Health Tips: ਸਰੀਰ ਲਈ ਫ਼ਾਇਦੇਮੰਦ ਹੁੰਦੀ ਹੈ ''ਚਾਕਲੇਟ'', ਤਣਾਅ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ

Saturday, Feb 10, 2024 - 02:29 PM (IST)

ਜਲੰਧਰ - ਅਜੌਕੇ ਸਮੇਂ ਵਿਚ ਸਾਰੇ ਲੋਕ ਚਾਕਲੇਟ ਖਾਣ ਦੇ ਸ਼ੌਕਿਨ ਹਨ। ਚਾਕਲੇਟ ਦਾ ਨਾਂ ਸੁਣਦਿਆਂ ਹੀ ਹਰ ਕਿਸੇ ਦੇ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ। ਨੌਜਵਾਨਾਂ ਨਾਲੋਂ ਕੁੜੀਆਂ ਸਭ ਤੋਂ ਜ਼ਿਆਦਾ ਚਾਕਲੇਟ ਖਾਣਾ ਪਸੰਦ ਕਰਦੀਆਂ ਹਨ, ਕਿਉਂਕਿ ਚਾਕਲੇਟ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਚਾਕਲੇਟ ਦਾ ਸੇਵਨ ਕਰਨ ਨਾਲ ਦਿਮਾਗੀ ਸਿਹਤ ਠੀਕ ਰਹਿੰਦੀ ਹੈ। ਦਿਲ ਸਬੰਧੀ ਹੋਣ ਵਾਲੀਆਂ ਕਈ ਬੀਮਾਰੀਆਂ ਤੋਂ ਰਾਹਤ ਪਾਉਣ ਅਤੇ ਭਾਰ ਘੱਟ ਕਰਨ ਦੇ ਚਾਹਵਾਨ ਲੋਕ ਚਾਕਲੇਟ ਦਾ ਸੇਵਨ ਜ਼ਰੂਰ ਕਰਨ। ਚਾਕਲੇਟ ਖਾਣ ਨਾਲ ਸਰੀਰ ਨੂੰ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਵੀ ਅੱਜ ਅਸੀਂ ਤੁਹਾਨੂੰ ਦੱਸਾਂਗੇ.....

ਬਲੱਡ ਪ੍ਰੈਸ਼ਰ ਕੰਟਰੋਲ
ਚਾਕਲੇਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਚਾਕਲੇਟ ਸਰੀਰ ‘ਚ ਮੌਜੂਦ ਬੈਡ ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਡਾਰਕ ਚਾਕਲੇਟ 'ਚ ਮੌਜੂਦ ਤੱਤ ਬਲੱਡ ਸਰਕੁਲੇਸ਼ਨ ਨੂੰ ਨਾਰਮਲ ਰੱਖਦੇ ਹਨ। ਇਸ ਲਈ ਚਾਕਲੇਟ ਸਰੀਰ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ।

PunjabKesari

ਦਿਲ ਨੂੰ ਸਿਹਤਮੰਦ ਰੱਖੇ 
ਚਾਕਲੇਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਚਾਕਲੇਟ ਸਰੀਰ 'ਚ ਮੌਜੂਦ ਕੋਲੈਸਟਰੋਲ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ, ਜਿਸ ਨਾਲ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।

ਦਿਮਾਗ ਦੀ ਸਿਹਤ ਲਈ ਫ਼ਾਇਦੇਮੰਦ
ਕੋਕੋ ਨਾਲ ਭਰਪੂਰ ਚਾਕਲੇਟ ਖਾਣ ਨਾਲ ਦਿਮਾਗ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਦੇ ਫਲੇਵੋਨੋਲਸ ਦਿਮਾਗ ਦੇ ਕੁਝ ਹਿੱਸਿਆਂ ਵਿੱਚ 2-3 ਘੰਟਿਆਂ ਲਈ ਖੂਨ ਦੇ ਪ੍ਰਵਾਹ ਨੂੰ ਵਧਾਉਂਦੇ ਹਨ। ਜੇਕਰ ਤੁਸੀਂ ਆਪਣੀ ਯਾਦਾਸ਼ਤ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਚਾਕਲੇਟ ਦਾ ਸੇਵਨ ਜ਼ਰੂਰ ਕਰੋ।

