ਦਿਲ ਲਈ ਬੇਹੱਦ ਫ਼ਾਇਦੇਮੰਦ ਨੇ ਚੈਰੀ ਟਮਾਟਰ, ਜਾਣੋ ਕਿਵੇਂ ਕਰੀਏ ਵਰਤੋਂ

Wednesday, Oct 11, 2023 - 02:15 PM (IST)

ਮੁੰਬਈ (ਬਿਊਰੋ)– ਬਾਜ਼ਾਰ ’ਚ ਟਮਾਟਰ ਦੀਆਂ ਕਈ ਕਿਸਮਾਂ ਉਪਲੱਬਧ ਹਨ। ਉਂਝ ਭਾਰਤ ’ਚ ਟਮਾਟਰ ਦੀ ਵਰਤੋਂ ਲਗਭਗ ਹਰ ਸਬਜ਼ੀ ’ਚ ਕੀਤੀ ਜਾਂਦੀ ਹੈ। ਸਬਜ਼ੀ ਬਣਾਉਣ ਵੇਲੇ ਟਮਾਟਰ ਦੀ ਵਰਤੋਂ ਮੁੱਖ ਸਮੱਗਰੀ ਵਜੋਂ ਕੀਤੀ ਜਾਂਦੀ ਹੈ। ਦਰਅਸਲ ਟਮਾਟਰ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜਿਸ ਕਾਰਨ ਤੁਹਾਨੂੰ ਬੀਮਾਰੀਆਂ ਲੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅੱਜ ਇਸ ਲੇਖ ’ਚ ਅਸੀਂ ਚੈਰੀ ਟਮਾਟਰ ਨਾਲ ਦਿਲ ਦੀ ਸਿਹਤ ਨੂੰ ਸੁਧਾਰਨ ਬਾਰੇ ਗੱਲ ਕਰਾਂਗੇ। ਮਾਹਿਰਾਂ ਅਨੁਸਾਰ ਚੈਰੀ ਟਮਾਟਰ ’ਚ ਖੰਡ, ਫਾਈਬਰ, ਸੋਡੀਅਮ, ਕਾਰਬੋਹਾਈਡਰੇਟ, ਪ੍ਰੋਟੀਨ, ਕੈਲਰੀ, ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ ਤੇ ਆਇਰਨ ਲੋੜੀਂਦੀ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਨਾਲ ਤੁਹਾਡੀਆਂ ਹੱਡੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ ਤੁਹਾਡਾ ਦਿਲ ਵੀ ਠੀਕ ਰਹਿੰਦਾ ਹੈ। ਆਓ ਜਾਣਦੇ ਹਾਂ ਚੈਰੀ ਟਮਾਟਰ ਦਿਲ ਦੀ ਸਿਹਤ ਲਈ ਕਿਵੇਂ ਫ਼ਾਇਦੇਮੰਦ ਹਨ–

ਦਿਲ ਦੀ ਸਿਹਤ ਲਈ ਚੈਰੀ ਟਮਾਟਰ ਦੇ ਫ਼ਾਇਦੇ

ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਉਥੇ ਹੀ ਜੇਕਰ ਤੁਸੀਂ ਚੈਰੀ ਟਮਾਟਰ ਨੂੰ ਆਪਣੀ ਡਾਈਟ ’ਚ ਸ਼ਾਮਲ ਕਰਦੇ ਹੋ ਤਾਂ ਇਸ ’ਚ ਮੌਜੂਦ ਪੋਟਾਸ਼ੀਅਮ ਸਰੀਰ ’ਚ ਸੋਡੀਅਮ ਦੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਇਸ ਦੇ ਨਾਲ ਪੋਟਾਸ਼ੀਅਮ ਨਾੜੀਆਂ ਦੇ ਦਬਾਅ ਨੂੰ ਘੱਟ ਕਰਦਾ ਹੈ, ਜਿਸ ਨਾਲ ਦਿਲ ਦੇ ਕੰਮ ’ਚ ਸੁਧਾਰ ਹੁੰਦਾ ਹੈ।

