ਕਰਨਾ ਚਾਹੁੰਦੇ ਹੋ Weightless ਤਾਂ ਦਾਲਚੀਨੀ ’ਚ ਮਿਲਾ ਕੇ ਖਾਓ ਇਹ ਚੀਜ਼! ਮਿਲਣਗੇ ਫਾਇਦੇ
Tuesday, May 27, 2025 - 01:07 PM (IST)

ਹੈਲਥ ਡੈਸਕ - ਦਾਲਚੀਨੀ ਅਤੇ ਸ਼ਹਿਦ, ਦੋਵੇਂ ਹੀ ਆਪਣੇ-ਆਪਣੇ ਗੁਣਾਂ ਕਰਕੇ ਆਯੁਰਵੇਦ ਅਤੇ ਦੇਸੀ ਨੁਸਖਿਆਂ ’ਚ ਸਦੀਆਂ ਤੋਂ ਵਰਤੇ ਜਾਂਦੇ ਆ ਰਹੇ ਹਨ ਪਰ ਜਦੋਂ ਇਹ ਦੋਵਾਂ ਮਿਲ ਕੇ ਵਰਤੇ ਜਾਂਦੇ ਹਨ, ਤਾਂ ਇਹ ਸਿਰਫ਼ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਇਕ ਸ਼ਕਤੀਸ਼ਾਲੀ ਕੁਦਰਤੀ ਇਲਾਜ ਸਾਬਤ ਹੁੰਦੇ ਹਨ। ਇਨ੍ਹਾਂ ਦੀ ਮਿਲੀ-ਝੁਲੀ ਤਾਸੀਰ ਸਰੀਰ ਨੂੰ ਡੀਟੌਕਸ ਕਰਨ, ਭਾਰ ਘਟਾਉਣ, ਇਮਿਊਨ ਸਿਸਟਮ ਮਜ਼ਬੂਤ ਕਰਨ ਤੋਂ ਲੈ ਕੇ ਦਿਲ ਦੀ ਸਿਹਤ ਤੇ ਪਚਨ ਤੰਤਰ ਤੱਕ ਬੇਹੱਦ ਲਾਭਕਾਰੀ ਮੰਨੀ ਜਾਂਦੀ ਹੈ।
ਭਾਰ ਘਟਾਉਣ ’ਚ ਮਦਦਗਾਰ
- ਦਾਲਚੀਨੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਤੇ ਸ਼ਹਿਦ ਫੈਟ ਨੂੰ ਤੋੜਨ ’ਚ ਮਦਦ ਕਰਦਾ ਹੈ। ਦੋਹਾਂ ਦੀ ਮਿਲੀ-ਜੁਲੀ ਤਾਸੀਰ ਨਾਲ ਭੁੱਖ ਵੀ ਕੰਟ੍ਰੋਲ ਹੁੰਦੀ ਹੈ।
ਇਮਿਊਨ ਸਿਸਟਮ ਕਰੇ ਮਜ਼ਬੂਤ
- ਇਹ ਦੋਵੇਂ ਐਂਟੀ-ਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਰੋਗ-ਪ੍ਰਤੀਰੋਧਕ ਤਾਕਤ ਨੂੰ ਵਧਾਉਂਦੇ ਹਨ।
ਜੁਕਾਮ, ਖੰਘ ਅਤੇ ਗਲੇ ਦੀ ਖਰਾਸ਼ ਤੋਂ ਰਾਹਤ
- ਦਾਲਚੀਨੀ ਅਤੇ ਸ਼ਹਿਦ ਦਾ ਸੇਵਨ ਗਲੇ ਨੂੰ ਨਰਮ ਕਰਦਾ ਹੈ, ਖੰਘ ਨੂੰ ਦਬਾਉਂਦਾ ਹੈ ਅਤੇ ਜੁਕਾਮ ਨੂੰ ਛੇਤੀ ਠੀਕ ਕਰਨ ’ਚ ਮਦਦ ਕਰਦਾ ਹੈ।
ਹਾਜ਼ਮੇ ਨੂੰ ਸੁਧਾਰਦੈ
- ਇਨ੍ਹਾਂ ਦੋਵਾਂ ਦੀ ਮਿਲੀ-ਜੁਲੀ ਗੁਣਾਤਮਿਕਤਾ ਹਾਜ਼ਮਾ ਸੁਧਾਰਦੀ ਹੈ ਅਤੇ ਗੈਸ, ਅਜ਼ਮੀਨ ਜਾਂ ਐਸਿਡਿਟੀ ਤੋਂ ਰਾਹਤ ਦਿੰਦੀ ਹੈ।
ਦਿਲ ਦੀ ਸਿਹਤ ਲਈ ਵਧੀਆ
- ਦਾਲਚੀਨੀ ਖੂਨ ਦੀ ਰਫਤਾਰ ਨੂੰ ਵਧਾਉਂਦੀ ਹੈ ਤੇ ਸ਼ਹਿਦ ਕੋਲੈਸਟ੍ਰੋਲ ਨੂੰ ਕੰਟ੍ਰੋਲ ਕਰਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ।
ਸਕਿਨ ਦੀ ਚਮਕ ’ਚ ਬਰਕਰਾਰ
- ਇਨ੍ਹਾਂ ਦੋਵਾਂ ਦਾ ਮਿਸ਼ਰਣ ਚਿਹਰੇ ਦੇ ਮੁੰਹਾਸੇ, ਛਾਹੀਆਂ ਅਤੇ ਰਿੰਕਲਸ ਤੋਂ ਰਾਹਤ ਦਿਵਾਉਂਦੀ ਹੈ। ਇਸ ਨੂੰ ਨਿਊਟ੍ਰਲ ਫੇਸ ਮਾਸਕ ਵਜੋਂ ਵੀ ਵਰਤਿਆ ਜਾਂਦਾ ਹੈ।
ਸ਼ੁਗਰ ਲੈਵਲ ਕਰੇ ਕੰਟ੍ਰੋਲ
- ਦਾਲਚੀਨੀ ਦੀ ਖਾਸੀਅਤ ਇਹ ਹੈ ਕਿ ਇਹ ਇੰਸੂਲਿਨ ਨੂੰ ਸੁਧਾਰਦੀ ਹੈ, ਜੋ ਸ਼ੂਗਰ (ਡਾਇਬਟੀਜ਼) ਵਾਲਿਆਂ ਲਈ ਫਾਇਦੇਮੰਦ ਹੈ। ਸ਼ਹਿਦ ਇੱਕ ਕੁਦਰਤੀ ਮਿਠਾਸ ਹੈ ਜੋ ਸਰੀਰ 'ਚ ਸ਼ੂਗਰ ਦੇ ਨਾਲ ਸੰਤੁਲਨ ਬਣਾਈ ਰੱਖਦੀ ਹੈ।