ਸਾਵਧਾਨ! ਕੋਰੋਨਾ ਟੀਕਾ ਲਗਵਾਉਣ ਤੋਂ ਬਾਅਦ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Tuesday, May 18, 2021 - 03:50 PM (IST)
ਨਵੀਂ ਦਿੱਲੀ: ਕੋਰੋਨਾ ਦੇ ਖ਼ਿਲਾਫ਼ ਜੰਗ ’ਚ ਕਾਰਗਰ ਮੰਨੀ ਜਾਣ ਵਾਲੀ ਕੋਵਿਡ-19 ਟੀਕੇ ’ਤੇ ਜਿਥੇ ਲੱਖਾਂ ਲੋਕਾਂ ਨੂੰ ਭਰੋਸਾ ਹੈ ਤਾਂ ਉਧਰ ਕੁਝ ਲੋਕ ਇਸ ’ਤੇ ਸਵਾਲ ਵੀ ਉਠਾ ਰਹੇ ਹਨ। ਹੁਣ ਅਜਿਹੇ ’ਚ ਸਿਹਤਮੰਦ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸਿਹਤ ਵਿਭਾਗ ਕਰਮਚਾਰੀਆਂ ਅਤੇ ਟੀਕਾ ਲੈਣ ਵਾਲਿਆਂ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਕੋਵਿਡ-19 ਟੀਕਾ (ਵਿਸ਼ੇਸ਼ ਰੂਪ ਨਾਲ ਕੋਵਿਸ਼ੀਲਡ) ਲਗਾਉਣ ਦੇ 20 ਦਿਨ ਦੇ ਅੰਦਰ ਹੋਣ ਵਾਲੇ ਥਰੋਮਬੋਮੈਬੋਲਿਕ (ਖ਼ੂਨ ਜੰਮਣਾ) ਲੱਛਣਾਂ ਦੇ ਬਾਰੇ ’ਚ ਜਾਗਰੂਕ ਕਰ ਸਕਣ।
ਟੀਕੇ ਦੇ ਸਾਈਡ ਇਫੈਕਟ ਨੂੰ ਲੈ ਕੇ ਸਰਕਾਰ ਦਾ ਅਲਰਟ
-ਟੀਕਾ ਲੈਣ ਦੇ 20 ਦਿਨ ਤੱਕ ਏ.ਈ.ਐੱਫ.ਆਈ. ਦੀ ਸ਼ਿਕਾਇਤ ਆ ਸਕਦੀ ਹੈ।
-ਸ਼ਿਕਾਇਤ ਆਉਣ ਤੋਂ ਬਾਅਦ ਜਿਥੋਂ ਟੀਕਾ ਲਗਵਾਇਆ ਉਥੇ ਸੰਪਰਕ ਕਰੋ।
-ਬਲੱਡ ਕਲਾਟਿੰਗ ਤੋਂ ਇਲਾਵਾ ਕਈ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
-ਵੈਕਸੀਨ ਲਗਾਉਣ ਤੋਂ ਬਾਅਦ ਸਰੀਰ ਦੇ ਕਿਸੇ ਹਿੱਸੇ ’ਤੇ ਲਾਲ ਰੰਗ ਦੇ ਧੱਬਿਆਂ ਤੋਂ ਸਾਵਧਾਨ।