ਲਾਇਕੋਪੀਨ ਨਾਲ ਭਰਪੂਰ
ਮਾਹਿਰਾਂ ਅਨੁਸਾਰ ਚੈਰੀ ਟਮਾਟਰ ’ਚ ਲਾਇਕੋਪੀਨ ਪਾਇਆ ਜਾਂਦਾ ਹੈ। ਲਾਇਕੋਪੀਨ ਇਕ ਐਂਟੀ-ਆਕਸੀਡੈਂਟ ਹੈ, ਜੋ ਦਿਲ ਦੇ ਕੰਮ ’ਚ ਸੁਧਾਰ ਕਰਦਾ ਹੈ। ਕਈ ਖੋਜਾਂ ਨੇ ਦਿਖਾਇਆ ਹੈ ਕਿ ਲਾਇਕੋਪੀਨ ਬਲੱਡ ਪ੍ਰੈਸ਼ਰ ਨੂੰ ਘਟਾਉਣ, ਐੱਲ. ਡੀ. ਐੱਲ. ਕੋਲੈਸਟ੍ਰੋਲ ਦੇ ਆਕਸੀਕਰਨ ਨੂੰ ਰੋਕਣ ਤੇ ਸੋਜ ਨੂੰ ਘਟਾਉਣ ’ਚ ਮਦਦਗਾਰ ਹੈ।

ਕੋਲੈਸਟ੍ਰੋਲ ਕਰੇ ਘੱਟ
ਦਿਲ ਦੀ ਸਿਹਤ ਲਈ ਕੋਲੈਸਟ੍ਰੋਲ ਦੇ ਪੱਧਰ ਨੂੰ ਸਾਧਾਰਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਚੈਰੀ ਟਮਾਟਰ ’ਚ ਫਾਈਬਰ ਹੁੰਦਾ ਹੈ, ਜਿਸ ਨੂੰ ਖੁਰਾਕ ’ਚ ਸ਼ਾਮਲ ਕਰਨ ’ਤੇ ਐੱਲ. ਡੀ. ਐੱਲ. (ਮਾੜਾ ਕੋਲੈਸਟ੍ਰੋਲ) ਨੂੰ ਘਟਾਉਣ ’ਚ ਮਦਦ ਮਿਲਦੀ ਹੈ। ਇਹ ਐਥੇਰੋਸਕੇਲੇਰੋਸਿਸ ਦੇ ਜੋਖ਼ਮ ਨੂੰ ਵਧਾਉਂਦਾ ਹੈ। ਐਥੇਰੋਸਕੇਲੇਰੋਸਿਸ ’ਚ ਕੋਲੈਸਟ੍ਰੋਲ ਨਾੜੀਆਂ ’ਚ ਜਮ੍ਹਾ ਹੋ ਜਾਂਦਾ ਹੈ ਤੇ ਦਿਲ ’ਤੇ ਦਬਾਅ ਪੈਦਾ ਕਰਦਾ ਹੈ।

ਐਂਡੋਥੈਲੀਅਲ ਫੰਕਸ਼ਨ ਸੁਧਾਰੇ
ਐਂਡੋਥੈਲੀਅਲ ਸੈੱਲ ਨਾੜੀਆਂ ਦੇ ਅੰਦਰਲੇ ਹਿੱਸੇ ਨੂੰ ਸਿਹਤਮੰਦ ਰੱਖਦੇ ਹਨ। ਇਸ ਦੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਲਾਇਕੋਪੀਨ, ਵਿਟਾਮਿਨ ਸੀ ਤੇ ਐਂਟੀ-ਆਕਸੀਡੈਂਟ ਐਂਡੋਥੈਲੀਅਲ ਫੰਕਸ਼ਨ ’ਚ ਸੁਧਾਰ ਕਰ ਸਕਦੇ ਹਨ। ਇਸ ਨਾਲ ਖ਼ੂਨ ਸੰਚਾਰ ’ਚ ਸੁਧਾਰ ਹੁੰਦਾ ਹੈ ਤੇ ਦਿਲ ਦੀ ਸਿਹਤ ’ਚ ਸੁਧਾਰ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਚਿਕਨ ਤੇ ਆਂਡਿਆਂ ਨਾਲੋਂ ਵਧੇਰੇ ਪ੍ਰੋਟੀਨ ਭਰਭੂਰ ਹੁੰਦੇ ਨੇ ਇਹ ਸ਼ਾਕਾਹਾਰੀ ਭੋਜਨ, ਡਾਈਟ ’ਚ ਅੱਜ ਹੀ ਕਰੋ ਸ਼ਾਮਲ

