ਕੋਰੋਨਾ ਕਾਲ ''ਚ ਬੱਚਿਆਂ ਨੂੰ ਜ਼ਰੂਰ ਪਿਲਾਓ ਤੁਲਸੀ ਦਾ ਕਾੜ੍ਹਾ, ਸਿਹਤ ਲਈ ਹੈ ਲਾਹੇਵੰਦ

Wednesday, Jun 23, 2021 - 11:08 AM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੀ ਤਬਾਹੀ ਤੋਂ ਬਾਅਦ ਹੁਣ ਕੋਰੋਨਾ ਦੀ ਤੀਸਰੀ ਲਹਿਰ ਦਾ ਡਰ ਸਤਾਉਣ ਲੱਗਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਤੀਜੀ ਲਹਿਰ ਦੀ ਭਵਿੱਖਬਾਣੀ ਨਾਲ ਲੋਕਾਂ 'ਚ ਡਰ ਹੋਰ ਵਧ ਗਿਆ ਹੈ ਹਾਲਾਂਕਿ ਹੁਣ ਤਕ ਇਸ ਦੇ ਕੋਈ ਪੁਖ਼ਤਾ ਸਬੂਤ ਸਾਹਮਣੇ ਨਹੀਂ ਆਏ ਹਨ। ਤੀਜੀ ਲਹਿਰ ਦਾ ਸ਼ਿਕਾਰ ਬੱਚੇ ਹੋ ਸਕਦੇ ਹਨ, ਇਸ ਲਈ ਬੱਚਿਆਂ ਦੀ ਹਿਫ਼ਾਜ਼ਤ ਕਰਨਾ ਬੇਹੱਦ ਜ਼ਰੂਰੀ ਹੈ। ਬੱਚਿਆਂ ਨੂੰ ਇਸ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਚਾਉਣਾ ਹੈ ਤਾਂ ਉਨ੍ਹਾਂ ਦੀ ਇਮਿਊਨਿਟੀ ਨੂੰ ਸਟ੍ਰਾਂਗ ਕਰਨਾ ਪਵੇਗਾ ਤਾਂ ਜੋ ਉਹ ਇਸ ਬਿਮਾਰੀ ਦਾ ਸਾਹਮਣਾ ਕਰ ਸਕਣ। ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਬੱਚਿਆਂ ਨੂੰ ਤੁਲਸੀ ਦਾ ਕਾੜ੍ਹਾ ਪਿਆਓ।

PunjabKesari
ਔਸ਼ਧੀ ਗੁਣਾਂ ਨਾਲ ਭਰਪੂਰ ਤੁਲਸੀ 'ਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਤੁਲਸੀ ਨਾ ਸਿਰਫ਼ ਇਮਿਊਨਿਟੀ ਨੂੰ ਬੂਸਟ ਕਰਦੀ ਹੈ ਬਲਕਿ ਕਈ ਬਿਮਾਰੀਆਂ ਦਾ ਇਲਾਜ ਵੀ ਕਰਦੀ ਹੈ। ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰ ਕੇ ਬੁਖਾਰ, ਦਿਲ ਨਾਲ ਜੁੜੀਆਂ ਬਿਮਾਰੀਆਂ, ਢਿੱਡ ਦਰਦ, ਮਲੇਰੀਆ ਅਤੇ ਬੈਕਟੀਰੀਅਲ ਇਨਫੈਕਸ਼ਨ ਤੋਂ ਵੀ ਨਿਜਾਤ ਮਿਲਦੀ ਹੈ। ਤੁਲਸੀ ਸਿਰ-ਦਰਦ ਤੇ ਸਰਦੀ-ਖਾਂਸੀ ਤੋਂ ਵੀ ਨਿਜ਼ਾਤ ਦਿਵਾਉਂਦੀ ਹੈ। ਏਨੀ ਗੁਣਕਾਰੀ ਤੁਲਸੀ ਦੀ ਵਰਤੋਂ ਕਰ ਕੇ ਬੱਚਿਆਂ 'ਚ ਇਮਿਊਨਿਟੀ ਨੂੰ ਬੂਸਟ ਕੀਤਾ ਜਾ ਸਕਦਾ ਹੈ। ਤੁਲਸੀ ਦੇ ਪੱਤਿਆਂ 'ਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਦੇ ਗੁਣ ਮੌਜੂਦ ਹੁੰਦੇ ਹਨ। ਜੇਕਰ ਇਸ ਦੀ ਕਾੜ੍ਹੇ ਦੇ ਰੂਪ 'ਚ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਸਕਾਰਾਤਮਕ ਫ਼ਾਇਦੇ ਦੇਖਣ ਨੂੰ ਮਿਲਦੇ ਹਨ।

PunjabKesari

ਜਾਣੋ ਘਰ 'ਚ ਤੁਲਸੀ ਦਾ ਕਾੜ੍ਹਾ ਬਣਾਉਣ ਦੀ ਆਸਾਨ ਵਿਧੀ।
ਤੁਲਸੀ ਕਾੜ੍ਹਾ ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ
ਤੁਲਸੀ ਦੀਆਂ ਚਾਰ ਪੱਤੀਆਂ
ਕਾਲੀ ਮਿਰਚ
ਅਦਰਕ ਦੇ ਛੋਟੇ ਟੁੱਕੜੇ
ਸ਼ਹਿਦ
ਤੁਲਸੀ ਦੀਆਂ ਪੱਤੀਆਂ, ਕਾਲੀ ਮਿਰਚ ਤੇ ਅਦਰਕ ਨੂੰ ਇਕ ਕਟੋਰੀ 'ਚ ਇਕੱਠੇ ਪੀਸ ਲਓ ਅਤੇ ਇਸ ਨੂੰ ਇਕ ਕੱਪ ਪਾਣੀ 'ਚ ਉਬਾਲੋ ਤੇ ਫਿਰ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਪਿਆਓ।

PunjabKesari
ਤੁਲਸੀ ਅਤੇ ਸ਼ਹਿਦ ਦੀ ਚਾਹ
ਤੁਸੀਂ ਚਾਹੋ ਤਾਂ ਤੁਲਸੀ ਤੇ ਸ਼ਹਿਦ ਦੀ ਚਾਹ ਵੀ ਬੱਚਿਆਂ ਨੂੰ ਪਿਆ ਸਕਦੇ ਹੋ। ਤੁਲਸੀ 'ਚ ਐਂਟੀ-ਇਨਫਲਾਮੇਟਰੀ ਗੁਣ ਹੁੰਦੇ ਹਨ, ਜੋ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ। ਆਯੁਸ਼ ਮੰਤਰਾਲੇ ਵੀ ਇਮਿਊਨਿਟੀ ਵਧਾਉਣ ਲਈ ਤੁਲਸੀ ਦੀ ਵਰਤੋਂ ਕਰਨ ਦੀ ਸਲਾਹ ਦੇ ਚੁੱਕਾ ਹੈ।


Aarti dhillon

Content Editor

Related News