਲ ਨਾ ਦੇਖ ਕੇ ਨਸ਼ਿਆ ਤੇ ਸਮਾਜ ਵਿਰੋਧੀ ਕੰਮਾਂ ਨੂੰ ਅਜੋਕੇ ਨੌਜਵਾਨ ਮਜ਼ਬੂਰੀਵੱਸ ਅਪਣਾ ਲੈਂਦੇ ਹਨ, ਜੋ ਵਿਦਿਆਰਥੀਆਂ ਦੇ ਅਨੁਸ਼ਾਸਨਹੀਣ ਹੋਣ ਦਾ ਵੱਡਾ ਕਾਰਨ ਹੈ। ਇਸ ਕਾਰਨ ਸਮਾਜ ’ਚ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਅਨੁਸ਼ਾਸਨ ਹੀ ਸਵੇ-ਕਾਬੂ ਦੀ ਕਲਾ ਸਿਖਾਉਂਦਾ ਹੈ, ਜਿਸ ਦਿਨ ਲੋਕਾਂ ਨੂੰ ਅਨੁਸ਼ਾਸਨ ਦੀ ਇਸ ਕਲਾ ਦਾ ਗਿਆਨ ਹੋ ਗਿਆ, ਉਸ ਦਿਨ ਸਾਡੇ ਸਮਾਜ ਵਿਚ ਹੋਣ ਵਾਲੇ ਮਾੜੇ ਕੰਮਾਂ ਤੇ ਅੱਤਿਆਚਾਰਾਂ ਵਿਚ ਭਾਰੀ ਕਮੀ ਆ ਜਾਵੇਗੀ।

ਵਿਦਿਆਰਥੀਆਂ ’ਚ ਵੱਧ ਰਹੀ ਅਨੁਸ਼ਾਸਨਹੀਣਤਾ ਬਹੁਤ ਚਿੰਤਾ ਦਾ ਵਿਸ਼ਾ
ਵਿਦਿਆਰਥੀਆਂ ’ਚ ਵੱਧ ਰਹੀ ਅਨੁਸ਼ਾਸਨਹੀਣਤਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਦਾ ਹੱਲ ਲਾਜ਼ਮੀ ਅਤੇ ਫੌਰੀ ਹੋਣਾ ਚਾਹੀਦਾ ਹੈ। ਬੱਚਿਆ ਦੀ ਅਨੁਸ਼ਾਸਨਹੀਣਤਾ ਨੂੰ ਮਾਪੇ ਅਤੇ ਅਧਿਆਪਕ ਗੰਭੀਰਤਾ ਨਾਲ ਲੈਣ ਕਿਉਂਕਿ ਇਸ ਦਾ ਅਸਰ ਸਾਡੇ ਆਉਣ ਵਾਲੇ ਸਮਾਜ ’ਤੇ ਪੈਣਾ ਹੈ। ਸਕੂਲ-ਕਾਲਜ ਵਿਚ ਬੱਚਿਆਂ ਦੀ ਕੋਸਲਿੰਗ ਦਾ ਯੋਗ ਪ੍ਰਬੰਧ ਕੀਤਾ ਜਾਣਾ ਲਾਜ਼ਮੀ ਹੈ। ਸਮੇਂ-ਸਮੇਂ ’ਤੇ ਅਧਿਆਪਕ-ਮਾਪੇ ਮਿਲਣੀ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ ਤੇ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ।
 

ਇਹ ਵੀ ਪੜ੍ਹੋ-ਸੁਖਬੀਰ ਬਾਦਲ 'ਤੇ ਗੋਲ਼ੀ ਚੱਲਣ ਮਗਰੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਬੀਬੀ ਬਾਦਲ, ਹੋਏ ਭਾਵੁਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News