ਸਾੜ ਵਿਰੋਧੀ ਗੁਣ
ਲੰਬੇ ਸਮੇਂ ਦੀ ਸੋਜ ਦਿਲ ਦੀ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀ ਹੈ। ਚੈਰੀ ਟਮਾਟਰ ’ਚ ਮੌਜੂਦ ਕਵੇਰਸੇਟਿਨ ਤੇ ਬੀਟਾ ਕੈਰੋਟੀਨ ਵਰਗੇ ਐਨਜ਼ਾਈਮ ਸੋਜ ਨੂੰ ਘੱਟ ਕਰਨ ’ਚ ਮਦਦਗਾਰ ਹੁੰਦੇ ਹਨ। ਚੈਰੀ ਟਮਾਟਰ ਦੀ ਨਿਯਮਿਤ ਵਰਤੋਂ ਦਿਲ ਦੇ ਨੁਕਸਾਨ ਨੂੰ ਰੋਕ ਸਕਦੀ ਹੈ।

ਚੈਰੀ ਟਮਾਟਰ ਦਾ ਸੇਵਨ ਕਿਵੇਂ ਕਰੀਏ?

ਸਲਾਦ ਦੇ ਤੌਰ ’ਤੇ
ਤੁਸੀਂ ਚੈਰੀ ਟਮਾਟਰ ਨੂੰ ਸਲਾਦ ਦੇ ਰੂਪ ’ਚ ਖੀਰਾ, ਪਿਆਜ਼ ਤੇ ਮੂਲੀ ਨਾਲ ਖਾ ਸਕਦੇ ਹੋ।

ਸੂਪ ਦੇ ਨਾਲ
ਤੁਸੀਂ ਸੂਪ ’ਚ ਹੋਰ ਸਬਜ਼ੀਆਂ ਦੇ ਨਾਲ ਚੈਰੀ ਟਮਾਟਰ ਦੀ ਵਰਤੋਂ ਕਰ ਸਕਦੇ ਹੋ।

ਟਮਾਟਰ ਦੀ ਚਟਨੀ
ਤੁਸੀਂ ਇਸ ਟਮਾਟਰ ਦੀ ਚਟਨੀ ਬਣਾ ਸਕਦੇ ਹੋ। ਇਹ ਬਹੁਤ ਸਵਾਦ ਬਣਦੀ ਹੈ।

ਭੋਜਨ ਦੇ ਨਾਲ
ਤੁਸੀਂ ਸਬਜ਼ੀਆਂ ਤੇ ਦਾਲ ਦੇ ਨਾਲ ਚੈਰੀ ਟਮਾਟਰ ਦੀ ਵਰਤੋਂ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਚੈਰੀ ਟਮਾਟਰ ਬਹੁਤ ਸਵਾਦ ਹੁੰਦੇ ਹਨ। ਇਸ ’ਚ ਮੌਜੂਦ ਐਂਟੀ-ਆਕਸੀਡੈਂਟ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਇਸ ਨੂੰ ਆਪਣੀ ਡਾਈਟ ’ਚ ਸ਼ਾਮਲ ਕਰਕੇ ਤੁਸੀਂ ਕਈ ਤਰ੍ਹਾਂ ਦੀ ਇੰਫੈਕਸ਼ਨ ਤੋਂ ਖ਼ੁਦ ਨੂੰ ਬਚਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਦਿਲ ਨੂੰ ਵੀ ਸੁਧਾਰ ਸਕਦੇ ਹੋ।


Rahul Singh

Content Editor

Related News