PunjabKesari

ਗਰਭ ਅਵਸਥਾ 'ਚ ਫ਼ਾਇਦੇਮੰਦ 
ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ, ਜਿਹੜੀਆਂ ਗਰਭ ਅਵਸਥਾ ਦੌਰਾਨ ਚਾਕਲੇਟ ਖਾਣਾ ਪਸੰਦ ਕਰਦੀਆਂ ਹਨ। ਇਸ ਅਵਸਥਾ ਵਿੱਚ ਚਾਕਲੇਟ ਖਾਣ ਨਾਲ ਬੱਚਾ ਸਿਹਤਮੰਦ ਪੈਦਾ ਹੁੰਦਾ ਹੈ। ਇਸੇ ਲਈ ਗਰਭਵਤੀ ਔਰਤਾਂ ਲਈ ਚਾਕਲੇਟ ਬਹੁਤ ਫ਼ਾਇਦੇਮੰਦ ਹੁੰਦੀ ਹੈ।

ਭਾਰ ਘੱਟ ਕਰੇ
ਮਾਹਿਰਾਂ ਅਨੁਸਾਰ ਚਾਕਲੇਟ ਭਾਰ ਘੱਟ ਕਰਨ 'ਚ ਵੀ ਮਦਦ ਕਰਦੀ ਹੈ। ਇਸ ਲਈ ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ, ਉਹ ਰੋਜ਼ਾਨਾ ਡਾਰਕ ਚਾਕਲੇਟ ਦਾ ਸੇਵਨ ਜ਼ਰੂਰ ਕਰਨ। 

PunjabKesari

ਤਣਾਅ ਘੱਟ ਕਰੇ
ਜਿਹੜੇ ਲੋਕ ਤਣਾਅ ਦੀ ਸਮੱਸਿਆ ਤੋਂ ਪੀੜਤ ਹਨ ਤਾਂ ਉਹ ਡਾਰਕ ਚਾਕਲੇਟ ਦਾ ਸੇਵਨ ਜ਼ਰੂਰ ਕਰਨ। ਚਾਕਲੇਟ 'ਚ ਮੌਜੂਦ ਤੱਤ ਤਣਾਅ ਪੈਦਾ ਕਰਨ ਵਾਲੇ ਹਾਰਮੋਨਜ਼ ਨੂੰ ਕੰਟਰੋਲ 'ਚ ਕਰਦੇ ਹਨ, ਜਿਸ ਨਾਲ ਤਣਾਅ ਘੱਟ ਹੋ ਜਾਂਦਾ ਹੈ।

ਜ਼ੁਕਾਮ ਅਤੇ ਖੰਘ ਤੋਂ ਰਾਹਤ 
ਚਾਕਲੇਟ 'ਚ ਵਿਟਾਮਿਨ-ਸੀ ਅਤੇ ਫੈਟੀ ਐਸਿਡ ਅਤੇ ਹੋਰ ਤੱਤ ਪਾਏ ਜਾਂਦੇ ਹਨ, ਜੋ ਜ਼ੁਕਾਮ ਅਤੇ ਖੰਘ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਜ਼ੁਕਾਮ ਅਤੇ ਖੰਘ ਤੋਂ ਪੀੜਤ ਹੋ ਤਾਂ ਚਾਕਲੇਟ ਦਾ ਸੇਵਨ ਕਰੋ, ਜਿਸ ਨਾਲ ਤੁਹਾਨੂੰ ਜਲਦੀ ਰਾਹਤ ਮਿਲ ਜਾਵੇਗੀ। 

PunjabKesari

ਕੈਂਸਰ ਨੂੰ ਰੋਕਣ 'ਚ ਫ਼ਾਇਦੇਮੰਦ
ਚਾਕਲੇਟ 'ਚ ਪੈਂਟਾਮੇਰਿਕ ਪ੍ਰੋਸਾਈਨਾਈਡਿਨ ਨਾਂ ਦਾ ਮਿਸ਼ਰਣ ਹੁੰਦਾ ਹੈ, ਜੋ ਕੈਂਸਰ ਸੈੱਲਾਂ ਦੀ ਪੂਰੇ ਸਰੀਰ 'ਚ ਫੈਲਣ ਦੀ ਸਮਰੱਥਾ ਨੂੰ ਘੱਟ ਕਰਦਾ ਹੈ। ਜੇਕਰ ਤੁਸੀਂ ਹਰ ਰੋਜ਼ ਚਾਕਲੇਟ ਖਾਂਦੇ ਹੋ ਤਾਂ ਇਹ ਤੁਹਾਨੂੰ ਕੈਂਸਰ ਤੋਂ ਬਚਾ ਸਕਦੀ ਹੈ।


rajwinder kaur

Content Editor

Related News