-ਕੰਫਿਊਜਨ-ਡਿਪ੍ਰੈਸ਼ਨ ਜਾਂ ਮੂਡ ਸਵਿੰਗ ਹੋਣ ਵੀ ਆਮ ਗੱਲ ਨਹੀਂ।
-ਵੈਕਸੀਨੇਸ਼ਨ ਸੈਂਟਰ ’ਤੇ ਇਨ੍ਹਾਂ ਸਾਰੇ ਲੱਛਣਾਂ ਬਾਰੇ ਰਿਪੋਰਟ ਕਰਵਾਓ।
ਇਨ੍ਹਾਂ ਲੱਛਣਾਂ ਤੋਂ ਸਾਵਧਾਨ
-ਸਾਹ ਚੜ੍ਹਣਾ
-ਸੀਨੇ ’ਚ ਦਰਦ
-ਅੰਗਾਂ ’ਚ ਦਰਦ
-ਅੰਗਾਂ ਨੂੰ ਦਬਾਉਣ ’ਤੇ ਦਰਦ ਜਾਂ ਸੋਜ
-ਸਰੀਰ ਦੇ ਕਿਸੇ ਵੀ ਹਿੱਸੇ ’ਤੇ ਲਾਲ ਧੱਬੇ
-ਢਿੱਡ ’ਚ ਲਗਾਤਾਰ ਦਰਦ
-ਉਲਟੀ ਜਾਂ ਬਿਨਾਂ ਉਲਟੀ ਦੇ, ਲਗਾਤਾਰ ਸਿਰਦਰਦ
ਖ਼ੂਨ ਦੇ ਥੱਕੇ ਜੰਮਣ ਦੇ ਕਈ ਮਾਮਲੇ ਆਏ ਸਾਹਮਣੇ
ਕੋਵਿਡ-19 ਟੀਕਾਕਰਨ ਤੋਂ ਬਾਅਦ ਪ੍ਰਤੀਕੂਲ ਪ੍ਰਭਾਵਾਂ ਦੀ ਜਾਂਚ ਕਰਨ ਵਾਲੀ ਇਕ ਸਰਕਾਰੀ ਕਮੇਟੀ ਨੇ ਪਾਇਆ ਕਿ ਭਾਰਤ ’ਚ ਕੋਵਿਡਸ਼ੀਲਡ ਟੀਕਾ ਲਗਾਏ ਜਾਣ ਤੋਂ ਬਾਅਦ ਖ਼ੂਨ ਦਾ ਵਹਿਣਾ ਅਤੇ ਖ਼ੂਨ ਜੰਮਣ ਦੇ 26 ਸੰਭਾਵਿਤ ਪ੍ਰਤੀਕੂਲ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਕੋਵਿਸ਼ੀਲਡ ਅਤੇ ਕੋਵੈਕਸੀਨ ਦੇ ਟੀਕਿਆਂ ਦੇ ਨਾਲ ਟੀਕਾਕਰਣ ਮੁਹਿੰਮ ਦੇ ਸ਼ੁਰੂ ਹੋਣ ਤੋਂ ਬਾਅਦ 23,000 ਤੋਂ ਜ਼ਿਆਦਾ ਪ੍ਰਤੀਕੂਲ ਪ੍ਰਭਾਵਾਂ ਦੇ ਮਾਮਲਿਆਂ ਦੀ ਸੂਚਨਾ ਮਿਲੀ ਅਤੇ ਇਨ੍ਹਾਂ ’ਚੋਂ 700 ਮਾਮਲੇ ਗੰਭੀਰ ਦੱਸੇ ਗਏ ਹਨ।
ਜ਼ਿਆਦਾ ਗੰਭੀਰ ਮਾਮਲਿਆਂ ਦੀ ਪੂਰੀ ਸਮੀਖਿਆ
ਨੈਸ਼ਨਲ ਐਡਵਰਸ ਇਵੈਂਟ ਫਲੋਇੰਗ ਇਮਿਊਨਾਈਜੇਸ਼ਨ ਕਮੇਟੀ (ਏ.ਈ.ਐੱਫ.ਆਈ.) ਨੇ 498 ਗੰਭੀਰ ਅਤੇ ਜ਼ਿਆਦਾ ਗੰਭੀਰ ਮਾਮਲਿਆਂ ਦੀ ਪੂਰੀ ਸਮੀਖਿਆ ਕੀਤੀ ਹੈ ਜਿਨ੍ਹਾਂ ’ਚੋਂ 26 ਮਾਮਲਿਆਂ ਦੇ ਕੋਵਿਸ਼ੀਲਡ ਟੀਕਾ ਲਗਾਏ ਜਾਣ ਤੋਂ ਬਾਅਦ ਥਰੋਮਬੋਮੈਬੋਲਿਕ (ਖ਼ੂਨ ਜੰਮਣਾ) ਦੱਸਿਆ ਗਿਆ ਅਤੇ ਅਜਿਹੇ ਮਾਮਲੇ ਪ੍ਰਤੀ 10 ਲੱਖ ਖੁਰਾਕ ’ਤੇ 0.61 ਮਾਮਲੇ ਹਨ। ਮੰਤਰਾਲੇ ਨੇ ਕਿਹਾ ਕਿ ਕੋਵੈਕਸੀਨ ਟੀਕਾ ਲਗਾਏ ਜਾਣ ਤੋਂ ਬਾਅਦ ਕੋਈ ਵੀ ਸੰਭਾਵਿਤ ਥਰੋਮਬੋਮੈਬੋਲਿਕ ਮਾਮਲੇ ਦੀ ਸੂਚਨਾ ਨਹੀਂ ਹੈ।
ਕੋਵਿਸ਼ੀਲਡ ’ਚ ਕੋਰੋਨਾ ਨੂੰ ਰੋਕਣ ਦੀ ਜ਼ਬਰਦਸਤ ਸਮਰੱਥਾ: ਸਰਕਾਰ
ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਏ.ਈ.ਐੱਫ.ਆਈ. ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਥਰੋਮਬੋਮੈਬੋਲਿਕ (ਖ਼ੂਨ ਜੰਮਣਾ) ਮਾਮਲਿਆਂ ਦਾ ਇਕ ਬਹੁਤ ਹੀ ਛੋਟਾ ਪਰ ਨਿਸ਼ਚਿਤ ਖ਼ਤਰਾ ਹੈ। ਭਾਰਤ ’ਚ ਇਨ੍ਹਾਂ ਘਟਨਾਵਾਂ ਦੀ ਸੂਚਨਾ ਦਰ ਪ੍ਰਤੀ 10 ਲੱਖ ਖੁਰਾਕ ਅਤੇ ਲਗਭਗ 0.61 ਹੈ ਜੋ ਬਿਟ੍ਰੇਨ ਦੇ ਰੇਗੂਲੇਟਰ ਮੈਡੀਕਲ ਅਤੇ ਹੈਲਥ ਰੇਗੂਲੇਟਰੀ ਅਥਾਰਿਟੀ (ਐੱਮ.ਐੱਚ.ਆਰ.ਏ.) ਵੱਲੋਂ ਰਿਪੋਰਟ ਕੀਤੀਆਂ ਗਈਆਂ ਪ੍ਰਤੀ 10 ਖੁਰਾਕਾਂ ’ਤੇ 4 ਮਾਮਲਿਆਂ ਤੋਂ ਬਹੁਤ ਘੱਟ ਹੈ। ਜਰਮਨੀ ਨੇ ਪ੍ਰਤੀ 10 ਲੱਖ ਖੁਰਾਕਾਂ ’ਤੇ 10 ਮਾਮਲਿਆਂ ਦੀ ਸੂਚਨਾ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕੋਵਿਸ਼ੀਲਡ ’ਚ ਦੁਨੀਆ ਭਰ ’ਚ ਅਤੇ ਭਾਰਤ ’ਚ ਕੋਵਿਡ-19 ਦੇ ਕਾਰਨ ਸੰਕਰਮਣ ਨੂੰ ਰੋਕਣ ਅਤੇ ਮੌਤਾਂ ਨੂੰ ਘੱਟ ਕਰਨ ਦੀ ਜ਼ਬਰਦਸਤ ਸਮਰੱਥਾ ਹੈ।